ਨਿਊਯਾਰਕ ਸਟੇਟ ਚ’ ਬਿਨਾਂ ਪੇਪਰਾਂ ਤੋਂ ਰਹਿੰਦੇ ਲੋਕਾਂ ਨੂੰ ਡ੍ਰਰਾਵਿੰਗ ਲਾਇਸੰਸ ਲੈਣ ਦਾ ਅਧਿਕਾਰ ਮਿਲਿਆਂ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ, 23 ਜੂਨ ( ਰਾਜ ਗੋਗਨਾ ) — ਬੀਤੇਂ ਦਿਨ ਨਿਊਯਾਰਕ ਸਟੇਟ ਚ’ ਪੇਪਰਾਂ ਤੋ ਬਗੈਰ ਰਹਿਣ ਵਾਲੇ ਲੋਕ ਹੁਣ ਡ੍ਰਰਾਵਿੰਗ ਲਾਿੲਸੰਸ ਲੈ ਸਕਣਗੇ। ਬੀਤੇਂ ਦਿਨ ਨਿੳੂਯਾਰਕ ਅਪਸਟੇਟ ਦੇ ਸ਼ਹਿਰ ਅਲਬਨੀ ਵਿਖੇਂ ਨਿੳੂਯਾਰਕ ਸਟੇਟ ਸੈਨੇਟਰਾਂ ਦੀ ਹੋੲੀ ਮੀਟਿੰਗ ਦੋਰਾਨ 29 ਦੇ ਮੁਕਾਬਲੇ 33 ਵੋਟਾਂ ਨਾਲ ਗਰੀਨ ਲਾਈਟ ਨਾਂ ਦਾ ਇਕ ਬਿੱਲ ਪਾਸ ਕੀਤਾ। ਅਤੇ ਨਿੳੂਯਾਰਕ ਦੇ ਗਵਰਨਰ ਅੈਡਰਿੳ ਕੋਮੋ ਵੱਲੋ ਦਸਤਖਤ ਹੋ ਜਾਣ ਤੇ ਨਵਾਂ ਕਾਨੂੰਨ ਬਣ ਗਿਅਾ ਹੈ। ਅਤੇ ਹੁਣ ਨਿੳੂਯਾਰਕ ਸਟੇਟ ਕਾਨੂੰਨ ਲਾਗੂ ਕਰਨ ਵਾਲਾ 13ਵਾਂ ਸਟੇਟ ਬਣ ਗਿਅਾ ਹੈ। ਵਾਸ਼ਿੰਗਟਨ ਡੀ.ਸੀ ਚ’ ਵੀ ਿੲਹ ਕਾਨੂੰਨ ਲਾਗੂ ਹੋ ਚੁੱਕਾ ਹੈ।

ਕੈਲੀਫੋਰਨੀਅਾ, ਕੌਲਾਰਡੋ, ੳਰੇਗਨ , ਕਨੈਕਟੀਕਟ , ਡੈਲਵੇਅਰ, ਹਵਾੲੀ, ਿੲਲੀਨੋਿੲ, ਮੈਰੀਲੈਡ, ਨੇਵਾਡਾ, ਯੂਟਾਹ, ਵਾਸ਼ਿੰਗਟਨ, ਵਰਮੌਟ,ਸਟੇਟਾਂ ਚ’ ਿੲਹ ਕਾਨੂੰਨ ਪਹਿਲਾ ਤੋ ਹੀ ਲਾਗੂ ਹੈ। ਿੲਸ ਬਿੱਲ ਨੂੰ ਬ੍ਰੋਨਸ ਤੋ ਸਟੇਟ ਸੈਨੇਟਰ ਲੂਿੲਸ ਸਪੁਲਨੇਡਾ ਨੇ ਸਪਾਂਸਰ ਕੀਤਾ ਸੀ। ਅਤੇ ਲੂਿੲਸ ਨੇ ਿੲਹ ਕਦਮ ਬਿਨਾਂ ਕਾਗਜਾਤਾਂ ਦੇ ਰਹਿ ਰਹੇ ਲੌਕਾਂ ਦੇ ਹੱਕਾਂ ਲੲੀ ਚੁਕਿਅਾ ਜਿੰਨਾਂ ਨੂੰ ਅਾਪਣੀ ਰੋਜੀ ਰੋਟੀ ਕਮਾੳੁਣ ਲੲੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਦਾ ਹੈ।

ਬ੍ਰੋਨਸ਼ ਤੋਂ ਸਟੇਟ ਸੈਨੇਟਰ ਲੁਿੲਸ ਸਪੁਲਵੇਡਾ ਅਤੇ ਸੈਨੇਟਰ ਗੁਸਟਾਵੋ ਰਿਵੇਰੀਅਾ ਨੇ ਹਾੳੂਸ ਚ’ ਬੋਲਦਿਅਾ ਕਿਹਾ ਕਿ ਸਾਰੇ ਨਿੳੂਯਾਰਕ ਦੇ ਹੱਕਾਂ ਦੀ ਰਾਖੀ ਕਰਨਾਂ ਸਾਡਾ ਫਰਜ ਹੈ ਭਾਵੇਂ ਕਿਸੇ ਕੋਲ ਪੇਪਰ ਹੋਣ ਜਾ ਨਾ ਹੋਣ ਿੲਸ ਬਿੱਲ ਨੂੰ ਨਿੳੂਯਾਰਕ ਸਿਟੀ ਤੋ ਭਾਰੀ ਸਮਰਥਨ ਮਿਲਿਅਾ ਪਰ ਅੱਪਸਟੇਟ ਨਿੳੂਯਾਰਕ ਦੇ ਸੈਨੇਟਰਾਂ ਵੱਲੋਂ ਵਿਰੋਧ ਦਾ ਵੀ ਸਾਹਮਣਾ ਵੀ ਹੋਿੲਅਾ ਪ੍ਰੰਤੂ ਿੲਹ ਕਾਨੂੰਨ ਨੂੰ ਅਦਾਲਤਾਂ ਚ’ ਚਨੌਤੀ ਦੇਣ ਦੇ ਵੀ ਅਾਸਾਰ ਹਨ ਪਰ ਜਿਹੜਾਂ ਕਾਨੂੰਨ ਸਟੇਟ ਨੇ ਪਾਸ ਕੀਤਾ ਹੈ ੳਹਹ 6 ਮਹੀਨੇ ਤੱਕ ਲਾਗੂ ਹੋ ਜਾਵੇਗਾ ਿੲਹ ਕਾਨੂੰਨ ਦੇ ਲਾਗੂ ਹੋਣ ਤੇ ਿੲਹ ਲੋਕ ਅਾਪਣੇ ਵਹੀਕਲ ਖਰੀਦ ਸਕਣਗੇ ਅਤੇ ਬੀਮਾ ਵੀ ਕਰਵਾ ਸਕਣਗੇ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares