ਦੁਬਈ ਚ’ ਹੋਣ ਵਾਲੀ ਏਸ਼ੀਅਨ ਬੈਂਚ ਪੈ੍ਸ ਚੈਂਪੀਅਨਸ਼ਿਪ ਲਈ ਭੁਲੱਥ ਦੇ ਅਜੈਂ ਗੋਗਨਾ’ ਦੀ ਹੋਈ ਚੋਣ

ਪੰਜਾਬ ਅਤੇ ਪੰਜਾਬੀਅਤ

ਜਲੰਧਰ, 12 ਸਤੰਬਰ ( )— ਪਾਵਰਲਿਫਟਿੰਗ ਪੰਜਾਬ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਦਵਿੰਦਰ ਸਿੰਘ ਮੱਲ੍ਹੀ (ਪਟਿਆਲ਼ਾ) ਅਤੇ ਹਰਕੀਰਤ ਸਿੰਘ ਲਵਲੀ ਜਨਰਲ ਸੈਕ੍ਰਟਰੀ ਦੀ ਪੂਰੀ ਟੀਮ ਵੱਲੋਂ ਨਸ਼ਿਆ ਦੇ ਕੋਹੜ ਨੂੰ ਖਤਮ ਕਰਨ ਲਈ ਜਿੱਥੇ ਉਹ ਪੰਜਾਬ ਚ’ ਨੌਜਵਾਨਾਂ ਨੂੰ ਖੇਡਾਂ ਪ੍ਰਤੀ ੳੁਤਸ਼ਾਹਿਤ ਕਰਨ ਦੇ ਵਿਸ਼ੇਸ ੳੁਪਰਾਲਿਅਾਂ ਨੂੰ ਲੈ ਕੇ ਪਾਵਰਲਿਫਟਿੰਗ ਚੈਪੀਅਨਸ਼ਿਪ ਦੇ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਚ’ ਮੁਕਾਬਲੇ ਕਰਵਾ ਰਹੇ ਹਨ ।ੳੁਥੇ ੳੁਹ ਪਾਵਰਲਿਫਟਿੰਗ ਚ’ ਮੱਲਾਂ ਮਾਰਨ ਵਾਲੇ ਨੋਜਵਾਨਾਂ ਖਿਡਾਰੀਅਾਂ ਦਾ ਖੇਡ ਪ੍ਰਤੀ ਮਨੋਂਬਲ ਨੂੰ ਹੋਰ ੳੁੱਚਾ ਕਰਨ ਲੲੀ ਅਤੇ ਿੲਸ ਖੇਡ ਪ੍ਰਤੀ ਰੁੱਚੀ ਦਿਖਾੳੁਣ ਵਾਲੇ ਪਾਵਰਲਿਫਟਿੰਗ ਪੰਜਾਬ ਨਾਲ ਜੁੜੇ ਨਾਮਵਰ ਖਿਡਾਰੀਅਾਂ ਨੂੰ ਪ੍ਰਦੇਸ਼ਾਂ ਚ’ ਖੇਡਣ ਲੲੀ ਵੀ ਸੁਨਹਿਰੀ ਮੌਕਾ ਪ੍ਰਦਾਨ ਕਰਵਾ ਰਹੇ ਹਨ ਿੲਸ ਤਾਹਿਤ ਹੀ ਮਿੱਤੀ 18 ਤੋ 24 ਸਤੰਬਰ ਤੱਕ ਦੁਬਈ ਵਿਖੇ ਹੋਣ ਜਾ ਰਹੀ ਏਸ਼ੀਅਨ ਬੈਂਚ ਪੈ੍ਸ ਅਤੇ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਵਿੱਚ ਭੁਲੱਥ ਦੇ ਪਾਵਰਲਿਫਟਰ ਅਜੈਂ ਗੋਗਨਾ ਦੀ ਚੋਣ ਕੀਤੀ ਗਈ ਹੈ । ਜੋ ਅਾਪਣੇ 120 ਕਿਲੋ ਪਲੱਸ ਭਾਰ ਵਰਗ ਦੋਰਾਨ ਭਾਰਤੀ ਟੀਮ ਵੱਲੋਂ ਦੁਬੲੀ ਵਿਖੇਂ ਖੇਡੇਗਾ । ਯਾਦ ਰਹੇ ਕਿ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਭੁਲੱਥ ਦੇ ਵਾਸੀ ਅਜੈਂ ਗੋਗਨਾ ਸਪੁੱਤਰ ਸ਼ੀ ਰਾਜ ਗੋਗਨਾ ਪ੍ਰਵਾਸੀ ਪੱਤਰਕਾਰ ਵੱਲੋਂ ਪਾਵਰਲਿਫਟਿੰਗ ਦੇ ਖੇਡ ਖੇਤਰ ਚ’ ਕੲੀ ਗੋਲਡ, ਸਿਲਵਰ ਮੈਡਲਾਂ ਦੇ ਨਾਲ ਨਾਲ ੳੁਹ ਪਾਵਰਲਿਫਟਿੰਗ ਚ’ ਅਨੇਕਾਂ ਮਾਣਮੱਤੇ ਿੲਨਾਮ ਵੀ ਹਾਸਿਲ ਕਰ ਚੁੱਕਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares