ਨਵਾਂ ਗੀਤ “ਆਫ਼ਟਰ ਮੈਰਿਜ” ਲੈ ਕੇ ਸਰੋਤਿਆਂ ਦੀ ਕਚਹਿਰੀ ਚ ਹਾਜਿਰ- ਗਾਇਕ “ਲੇੰਹਬਰ ਹੂਸੈਨਪੁਰੀ”

ਪੰਜਾਬ ਅਤੇ ਪੰਜਾਬੀਅਤ

ਜ਼ਿਲ੍ਹਾ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ‘ਹੁਸੈਨਪੁਰ’ ਵਿਚ ਜਨਵੇਂ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ “ਲਹਿੰਬਰ ਹੁਸੈਨਪੁਰੀ” ਨੇ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਬਚਪਨ ਚ ਹੀ ਸਕੂਲ ਤੋਂ ਲੇੰਹਬਰ ਨੇ ਗਾਉਣਾ ਸ਼ੁਰੂ ਕਰ ਦਿੱਤਾ।ਹੌਲੀ ਹੌਲੀ ਸਮੇਂ ਦੇ ਨਾਲ ਨਾਲ ‘ਲੇੰਹਬਰ’ ਦਾ ਇਹ ਸ਼ੌਕ ਉਸ ਨੂੰ ਇੱਕ ਦਿਨ ਸਰੋਤਿਆਂ ਦੇ ਸਾਹਮਣੇ ਲੈ ਆਇਆ।ਗਾਇਕੀ ਵਿੱਚ ਉਸਤਾਦ ਸ੍ਰੀ ਰਾਜਿੰਦਰਪਾਲ ਰਾਣਾ ਜੀ ਨੂੰ (ਨਕੋਦਰ) ਉਸਤਾਦ ਧਾਰਿਆ,ਉਨ੍ਹਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ।ਲੇੰਹਬਰ ਦੀ ਸਭ ਤੋਂ ਪਹਿਲੀ ਕੈਸਟ 1988 ਵਿੱਚ ਮਾਰਕੀਟ ਵਿੱਚ ਆਈ,ਜੋ ਕਿ “ਭਗਵਾਨ ਵਾਲਮੀਕ” ਜੀ ਦੇ ਧਾਰਮਿਕ ਗੀਤਾਂ ਦੀ ਕੈਸੇਟ ਸੀ।ਜਿਸ ਨੂੰ “ਅੰਕੂ ਮਿਊਜ਼ਿਕ” ਵੱਲੋਂ ਪੇਸ਼ ਕੀਤਾ ਗਿਆ ਸੀ,

ਜਿਸ ਨੂੰ ਮਿਊਜ਼ਿਕ ਉਹਨਾਂ ਦੇ ਉਸਤਾਦ ਜੀ ਨੇ ਖੁਦ ਹੀ ਦਿੱਤਾ ਸੀ।ਇਸ ਟੇਪ ਨੂੰ ਇਨ੍ਹਾਂ ਭਰਮਾ ਹੁੰਗਾਰਾ ਮਿਲਿਆ ਕਿ ਲਹਿੰਬਰ ਨੂੰ 5 ਗੋਲਡ ਮੈਡਲਾਂ ਨਾਲ ਉਸ ਸਮੇਂ ਸਨਮਾਨਿਤ ਕੀਤਾ ਗਿਆ।ਉਸ ਤੋਂ ਬਾਅਦ 1990 ਚ ‘ਘੁੰਡ ਚੰਦਰੀਏ ਕਾਹਦਾ’ ਤੋ ਲੈ ਕੇ ,ਸੱਜਣਾ ਦੂਰ ਦਿਆਂ ਕੀ ਤੇਰਾ ਸਿਰਨਾਵਾਂ,ਕਦੇ ਕਦੇ ਯਾਦ ਕਰ ਲਈ,ਜਿਹੇ ਅਨੇਕਾਂ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ,ਜਿਨ੍ਹਾਂ ਨਾਲ ਲੇਂਹਬਰ ਨੇ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ।’ਲੇੰਹਬਰ’ ਦੇ ਦੱਸਣ ਮੁਤਾਬਿਕ ਘਰ ਵਿਚ ਗਰੀਬੀ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ,ਪਰ ਉਨ੍ਹਾਂ ਦੇ ਸੱਜਣਾਂ ਮਿੱਤਰਾਂ ਦੇ ਹੌਂਸਲੇ ਨੇ ‘ਲਹਿੰਬਰ’ ਦੇ ਸ਼ੌਕ ਨੂੰ ਗ਼ਰੀਬੀ ਹੇਠਾਂ ਦੱਬਣ ਨਹੀਂ ਦਿੱਤਾ।ਜਿਨ੍ਹਾਂ ਵਿੱਚ ਕੁਲਦੀਪ ਨਿਹਾਲੂਵਾਲੀਆ, ਛਿੰਦਾ ਨਿਹਾਲੂਵਾਲੀਆ, ਬਿੰਦਰ ਨਵੇਂ ਪਿੰਡੀਆ(ਬਣ ਗਈ ਆ ਜੋੜੀ) , ਗੁਰਮੀਤ ਬਿੱਲੀ ਚਾਓ(ਚਲਾਕੀਆਂ),ਕਮਲਜੀਤ ਕਾਕੜਾ ਐੱਸਆਈ, ਰਘਬੀਰ ਗੁਰਾਇਆ, ਸੂਰਜ ਹੁਸੈਨਪੁਰੀ(ਸੱਚੀਆਂ ਸੁਣਾਈਆਂ)ਰਾਣਾ ਸਰਪੁਰਾ(ਆ ਨੀਂ ਕੁੜੀਏ),ਕਾਕਾ ਜੰਗਰਾਲ ਦਰ ਸਾਲਾਂ ਪਿੰਡ ਤੋਂ, ਹਰਨੇਕ ਨੇਕਾ, ਸੋਢੀ ਉਦੋਪੁਰ,ਡੀ ਅੈਸ ਪੀ ਰਾਜਕੁਮਾਰ, ਭੁਪਿੰਦਰ ਸਿੰਘ ਥਿੰਦ, ਇਨ੍ਹਾਂ ਮਿੱਤਰਾਂ ਨੇ ਲੇੰਹਬਰ ਦਾ ਹੌਸਲਾ ਨਹੀਂ ਟੁੱਟਣ ਦਿੱਤਾ ।


ਸਮਾਂ ਬਦਲਿਆ ਲੇੰਹਬਰ ਨੂੰ ਮਾਣ ਸਨਮਾਨ ਦੁਨੀਆਂ ਭਰ ਵਿੱਚੋਂ ਮਿਲਣੇ ਸ਼ੁਰੂ ਹੋ ਗਏ। 1997 ਵਿੱਚ ਅਮਰੀਕਾ ਦਾ ਪਹਿਲਾ ਟੂਰ ਗਾਇਕ ਵਜੋਂ ਲਗਿਆ ਜਿੱਥੇ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਦੋ ਹਜ਼ਾਰ ਇੱਕ ਵਿੱਚ ਯੂਕੇ ਚ ‘ਮੁਖਤਿਆਰ ਸਹੋਤਾ’ ਦੇ ਮਿਊਜ਼ਿਕ ਵਿੱਚ (ਤੂੰ ਸਾਰੀ ਦੀ ਸਾਰੀ ਮੈਨੂੰ ਸੋਹਣੀ ਲੱਗਦੀ)ਜੋ ਸੂਰਜ ਹੁਸੈਨਪੁਰੀ ਦਾ ਲਿਖਿਆ ਸੀ ਉਸ ਨੇ ਬਲੈਤੀਆਂ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾਈ ।ਹੁਣ ਤੱਕ ਲੇੰਹਬਰ ਨੂੰ ਦੁਨੀਆਂ ਭਰ ਵਿੱਚੋਂ 15 ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਦੁਨੀਆਂ ਦੇ ਪ੍ਰਸਿੱਧ 25-30 ਮੁਲਕਾਂ ਵਿੱਚ “ਲੇਂਹਬਰ” ਆਪਣੇ ਗਾਇਕੀ ਦੇ ਜੌਹਰ ਵਿਖਾ ਚੁੱਕਾ ਹੈ। 2017 ਇੰਗਲੈਂਡ ਵਿੱਚ” ਬੈਸਟ ਇੰਟਰਨੈਸ਼ਨਲ ਸਿੰਗਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪੰਜਾਬ ਦੇ ਬਹੁਤ ਸਾਰੇ ਨਾਮਵਰ ਗੀਤਕਾਰਾਂ ਦੇ ਹੁਣ ਤੱਕ ਗੀਤ ਗਾਏ,ਜਿਨ੍ਹਾਂ ਵਿੱਚ ਸੇਮਾ ਜਲਾਲਪੁਰੀ, ਸੋਢੀ ਲਿੱਤਰਾਂ ਵਾਲਾ,ਹਰਵਿੰਦਰ ਓਹੜਪੁਰੀ,ਤਾਰੀ ਬਨਵਾਲੀ ਪੁਰੀਆ,ਰਾਣਾ ਹੁਸੈਨਪੁਰੀਆ,ਪੰਜਾਬ ਸਿੰਘ ਕਾਹਲੋਂ, ਸੁਖਬੀਰ ਮਲਸੀਆਂ,ਬਟਾਲਾ ਐੱਸ ਪੀ ਨਿਰਮਲਜੀਤ ਸਹੋਤਾ,ਜਸਵੀਰ ਗੁਣਾਚੌਰੀਆ, ਦੀਪ ਅੱਲਾਚੋਰੀਆ, ਬਲਵੀਰ ਉਪਲ ਦੇ ਨਾਮ ਮੁੱਖ ਹਨ।

ਲੇੰਹਬਰ ਦੇ ਹੁਣ ਤੱਕ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੀਤ -ਚਲਾਕੀਆਂ, ਤਿੰਨ ਚੀਜ਼ਾਂ ਮਾਰਦੀਆਂ, (ਤਨੂੰ ਵੈੱਡਜ਼ ਮਨੂੰ) ਹਿੰਦੀ ਫਿਲਮ ਚ “ਸਾਡੀ ਗਲੀ” ਜੋ ਕਿ ਲੇੰਹਬਰ ਦਾ ਆਪਣਾ ਹੀ ਲਿਖਿਆ ਗੀਤ ਸੀ ਉਸ ਨੂੰ ਬਹੁਤ ਪਿਆਰ ਮਿਲਿਆ ।ਬਿੰਦਰ ਨਵੇਂ ਪਿੰਡੀਆ ਦਾ ਲਿਖਿਆ ਗੀਤ “ਮਾਂ”,ਗੀਤਕਾਰ “ਹਰਵਿੰਦਰ ਉਹੜਪੁਰੀ” ਦਾ ਲਿਖਿਆ ਗੀਤ “ਖੁੱਲ੍ਹੇ ਬੂਹੇ ਮਿੱਤਰਾਂ ਦੇ,ਬਾਲੀਵੁੱਡ ਦੀਆਂ ਹਿੰਦੀ ਫ਼ਿਲਮ “ਫਾਲਤੂ” ਵਿੱਚ (ਜਬ ਮੈਂ ਛੋਟਾ ਬੱਚਾ ਥਾ),”ਸ਼ਾਹਿਦ ਕਪੂਰ” ਦੀ ਮੌਸਮ ਫ਼ਿਲਮ ਵਿੱਚ ਰਹੀ “ਮੱਲੋ ਮੱਲੀ ਨਾਲ ਯਾਰ ਦੇ”,ਜਿਸ ਦਾ ਮਿਊਜ਼ਿਕ ਪ੍ਰੀਤਮ ਜੀ ਨੇ ਕੀਤਾ ਸੀ, ਮੇਰਾ ਬਾਈ ਐਨ ਆਰ ਆਈ, ਤੇਰਾ ਮੇਰਾ ਕੀ ਰਿਸ਼ਤਾ, ਯਾਰ ਅਣਮੁੱਲੇ, ਗੁੱਡੀ ਆਈ ਬੋ ਆਈ ਬੋ, ਅਸੀਂ ਹਾਂ ਯਾਰ ਪੰਜਾਬੀ ਜੱਟ ਯਮਲਾ, ਦਰਸ਼ਕਾਂ ਦੀ ਪਹਿਲੀ ਪਸੰਦ ਬਣੇ।


ਜ਼ਿਕਰਯੋਗ ਹੈ ਕਿ ਲੇੰਹਬਰ ਹੁਸੈਨਪੁਰੀ ਦੇ ਹੁਣ ਤੱਕ ਪੱਚੀ ਤੀਹ ਫ਼ਿਲਮਾਂ ਵਿੱਚ ਗੀਤ ਆ ਚੁੱਕੇ ਹਨ, ਅਤੇ ਕੁਝ ਨਵੇਂ ਆਉਣ ਵਾਲੇ ਹਨ ।ਆਉਣ ਵਾਲੇ ਕੁਝ ਸਮੇਂ ਤੱਕ ਲੇੰਹਬਰ ਦੀ ਇੱਕ ਧਾਰਮਿਕ ਗੀਤਾਂ ਦੀ ਟੇਪ ਵੀ ਜਲਦ ਆ ਰਹੀ ਹੈ ਜਿਸ ਦੇ ਗੀਤਕਾਰ “ਹਰਵਿੰਦਰ ਉਹੜਪੁਰੀ” ਝਲਮਣ ਸਿੰਘ ਢੰਡਾ, “ਅਲਮਸਤ ਦੇਸਲਪੁਰੀ ਸਾਹਿਬ “,ਬਲਦੇਵ ਰਾਹੀ, ਮੰਗਲ ਹਠੂਰ, ਪ੍ਰੀਤ ਸਫੀ ਪੁਰ , ਕੁਲਦੀਪ ਨਿਹਾਲੂ ਵਾਲੀਆ ਹਨ। “ਪਲੈਨੇਟ ਰਿਕਾਡਜ” ਵਲੋਂ ਰਿਲੀਜ਼ ਕੀਤੇ ਨਵੇਂ ਗੀਤ “ਆਫ਼ਟਰ ਮੈਰਿਜ” ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਗੀਤਕਾਰ ਦੀਪ ਅਲਾਚੌਰੀਆ ਦੇ ਲਿਖੇ ਇਸ ਗੀਤ ਦਾ ਵੀਡੀਓ ਪੀ ਟੀ ਸੀ ਚੈਨਲ ਅਤੇ ਹੋਰ ਵਿਸ਼ਵ ਪ੍ਰਸਿੱਧ ਚੈਨਲਾਂ ਤੇ ਚੱਲ ਰਿਹਾ ਹੈ। ਗਰੀਬੀ ਚੋਂ ਨਿਕਲੇ ਇਸ ਗਾਇਕ ਨੇ ਹੁਣ ਤੱਕ ਗਰੀਬ ਪਰਿਵਾਰਾਂ ਦੀਆਂ ਸੱਤ ਧੀਆਂ ਰਾਣੀਆਂ ਦੇ ਹੱਥੀਂ ਵਿਆਹ ਕੀਤੇ ਹਨ।

ਧੀਆਂ ਰਾਣੀਆਂ ਨੂੰ ਬੇਹੱਦ ਪਿਆਰ ਕਰਨ ਵਾਲਾ “ਲੇੰਹਬਰ” ਚੈਰਿਟੀ ਸ਼ੋਅ ਵੀ ਅਕਸਰ ਹੀ ਕਰਦਾ ਰਹਿੰਦਾ ਹੈ। ਥੋੜ੍ਹਾ ਹੀ ਸਮਾਂ ਪਹਿਲਾਂ ਲੇੰਹਬਰ ਨੇ ਧੀਆਂ ਲਈ ਇੱਕ ਗੀਤ ਵੀ ਗਾਇਆ ਹੈ ਜਿਸ ਨੂੰ ਗੀਤਕਾਰ”ਬਿੰਦਰ ਨਵੇਂ ਪਿੰਡੀਆ” ਨੇ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਹੈ (ਬਣ ਗਈ ਆ ਜੋੜੀ) ਇਸ ਗੀਤ ਨੂੰ ਲਿਖਣ ਦਾ ਮਕਸਦ ਲੇੰਹਬਰ ਨੇ ਦੱਸਿਆ ਕਿ ਏਹ ਗੀਤ ਦੁਨੀਆਂ ਭਰ ਦੀਆਂ ਧੀਆਂ ਨੂੰ ਸਮਰਪਿਤ ਹੈ। ਜਿਸ ਗੀਤ ਨੇ ਅਨੀਤਾ ਸੰਧੂ ਹੋਰਾਂ ਦੀਆਂ ਬੇਟੀਆਂ ਦੀ ਜਾਨ ਬਚਾਈ । ਪਿਛਲੇ ਵਰੇ “ਲੇੰਹਬਰ ਹੁਸੈਨਪੁਰੀ” ਨੂੰ ਲੰਡਨ ਪਾਰਲੀਮੈਂਟ ਵਿੱਚ ਆਰਗਨ ਅਵੇਅਰਨੈੱਸ ਕਰਕੇ ਸਨਮਾਨਿਤ ਵੀ ਕੀਤਾ ਗਿਆ। ਲੇੰਹਬਰ ਦਾ ਕਹਿਣਾ ਹੈ ਕਿ ਮੇਰੇ ਮਨ ਦੀ ਇੱਛਾ ਹੈ ਕਿ ਮਰਨ ਉਪਰੰਤ ਮੇਰੇ ਅੰਗ ਦਾਨ ਕੀਤੇ ਜਾਣ ਤਾਂ ਜੋ ਕਿਸੇ ਦੇ ਕੰਮ ਆ ਸਕਣ। ਪਰਮਾਤਮਾ ਸੁਰਾਂ ਦੇ ਸ਼ਹਿਜਾਦੇ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਵੇ। ਸਿੱਕੀ ਝੱਜੀ ਪਿੰਡ ਵਾਲਾ(ਇਟਲੀ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares