ਨੇਤਰਹੀਣ ਪਰਿਵਾਰ ਨੂੰ ਸਮਾਜਸੇਵੀ ਸੰਸਥਾ ਨੇ ਦਿੱਤਾ ਰਾਸਨ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ ) ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਅਤੇ ਚੰਦਸਰ ਨਗਰ ਸੇਵਾ ਸੁਸਾਇਟੀ ਦੁਆਰਾ ਪਿੰਡ ਕੋਟਸਮੀਰ ਦੇ ਨੇਤਰਹੀਣ ਪਰਿਵਾਰ ਨੂੰ ਇਕ ਮਹਿਨੇ ਦਾ ਰਾਸਨ ਦਿੱਤਾ ਗਿਆ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਇਕ ਨੇਤਰਹੀਣ ਪਰਿਵਾਰ ਜੋ ਕਿ ਪਿੰਡ ਕੋਟਸਮੀਰ ਵਿਖੇ ਇਕ ਭੈਣ ਅਤੇ ਦੋ ਭਰਾ ਹਨ। ਜਿਨ੍ਹਾਂ ਦੇ ਘਰ ਦੀ ਮਾਲੀ ਹਾਲਤ ਬਹੁਤ ਨਾਜੁਕ ਹੈ।

ਸਮਾਜਸੇਵੀ ਸੰਸਥਾ ਦੇ ਪ੍ਰੀਤਪਾਲ ਸਿੰਘ ਅਤੇ ਚੰਦਸਰ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਸੁਖਜਿੰਦਰਪਾਲ ਸਿੰਘ ਫੋਜੀ ਅਤੇ ਸਮਾਜਸੇਵੀ ਮਨਮੋਹਨ ਸਿੰਘ ਦੁਆਰਾ ਪਰਿਵਾਰ ਨੂੰ ਇਕ ਮਹਿਨੇ ਦਾ ਰਾਸਨ ਅਤੇ ਆਰਥਿਕ ਮਦਦ ਕੀਤੀ ਗਈ। ਉਨ੍ਹਾਂ ਹੋਰ ਸਮਾਜਸੇਵੀ ਸੰਸਥਾਵਾ ਨੂੰ ਅਪੀਲ ਕੀਤੀ ਹੈ। ਇਸ ਨੇਤਰਹੀਣ ਪਰਿਵਾਰ ਦੀ ਵੱਧ ਤੋ ਵੱਧ ਮਦਦ ਕੀਤੀ ਜਾਵੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares