ਦੇਸ਼ ਭਰ ‘ਚ ਸ਼ਰਾਬ ਪੀਣ ਵਾਲਿਆਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ, ਉਥੇ ਹੀ ਪੰਜਾਬ ‘ਚ ਪਿਛਲੇ 12 ਸਾਲਾਂ ‘ਚ ਸ਼ਰਾਬ ਦੀ ਖਪਤ 2.3 ਗੁਣਾ ਵਧ ਗਈ ਹੈ।

ਪੰਜਾਬ ਅਤੇ ਪੰਜਾਬੀਅਤ

ਪੰਜਾਬ ‘ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਕਈ ਘਰਾਂ ਵਿਚ ਖਾਣੇ ਨਾਲ ਸ਼ਰਾਬ ਪੀਣੀ ਆਮ ਗੱਲ ਹੈ। ਦੂਜੇ ਪਾਸੇ, ਕਈ ਲੋਕ ਸ਼ਰਾਬ ਨੂੰ ਮੂੰਹ ਵੀ ਨਹੀਂ ਲਾਉਂਦੇ। ਲੋਕਾਂ ਦੇ ਵਿਚਾਰ ਇੰਨੇ ਵੱਖੋ-ਵੱਖ ਕਿਉਂ ਹਨ? ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਭਿਆਚਾਰ, ਸਿਹਤ ਅਤੇ ਧਰਮ।

ਕੇਂਦਰ ਸਰਕਾਰ ਵੱਲੋਂ ਦੇਸ਼ ਭਰ ‘ਚ ਵਧ ਰਹੀ ਸ਼ਰਾਬ ਦੀ ਖਪਤ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਜਿਥੇ ਦੇਸ਼ ਭਰ ‘ਚ ਸ਼ਰਾਬ ਪੀਣ ਵਾਲਿਆਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ, ਉਥੇ ਹੀ ਪੰਜਾਬ ‘ਚ ਪਿਛਲੇ 12 ਸਾਲਾਂ ‘ਚ ਸ਼ਰਾਬ ਦੀ ਖਪਤ 2.3 ਗੁਣਾ ਵਧ ਗਈ ਹੈ।

ਅੰਕੜਿਆਂ ਮੁਤਾਬਕ ਵਰਤਮਾਨ ਸਮੇਂ ‘ਚ ਪੰਜਾਬ ਭਰ ‘ਚ ਸ਼ਰਾਬ ਦੀ ਖਪਤ 37 ਕਰੋੜ ਬੋਤਲ ਪ੍ਰਤੀ ਸਾਲ ਹੋ ਚੁੱਕੀ ਹੈ। ਪੰਜਾਬ ਦੀ 3.4 ਕਰੋੜ ਆਬਾਦੀ ਦੇ ਸਾਹਮਣੇ 37 ਕਰੋੜ ਬੋਤਲ ਸ਼ਰਾਬ ਦੀ ਗਿਣਤੀ ਦਰਸਾਉਂਦੀ ਹੈ ਕਿ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ 12 ਬੋਤਲ (9 ਲਿਟਰ) ਸਾਲਾਨਾ ਹੈ। ਸਾਲ 2007 ‘ਚ ਪ੍ਰਤੀ ਵਿਅਕਤੀ ਪੰਜਾਬ ‘ਚ ਸ਼ਰਾਬ ਦੀ ਖਪਤ ਸਿਰਫ 4.3 ਲੀਟਰ ਸੀ। ਵਰਤਮਾਨ ਸਮੇਂ ‘ਚ ਜੇਕਰ ਸ਼ਰਾਬ ਦੇ ਅੰਕੜੇ ਵੇਖੇ ਜਾਣ ਤਾਂ ਪਤਾ ਲੱਗਦਾ ਹੈ ਕਿ ਆਬਾਦੀ ‘ਚ 23 ਫ਼ੀਸਦੀ ਲੋਕ ਸ਼ਰਾਬ ਪੀਂਦੇ ਹਨ।

ਆਦਮੀ ਤੇ ਔਰਤਾਂ ‘ਚ ਆਬਾਦੀ ਦੇ ਆਧਾਰ ‘ਤੇ 51.3 ਤੇ 48.7 ਦੇ ਅਨੁਪਾਤ ‘ਚ ਜੇਕਰ ਔਰਤਾਂ ਨੂੰ ਛੱਡ ਦਿੱਤਾ ਜਾਵੇ ਤਾਂ ਆਦਮੀ ਵਰਗ ‘ਚ 15 ਫ਼ੀਸਦੀ ਲੋਕ ਉਮਰ ਦੇ ਉਸ ਪੜਾਅ ‘ਚ ਬੈਠੇ ਹਨ, ਜਿੱਥੇ ਸ਼ਰਾਬ ਪੀਣ ਦੀ ਮਨਾਹੀ ਹੁੰਦੀ ਹੈ, ਉਥੇ ਹੀ ਦੂਜੇ ਪਾਸੇ 16.50 ਫ਼ੀਸਦੀ ਲੋਕ ਮੈਡੀਕਲ ਕਾਰਨਾਂ ਤੋਂ ਸ਼ਰਾਬ ਨਹੀਂ ਪੀਂਦੇ ਹਨ।

ਇਸ ਦੇ ਨਾਲ ਧਾਰਮਿਕ ਜਾਤੀ ਤੇ ਹੋਰ ਕਾਰਨਾਂ ਨਾਲ ਸ਼ਰਾਬ ਨਾ ਪੀਣ ਵਾਲਿਆਂ ਗਿਣਤੀ ਦੀ 20 ਫ਼ੀਸਦੀ ਹੈ। ਬਾਕੀ ਦੇ ਬਚੇ ਇਕੋ ਜਿਹੇ ਆਦਮੀ ਵਰਗ ‘ਚ 50 ਫ਼ੀਸਦੀ ਦੀ ਔਸਤ ਬਣਦੀ ਹੈ ਜੋ ਕਿ ਪੂਰੀ ਆਬਾਦੀ ਦਾ 22 ਫ਼ੀਸਦੀ ਹੈ ਜੋ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ।

ਪੰਜਾਬ ਸਰਕਾਰ ਨੇ ਸ਼ਰਾਬ ਦੀ ਸਟੋਰਿੰਗ ‘ਤੇ ਲਾਇਸੈਂਸ ਫੀਸ ਨੂੰ ਵਧਾ ਦਿੱਤਾ ਹੈ।  ਜੇਕਰ ਕੋਈ ਵਿਅਕਤੀ ਆਪਣੇ ਘਰ ‘ਚ ਸ਼ਰਾਬ ਦੀਆਂ ਦੋ ਬੋਤਲਾਂ ਤੋਂ ਜ਼ਿਆਦਾ ਸਟੋਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਤੀ ਸਾਲ 2500 ਰੁਪਏ ਪ੍ਰਤੀ ਮਹੀਨਾ ਫੀਸ ਦੇਣੀ ਪਵੇਗੀ ਤੇ ਲਾਈਫ ਟਾਈਮ ਲਈ ਇਸ ਦੀ ਫੀਸ 20 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ‘ਚ ਗ਼ੈਰ-ਕਾਨੂੰਨੀ ਸ਼ਰਾਬ ਦੇ ਧੰਦੇ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਇਸ ਦੀ ਖਪਤ ਦੋ ਗੁਣਾ ਹੋ ਸਕਦੀ ਹੈ ਜੋ ਕਿ ਸੰਸਾਰ ਦੇ ਸਭ ਤੋਂ ਜ਼ਿਆਦਾ ਪੀਣ ਵਾਲੇ ਦੇਸ਼ਾਂ ਦੇ ਵੀ ਰਿਕਾਰਡ ਨੂੰ ਤੋੜ ਸਕਦੀ ਹੈ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares