ਦੇਖੋ ਫੇਸਬੁੱਕ ਤੇ ਹੁਣ ਤੱਕ ਦੀ ਦਾਦੀ-ਪੋਤੀ ਦੇ ਪਿਆਰ ਸਭ ਤੋਂ ਸੋਹਣੀ ਵੀਡੀਓ !! ….ਜਾਣੋ ਪੂਰੀ ਖਬਰ …. ਦੇਖੋ ਵੀਡੀਉ

ਪੰਜਾਬ ਅਤੇ ਪੰਜਾਬੀਅਤ

ਜਦੋ ਮੌਸਮ ਸੁਹਾਵਣਾ ਹੋ ਜਾਵੇ ਅਤੇ ਅਸਮਾਨ ਉੱਤੇ ਕਾਲੀਆਂ ਘਟਾਵਾਂ ਦਾ ਛਾਇਆ ਹੋ ਜਾਵੇ ਤੇ ਹਲਕੀ ਬੰਦਾ ਬੰਦੀ ਤੋਂ ਸ਼ੁਰੂ ਹੋਕੇ ਗੱਲ ਬਾਰਿਸ਼ ਦੀ ਹੋਵੇ ਅਤੇ ਖੁਸ਼ੀ ਅਤੇ ਚਾਅ ਦੇ ਮਾਰੇ ਮੋਰ ਵੀ ਪੈਲਾਂ ਪਾਉਣ ਲੱਗ ਪੈਣ ਤਾਂ ਇਹੋ ਜਿਹੇ ਸੁਹਾਵਣੇ ਮੌਸਮ ਵਿਚ ਕੁੜੀਆਂ-ਚਿੜੀਆਂ, ਕੁਆਰੀਆਂ ਤੇ ਪੇਕੇ ਆਈਆਂ ਸੱਜ ਵਿਆਹੀਆਂ ਮੁਟਿਆਰਾਂ ਦੀਆਂ ਅੱਡਿਆਂ ਖੁਦ-ਬ- ਖੁਦ ਨੱਚਣ ਲੱਗ ਪੈਂਦੀਆਂ ਹਨ। ਇਸ ਨੂੰ ਹੀ ਕਿਹਾ ਜਾਂਦਾ ਹੈ ਸਾਵਣ ਦੀਆਂ ਤੀਆਂ। ਸਾਰੇ ਪੰਜਾਬੀਆਂ ਦੀਆਂ ਜੜਾ ਤਾਂ ਪਿੰਡਾਂ ਵਿਚ ਹਨ। ਇਸੀ ਲਈ ਅਸਲ ਪੰਜਾਬੀ ਸੱਭਿਆਚਾਰ ਵੀ ਪਿੰਡਾਂ ਵਿਚ ਹੀ ਵੇਖਣ ਨੂੰ ਮਿਲਦਾ ਹੈ। ਸ਼ਹਿਰਾਂ ਦੇ ਲੋਕ ਆਪਣੇ ਸੱਭਿਆਚਾਰ ਨਾਲੋਂ ਕੁਝ ਟੁੱਟ ਜਿਹੇ ਗਏ ਹਨ । ਪਰ ਪਿੰਡਾਂ ਵਾਲਿਆਂ ਨੇ ਆਪਣਾ ਵਿਰਸਾ ਅਤੇ ਸੱਭਿਆਚਾਰ ਬਾਖੂਬੀ ਸੰਭਾਲ ਕੇ ਰੱਖਿਆ ਹੈ। ਵਿਗਿਆਨ ਨੇ ਦਿਨੋ-ਦਿੰਨ ਤਰੱਕੀ ਕੀਤੀ । ਅਤੇ ਇਸੀ ਤਰੱਕੀ ਕਰਕੇ ਸਾਡੀ ਜਿੰਦਗੀ ਅਸਾਂ ਹੁੰਦੀ ਜਾ ਰਹੀ ਹੈ। ਸਾਇੰਸ ਨੇ ਮਨ-ਪ੍ਰਚਾਵੇ ਦੇ ਹੋਰ ਨਵੇਂ ਸਾਧਨ ਪੈਦਾ ਕਰ ਦਿੱਤੇ ਹਨ, ਇਹਨਾਂ ਸਾਧਨਾ ਨੇ ਸਾਡੇ ਰੀਤੀ ਰਿਵਾਜਾਂ, ਸੱਭਿਆਚਾਰ, ਰਹਿਣ ਸਹਿਣ, ਵਿਰਸੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ । ਅੱਜ ਕੱਲ ਦੇ ਬਚੇ ਉੜਾਨੇ ਬੱਚਿਆਂ ਦੀ ਤਰ੍ਹਾਂ ਹੁਣ ਗੁੱਲੀ-ਡੰਡਾ ਨਹੀਂ ਖੇਡਦੇ, ਉਹਨਾਂ ਨੂੰ ਬਾਂਦਰ ਕੀਲੇ ਬਾਰੇ ਨਹੀਂ ਪਤਾ ਹੁੰਦਾ,

ਸਗੋਂ ਉਹਨਾਂ ਨੂੰ ਮੋਬਾਈਲ ਜਾਂ ਕੰਪਿਊਟਰ ਵਿਚ ਖੇੜਿਆਂ ਜਾਣ ਵਾਲਿਆਂ ਗੇਮਾਂ ਬਾਰੇ ਹੀ ਜਾਣਕਾਰੀ ਹੁੰਦੀ ਹੈ। ਪੁਰਾਣੇ ਸਮੇਂ ਅਤੇ ਅੱਜ ਦੇ ਸਮੇਂ ਵਿਚ ਜੇਕਰ ਆਪਾਂ ਅੰਤਰ ਕਰਨ ਲੱਗੀਏ ਤਾਂ ਸ਼ਾਇਦ ਹੀ ਕੁਝ ਸਮਾਨਤਾਵਾਂ ਮਿਲਣ। ਨਹੀਂ ਤਾਂ ਸਭ ਕੁਝ ਬਦਲਿਆ ਹੀ ਮਿਲੇਗਾ। ਪੁਰਾਣੇ ਸਮੇਂ ਵਿਚ ਬੱਚੇ ਦਾਦਾ-ਦਾਦੀ ਕੋਲੋਂ ਬਾਤਾਂ ਭਾਵ ਕਹਾਣੀਆਂ ਸੁਣਕੇ ਆਪਣਾ ਮਨੋਰੰਜਨ ਕਰਦੇ ਸਨ। ਪਰ ਅੱਜ ਕੱਲ੍ਹ ਦੇ ਜੁਆਕਾਂ ਨੂੰ ਯੂਟਿਊਬ ਤੋਂ ਹੀ ਵਿਹਲ ਨਹੀਂ ਮਿਲਦੀ। ਪੁਰਾਣੇ ਸਮੇਂ ਵਿੱਚ ਲੋਕਾਂ ਦੀ ਸ਼ਾਰੀਰਿਕ ਕਸਰਤ ਰੋਜਾਨਾ ਦੇ ਕੰਮ ਕਰਨ ਨਾਲ ਹੀ ਹੋ ਜਾਂਦੀ ਸੀ।ਜਿਵੇਂ ਕਿ ਹਰ ਕੋਈ ਪੱਠੇ ਕੁਤਰਨ ਲਈ ਟੋਕੇ ਦਾ ਇਸਤੇਮਾਲ ਕਰਦਾ ਸੀ। ਹਰ ਘਰ ਵਿੱਚ ਟੋਕੇ ਨੂੰ ਗੇੜਾ ਦਿੱਤਾ ਜਾਂਦਾ ਸੀ ਫੇਰ ਸਾਇੰਸ ਨੇ ਤਰੱਕੀ ਕਰਕੇ ਮੋਟਰਾਂ ਲਾ ਦਿੱਤੀਆਂ ਇਨਸਾਨ ਨੂੰ ਵੇਹਲਾ ਕਰ ਦਿੱਤਾ। ਪੁਰਾਣੇ ਦੌਰ ਵਿੱਚ ਲੋਕ ਚਟਨੀ ਨਾਲ ਵੀ ਰੋਟੀ ਖਾਕੇ ਖੁਸ਼ ਰਹਿੰਦੇ ਸਨ ਪਰ ਅੱਜ ਦੀ ਪੀੜ੍ਹੀ ਤਾਂ ਸਬਜ਼ੀਆਂ ਵੀ ਨਖਰੇ ਕਰਕੇ ਖਾਂਦੀ ਹੈ। ਪਹਿਲਾਂ ਪਰਿਵਾਰ ਦੇ ਲੋਕ ਇੱਕ ਫਰਾਟੇ ਪੱਖੇ ਦੇ ਮੂਹਰੇ ਆਪਣੀਆਂ ਆਪਣੀਆਂ ਮੰਜਿਆਂ ਡਾਹ ਕੇ ਬੈਠ ਜਾਂਦੇ ਸਨ। ਅਤੇ ਉਥੇ ਹੀ ਪਰਿਵਾਰ ਦੇ ਦੁੱਖ ਸੁਖ ਸਾਂਝੇ ਹੋ ਜਾਂਦੇ ਸਨ ਪਰ ਅੱਜ ਕੱਲ੍ਹ ਇਕੱਲੇ ਇਕੱਲੇ ਕਮਰੇ ਵਿੱਚ ਏ.ਸੀ. ਲੱਗਾ ਹੋਣ ਦੇ ਬਾਵਜੂਦ ਵੀ ਕੋਈ ਦੁੱਖ ਸੁਖ ਕਰਕੇ ਰਾਜੀ ਨਹੀਂ ਹੁੰਦਾ। ਪਹਿਲਾਂ ਖੂਹਾਂ ਵਿੱਚੋ ਪਾਣੀ ਕੱਢ ਕੇ ਜਾਂ ਨਲਕਾ ਗੇੜ ਕੇ ਪਾਣੀ ਵਰਤਿਆ ਜਾਂਦਾ ਸੀ, ਪਾਣੀ ਦੀ ਦੁਰਵਰਤੋਂ ਵੀ ਘਾਟ ਹੁੰਦੀ ਸੀ ਪਰ ਅੱਜ ਕਲ ਤਾਂ ਇੱਕ ਬਟਨ ਦੱਬ ਕੇ ਜਾਂ ਤੂਤੀ ਦੇ ਹੇਠਾਂ ਹੇਠ ਕਰੋ ਪਾਣੀ ਖੁਦ ਬ ਖੁਦ ਆ ਜਾਂਦਾ ਹੈ। ਅਸੀਂ ਹੁਣ ਪਾਣੀ ਦਾ ਮੁੱਲ ਵੀ ਕੌਡੀਆਂ ਦੇ ਭਾਅ ਕਰ ਦਿੱਤਾ ਹੈ। ਸਾਇੰਸ ਨੇ ਤਰੱਕੀ ਕੀਤੀ, ਸਾਡੀ ਜਿੰਦਗੀ ਨੂੰ ਆਸਾਨ ਬਣਾਉਣ ਲਈ ਪਰ ਅਸੀਂ ਤਾਂ ਆਸਾਨ ਬਣਾਉਣ ਦੀ ਥਾਂ ਉਸ ਤੋਂ ਬਿਨਾ ਨਾ ਰਹਿਣ ਦਾ ਹੀ ਮਨ ਬਣਾ ਲਿਆ। ਸਾਇੰਸ ਦੀ ਦੁਰਵਰਤੋਂ ਕਰਨ ਅਤੇ ਖੁਦ ਨੂੰ ਆਲਸੀ ਅਤੇ ਕੰਮਚੋਰ ਬਣਾਉਣ ਲਈ ਅਸੀਂ ਖੁਦ ਜਿੰਮੇਵਾਰ ਹਾਂ। ਅੱਜ ਦੇ ਬੱਚਿਆਂ ਨੂੰ ਪੁਰਾਣੇ ਮਨ ਪ੍ਰਚਾਵੇ ਦੇ ਸਾਧਨਾ ਦਾ ਨਹੀਂ ਪਤਾ ਹੁੰਦਾ। ਪਰ ਸਾਨੂੰ ਵੱਡੀਆਂ ਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਸੱਭਿਆਚਾਰ ਅਤੇ ਆਪਣੇ ਵਿਰਸੇ ਨਾਲ ਜੋੜ ਕੇ ਰੱਖੀਏ। ਜਿਵੇ ਇਸ ਬਜ਼ੁਰਗ ਮਾਤਾ ਨੇ ਆਪਣੀ ਲਾਡਲੀ ਪੋਤਰੀ ਨੂੰ ਪੀਂਘ ਬਾਰੇ ਦੱਸਿਆ। ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਜਰੂਰ ਕਰੋ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares