ਦੁਨੀਆਂ ਦੀ ਸਭ ਤੋ ਲੰਬੀ ਬਿੱਲੀ ਨੇ ਆਪਣੀ ਇਟਾਲੀਅਨ ਮਾਲਕਣ ਦੀ ਕਰਵਾਈ ਬੱਲੇ ਬੱਲੇ…

ਪੰਜਾਬ ਅਤੇ ਪੰਜਾਬੀਅਤ

ਦੁਨਿਆ ਦੀ ਸਭ ਤੋ ਵੱਡੀ ਬਿੱਲੀ ਹੋਣ ਦਾ ਖਿਤਾਬ ਹੋਇਆ ਦਾ ਗਿੰਨੀਜ ਬੁੱਕ ਆਫ ਵਰਲਡ ਰਿਕਾਰਡਜ ਚ ਦਰਜ *
ਰੋਮ(ਇਟਲੀ)22 ਸਤੰਬਰ (ਕੈਂਥ)ਉਜ ਤਾ ਦੁਨੀਆ ਭਰ ਦੇ ਬਹੁਤੇ ਲੋਕ ਬਿੱਲੀ ਨੂੰ ਇਕ ਪਾਲਤੂ ਜਾਨਵਰ ਵਜੋ ਘਰ ਵਿਚ ਰੱਖਣਾ ਆਪਣੀ ਸਾਨ ਸਮਝਦੇ ਹਨ ਪਰ ਯੂਰਪ ਦਾ ਦੇਸ ਇਟਲੀ ਅਜਿਹਾ ਦੇਸ ਹੈ ਜਿਥੇ ਕਿ ਦੁਨਿਆ ਦੀ ਸਭ ਤੋ ਵੱਡੀ ਬਿੱਲੀ (ਲੰਬੇ ਅਕਾਰ ਵਾਲੀ) ਇਟਲੀ ਦੇ ਸੂਬੇ ਲੰਬਾਰਦੀਆ ਵਿਚ ਆਪਣੇ ਮਾਲਕ ਨਾਲ ਪੂਰੀ ਸਾਨੋ ਸੌਕਤ ਵਾਲੀ ਜਿੰਦਗੀ ਬਤੀਤ ਕਰ ਰਹੀ ਹੈ ਦੁਨੀਆ ਦੀ ਸਭ ਤੋ ਵੱਡੀ ਬਿੱਲੀ ਹੋਣ ਦਾ ਖਿਤਾਬ ”ਦਾ ਗਿੰਨੀਜ ਬੁੱਕ ਆਫ ਵਰਲਡ ਰਿਕਾਰਡਜ” ਵਿਚ ਦਰਜ ਕਰਵਾਉਣ ਵਾਲੀ ਇਹ ਬਿੱਲੀ ਅਜਕਲ ਖੂਬ ਚਰਚਾ ਵਿਚ ਹੈ ਇਟਾਲੀਅਨ ਮੀਡੀਆ ਵਿਚ ਖਿੱਚ ਦਾ ਕੇਦਰ ਬਣੀ ਇਹ ਬਿੱਲੀ ਨੂੰ ਦੇਖਣ ਲਈ ਲੋਕਾ ਦਾ ਮੇਲਾ ਲੱਗ ਰਿਹਾ ਹੈ ਦੁਨਿਆ ਦੀ ਸਭ ਤੋ ਲੰਬੀ ਬਿੱਲੀ ਦੀ ਮਾਲਕਣ ਚਿੰਨਸੀਆ ਸਾਇਦ ਏਨਾ ਕਦੀ ਖੁਸ ਨਹੀ ਹੋਈ ਜਿਨਾ ਕਿ ਉਸ ਨੂੰ ਅਜਕਲ ਖੁਸ ਦੇਖਿਆ ਜਾ ਰਿਹਾ ਹੈ ਬਿੱਲੀ ਨਾਲ ਸੁਰਖੀਆ ਵਿਚ ਆਈ ਬਿੱਲੀ ਦੀ ਮਾਲਕਣ ਚਿੰਨਸੀਆ ਹੁਣ ਇਸ ਬਿੱਲੀ ਨੂੰ ਮਿਲਾਨ ਨੇੜੇ ਲੱਗ ਰਹੇ ਜਾਨਵਾਰਾ ਦੇ ਵਿਸੇਸ ਮੇਲੇ ਵਿਚ ਸਮੂਲੀਅਤ ਕਰਨ ਜਾ ਰਹੀ ਹੈ ਜਿਸ ਨੂੰ ਦੇਖਣ ਦੇ ਲਈ ਇਟਾਲੀਅਨ ਲੋਕਾ ਦੇ ਲਈ ਬਹੁਤ ਹੀ ਜਿਆਦਾ ਉਤਸਾਹ ਹੈ ਜਿਕਰਯੋਗ ਹੈ ਕਿ ਜਿਥੇ ਭਾਰਤ ਵਰਗੇ ਡਿਜੀਟਲ ਦੇਸ ਬਿੱਲੀ ਦੇ ਰਾਸਤਾ ਕਟਣ ਨੂੰ ਅਸੁੰਭ ਮੰਨਦੇ ਹਨ ਉਥੇ ਹੀ ਇਟਲੀ ਦੀ ਇਹ ਮਹਿਲਾ ਬਿੱਲੀ ਦੇ ਕਾਰਨ ਪੂਰੀ ਦੁਨਿਆ ਦੀ ਚਰਚਾ ਬਟੋਰ ਰਹੀ ਹੈ ਫਰਕ ਕਿਥੇ ਹੈ ਇਹ ਹੁਣ ਭਾਰਤ ਵਰਗੇ ਡਿਜੀਟਲ ਦੇਸ ਵਿਚ ਰਹਿਦੇ ਲੋਕਾ ਨੂੰ ਸੋਚਣ ਦੀ ਲੋੜ ਹੈ

ਕੈਪਸਨ; ਦੁਨਿਆ ਦੀ ਸਭ ਤੋ ਲੰਬੀ ਬਿੱਲੀ ਨੇ ਆਪਣੀ ਇਟਾਲੀਅਨ ਮਾਲਕਣ ਚਿੰਨਸੀਆ ਨਾਲ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares