ਦੇਸ਼ ‘ਚ ਅੱਗ ਲਗਾ ਰਹੀ ਹੈ ਭਾਜਪਾ, ਰਾਹੁਲ ਨੇ ਪ੍ਰਧਾਨ ਬਣਦਿਆਂ ਹੀ ਸਾਧਿਆ ਨਿਸ਼ਾਨਾ

ਪੰਜਾਬ ਅਤੇ ਪੰਜਾਬੀਅਤ

ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨ ਬਣਦਿਆਂ ਹੀ ਸੱਤਾਧਾਰੀ ਭਾਜਪਾ ਸਰਕਾਰ ‘ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਹੈ ਕਿ ਭਾਜਪਾ ਦੇਸ਼ ਵਿਚ ਹਿੰਸਾ ਫੈਲਾਅ ਰਹੀ ਹੈ ਅਤੇ ਲੋਕਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਅੱਜ ਕਾਂਗਰਸ ਦੇ 60ਵੇਂ ਪ੍ਰਧਾਨ ਦੇ ਤੌਰ ‘ਤੇ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਗ ਇੱਕ ਵਾਰ ਲੱਗ ਜਾਂਦੀ ਹੈ ਤਾਂ ਉਸ ਨੂੰ ਬੁਝਾਉਣਾ ਮੁਸ਼ਕਲ ਹੁੰਦਾ ਹੈ, ਇਹੀ ਕੰਮ ਭਾਜਪਾ ਦੇ ਲੋਕ ਕਰ ਰਹੇ ਹਨ, ਜਿਨ੍ਹਾਂ ਨੇ ਦੇਸ਼ ਵਿਚ ਅੱਗ ਲਗਾਉਣ ਅਤੇ ਹਿੰਸਾ ਫੈਲਾਉਣ ਦਾ ਕੰਮ ਕੀਤਾ ਹੈ। ਇਸ ਨੂੰ ਰੋਕਣ ਲਈ ਪੂਰੇ ਦੇਸ਼ ਵਿਚ ਸਿਰਫ਼ ਇੱਕ ਸ਼ਕਤੀ ਹੈ ਅਤੇ ਉਹ ਹੈ ਕਾਂਗਰਸ ਪਾਰਟੀ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਰਟੀ ਦਫ਼ਤਰ ਵਿਚ ਚੋਣ ਅਧਿਕਾਰੀ ਐੱਮ ਰਾਮਚੰਦਰਨ ਨੇ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤਾ। ਰਾਹੁਲ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਵਾਲੇ ਨਹਿਰੂ-ਗਾਂਧੀ ਪਰਿਵਾਰ ਦੇ ਛੇਵੇਂ ਮੈਂਬਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿਚੋਂ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਸੋਨੀਆ ਗਾਂਧੀ ਨੇ ਸੰਭਾਲੀ ਹੈ, ਜਿਨ੍ਹਾਂ ਨੇ 19 ਸਾਲ ਪਾਰਟੀ ਪ੍ਰਧਾਨ ਵਜੋਂ ਕੰਮ ਕੀਤਾ। ਰਾਹੁਲ ਗਾਂਧੀ 2013 ਵਿਚ ਪਾਰਟੀ ਦੇ ਉਪ ਪ੍ਰਧਾਨ ਬਣੇ ਸਨ।ਇਸ ਮੌਕੇ ਆਪਣੇ ਭਾਸ਼ਣ ਦੌਰਾਨ ਰਾਹੁਲ ਨੇ ਕਿਹਾ ਕਿ ਮੈਂ 13 ਸਾਲ ਤੋਂ ਰਾਜਨੀਤੀ ਵਿਚ ਹਾਂ। ਰਾਜਨੀਤੀ ਵਿਚ ਹੁਣ ਸੱਚਾਈ ਅਤੇ ਦਇਆ ਖ਼ਤਮ ਹੋ ਰਹੀ ਹੈ। ਰਾਜਨੀਤੀ ਦਾ ਸਿੱਧਾ ਸਬੰਧ ਦੇਸ਼ ਦੀ ਜਨਤਾ ਦੇ ਨਾਲ ਹੈ ਪਰ ਰਾਜਨੀਤੀ ਦਾ ਸਬੰਧ ਹੁਣ ਲੋਕਾਂ ਨਾਲ ਨਹੀਂ ਰਿਹਾ। ਕਾਂਗਰਸ ਦੇਸ਼ ਨੂੰ 21ਵੀਂ ਸਦੀ ਵਿਚ ਲੈ ਗਈ

Jaipur: Congress Vice President Rahul Gandhi speaks during a ‘Dalit Sammelan’ at Ramleela Maidan in Jaipur on Wednesday. PTI Photo (PTI4_13_2016_000194B)

ਪਰ ਮੋਦੀ ਦੇਸ਼ ਨੂੰ ਮੱਧ ਯੁੱਗ ਵਚ ਲਿਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਜਪਾ ਦੇਸ਼ ਵਿਚ ਹਿੰਸਾ ਅਤੇ ਅੱਗ ਲਗਾਉਣ ਦਾ ਕੰਮ ਕਰ ਰਹੀ ਹੈ। ਉਹ ਤੋੜਦੇ ਹਨ ਅਤੇ ਅਸੀਂ ਜੋੜਦੇ ਹਾਂ। ਉਹ ਅੱਗ ਲਗਾਉਂਦੇ ਹਨ ਅਤੇ ਅਸੀਂ ਬੁਝਾਉਂਦੇ ਹਾਂ। ਇਹ ਕਾਂਗਰਸ ਅਤੇ ਭਾਜਪਾ ਵਿਚ ਵੱਡਾ ਫ਼ਰਕ ਹੈ। ਕਾਂਗਰਸ ਮੇਰਾ ਪਰਿਵਾਰ ਹੈ, ਮੈਂ ਦਿਲ ਤੋਂ ਤੁਹਾਨੂੰ ਪਿਆਰ ਦੇਵਾਂਗਾ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਨੂੰ ਗ੍ਰੈਂਡ ਓਲਡ ਐਂਡ ਯੰਗ ਪਾਰਟੀ ਬਣਾਵਾਂਗੇ।ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਗ੍ਰੈਂਡ ਓਲਡ ਪਾਰਟੀ ਹੈ। ਆਉਣ ਵਾਲੇ ਸਮੇਂ ਵਿਚ ਇਸ ਨੂੰ ਗ੍ਰੈਂਡ ਓਲਡ ਐਂਡ ਯੰਗ ਪਾਰਟੀ ਬਣਾਉਣ ਜਾ ਰਹੇ ਹਨ। ਇੱਕ ਵਿਅਕਤੀ ਜੋ ਖ਼ੂਨ ਪਸੀਨੇ ਨਾਲ ਪਾਰਟੀ ਦਾ ਵਿਸਥਾਰ ਕਰਦਾ ਹੈ, ਉਸ ਦੀ ਰੱਖਿਆ ਕਰਨਾ ਮੇਰੀ ਜ਼ਿੰਮੇਵਾਰੀ ਹੈ। ਅਸੀਂ ਸਾਰੇ ਮਿਲ ਕੇ ਪਿਆਰ ਅਤੇ ਭਾਈਚਾਰੇ ਦਾ ਨਵਾਂ ਹਿੰਦੁਸਤਾਨ ਬਣਾਵਾਂਗੇ।ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਭਾਜਪਾ ਵਾਲਿਆਂ ਨੂੰ ਆਪਣੇ ਭਰਾ-ਭੈਣ ਸਮਝਦੇ ਹਾਂ ਪਰ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਦੇ ਹਨ ਅਤੇ ਅਸੀਂ ਲੋਕਾਂ ਨੂੰ ਸਨਮਾਨ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿਰਫ਼ ਪਿਆਰਾ ਕਾਂਗਰਸ ਵਰਕਰ ਅਤੇ ਨੇਤਾ ਹੈ। ਅਸੀਂ ਗੁੱਸੇ ਦੀ ਰਾਜਨੀਤੀ ਦੇ ਖਿ਼ਲਾਫ਼ ਲੜਾਂਗੇ।ਇਸ ਦੌਰਾਨ ਰਾਹੁਲ ਨੇ ਅੱਗੇ ਬੋਲਦਿਆਂ ਆਖਿਆ ਕਿ ਕਿਸੇ ਵੀ ਪਰਸਨਲ ਗਲੋਰੀ ਤੋਂ ਜ਼ਿਆਦਾ ਮੁਹਾਰਤ, ਤਜ਼ਰਬਾ ਅਤੇ ਗਿਆਨ ਦੀ ਲੋੜ ਹੁੰਦੀ ਹੈ। ਕਾਂਗਰਸ ਪੁਰਾਣੇ ਸਮੇਂ ਤੋਂ ਦੇਸ਼ ਵਿਚ ਰਹੀ ਹੈ। ਭਾਜਪਾ ਵਾਲੇ ਮੰਨਦੇ ਹਨ ਕਿ ਉਨ੍ਹਾਂ ਦੇ ਕੋਲ ਹੀ ਸਭ ਤੋਂ ਪੁਰਾਣੇ ਵਿਚਾਰ ਹਨ। ਇਹ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਵਿਚ ਦੋ ਵਿਚਾਰਾਂ ਦੇ ਵਿਚਕਾਰ ਟੱਕਰ ਰਹੀ ਹੈ, ਪਹਿਲਾ ਖ਼ੁਦ ਦਾ ਵਿਚਾਰ ਅਤੇ ਦੂਜਾ ਕਿਸੇ ਹੋਰ ਦਾ ਵਿਚਾਰ। ਭਾਜਪਾ ਵਿਚ ਉਹ ਲੋਕ ਹਨ ਜੋ ਖ਼ੁਦ ਦੇ ਲਈ ਲੜਦੇ ਹਨ ਜਦੋਂ ਕਿ ਕਾਂਗਰਸ ਪਾਰਟੀ ਇੱਕ ਕਮਿਊਨਿਟੀ ਰਾਹੀਂ ਚਲਦੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares