ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਤੇ ਸਿੱਖੀ ਦੀ ਚੜ੍ਹਦੀ ਕਲਾ

ਪੰਜਾਬ ਅਤੇ ਪੰਜਾਬੀਅਤ

ਆਖਿਰ ਗੁਰੂ ਨਾਨਕ ਸਾਹਿਬ ਦੇ ਨਾਮ ਉਤੇ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਹੀ ਦਿੱਤਾ ਗਿਆ ਹੈ । ਬਹੁਤ ਰੁਕਾਵਟਾਂ ਪਈਆਂ, ਪਰ ਅਖੀਰ ਗੁਰੂ ਨਾਨਕ ਸਾਹਿਬ ਦੇ ਪਿਆਰ ਕਰਨ ਵਾਲਿਆਂ ਦੀ ਫਤਿਹ ਹੋਈ ਹੈ ।

ਜਦੋਂ ਅਸੀਂ ਜੇਲ੍ਹ ਤੋਂ ਬਾਹਰ ਆ ਕੇ ਨਨਕਾਣਾ ਸਾਹਿਬ ਦੇ ਪਹਿਲੀ ਵਾਰੀ ਦਰਸ਼ਨ ਕੀਤੇ ਸਨ, ਤਾਂ ਹਾਲਾਤ ਦੇਖ ਕੇ ਰੌਣ ਨਿਕਲਦਾ ਸੀ । ਪਰ ਸਾਡੀ ਭਵਿੱਖ ਦੀ ਆਸ ਬਹੁਤ ਸ਼ਕਤੀਸ਼ਾਲੀ ਸੀ ।

ਗੁਰਦਵਾਰਾ ਜਨਮ ਅਸਥਾਨ ਦੇ ਇੱਕ ਅਫਸੋਸੇ ਹੋਏ ਸੇਵਾਦਾਰ ਨੂੰ ਮੈਂ ਇੱਕ ਦਿਨ ਕਿਹਾ ਸੀ, ਤੁਸੀਂ ਦੇਖੋਂਗੇ, ਕਿ ਵਕਤ ਆਏਗਾ ਨਨਕਾਣਾ ਸਾਹਿਬ ਦੀ ਮਿੱਟੀ ਵੀ ਸੋਨੇ ਦੇ ਭਾਅ ਵਿਕੇਗੀ । ਮੈਂ ਉਸ ਦਾ ਨਾਮ ਨਹੀਂ ਲਿਖਾਂਗਾ, ਉਸ ਨੂੰ ਹੁਣ ਵੀ ਮੇਰੀ ਗੱਲ ਅਕਸਰ ਯਾਦ ਆਉਂਦੀ ਰਹਿੰਦੀ ਹੈ ।

ਨਨਕਾਣਾ ਸਾਹਿਬ ਕੀ ਤੋਂ ਕੀ ਬਣ ਚੁੱਕਾ ਹੈ, ਤੇ ਕੀ ਬਣਨ ਜਾ ਰਿਹਾ ਹੈ, ਇਹ ਵੀ ਅੱਜ ਇੱਕ ਸੋਚਣ ਵਾਲੀ ਗੱਲ ਹੀ ਹੈ, ਪਰ ਕੱਲ ਸਮੁੱਚੀ ਸਿੱਖ ਕੌਮ ਮਾਣ ਮਹਿਸੂਸ ਕਰੇਗੀ ।

ਕਰਤਾਰਪੁਰ ਸਾਹਿਬ ਲਈ ਨਵੰਬਰ ਉਡੀਕੋ, ਦੁਨੀਆਂ ਭਰ ਦੇ ਸਿੱਖਾਂ ਨੂੰ ਇੱਕ ਐਸੀ ਖੁਸ਼ੀ ਮਿਲਣ ਦੀ ਆਸ ਹੈ, ਜੋ ਬਸ ਅੱਜ ਕਿਆਸ ਹੀ ਕੀਤੀ ਜਾ ਸਕਦੀ ਹੈ ।

ਸਿੱਖ ਕੌਮ ਲਈ ਵਕਤ ਬਦਲ ਰਿਹਾ ਹੈ । ਭਾਰਤੀ ਹੁਕਮਰਾਨ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਨੂੰ ਮਾਰ ਨਹੀਂ ਸਕਣਗੇ, ਤੇ ਦੂਜੇ ਪਾਸੇ ਦੁਨੀਆਂ ਸਾਰੀ ਵਿੱਚ ਸਿੱਖ ਇੱਕ ਵਿਸੇਸ਼ ਸਤਿਕਾਰਤ ਦਰਜੇ ਦੇ ਮਾਲਕ ਬਣਨਗੇ, ਕਿ ਦੁਨੀਆਂ ਦੇ ਲੋਕ ਸਿੰਘਾਂ ਨਾਲ ਖੜ੍ਹ ਕੇ ਤਸਵੀਰਾਂ ਖਿਚੱਵਾਣ ਵਿੱਚ ਵੀ ਮਾਣ ਮਹਿਸੂਸ ਕਰਿਆ ਕਰਨਗੇ ।

ਭਾਰਤੀ ਹਾਕਮ, ਨਾਗਪੁਰੀ ਸਾਜ਼ਿਸ਼ਕਾਰ ਲੱਖ ਕੋਸ਼ਿਸ਼ਾਂ ਕਰ ਲੈਣ, ਸਾਡਾ ਪੰਜਾਬ, ਸਾਡਾ ਹੀ ਰਹਿਣਾ ਹੈ, ਤੇ ਦੁਨੀਆਂ ਭਰ ਵਿੱਚ ਇਸ ਦੀ ਸਿੱਖ ਪਛਾਣ ਨੇ ਮਾਣ ਹਾਸਿਲ ਕਰਨਾ ਹੈ । ਆਜ਼ਾਦ ਸੋਚ ਸਾਨੂੰ ਦਸਮ ਪਿਤਾ ਬਖਸ਼ ਗਏ ਹਨ, ਆਜ਼ਾਦ ਦੇਸ਼ ਤੋਂ ਸਾਨੂੰ ਕੋਈ ਬਹੁਤੀ ਦੇਰ ਵਾਂਝਿਆਂ ਨਹੀਂ ਰੱਖ ਸਕਦਾ ।

ਗਜਿੰਦਰ ਸਿੰਘ, ਦਲ ਖਾਲਸਾ ।
੧੪.੭.੨੦੧੭

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares