ਦੀਵਾਲੀ ਮੇਲੇ ਚੋ ਗਾਇਕ ਜੱਸੀ ਸੋਹਲ ਤੇ ਹਰਪ੍ਰੀਤ ਰੰਧਾਵਾ ਨੇ ਰੰਗ ਬੰਨਿਆ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 5 ਨਵੰਬਰ (ਸਾਬੀ ਚੀਨੀਆ) ਸ਼ਹੀਦ ਭਗਤ ਸਿੰਘ ਸਭਾ ਰੋਮ ਇਟਲੀ ਦੇ ਬੈਨਰ ਹੇਠ ਚੜਦੀ ਕਲ੍ਹਾ ਸਪੋਰਟਸ ਕਲੱਬ ਲਵੀਨੀA ਦੇ ਸਹਿਯੋਗ ਨਾਲ ਇਟਲੀ ਦੇ ਕਸਬਾ ਲਵੀਨੀA ਚੋ ਕਰਵਾਏ ਦੀਵਾਲੀ ਮੇਲੇ ਚੋ ਪ੍ਰਸਿੱਧ ਲੋਕ ਗਾਇਕ ਜੱਸੀ ਸੋਹਲ ਤੇ ਹਰਪ੍ਰੀਤ ਰੰਧਾਵਾ ਨੇ ਸਰੋਤਿਆ ਨੂੰ ਝੂਮਣ ਲਾ ਛੱਡਿਆ।

ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਵਿੱਕੀ ਵਲੋ ਇਕ ਧਾਰਮਿਕ ਗੀਤ ਰਾਹੀ ਕੀਤੀ ਗਈ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣ ਵਾਲੇ ਮਨੀ ਵਲੋ ਪੰਜਾਬੀਆ ਦੇ ਲਾਡਲੇ ਗਾਇਕ ਹਰਪ੍ਰੀਤ ਰੰਧਾਵਾ ਨੂੰ ਸਰੋਤਿਆ ਦੇ ਸਨਮੁੱਖ ਪੇਸ਼ ਕੀਤਾ ਗਿਆ ਧਾਰਮਿਕ ਗੀਤ ਨਾਲ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਉਪਰੰਤ ਰੰਧਾਵਾ ਨੇ “ਸਾਡੇ ਪਿੰਡ ਮੇਲਾ ਲੱਗਦਾ,ਫੋਟੋ ਵਿੱਕਦੀ, ਏ, ਸੀ ਵਿਚ ਬੈਠ ਕੇ, ਰਾਜ ਦੀਆਂ ਗੱਲਾਂ ਅਤੇ ਪੰਜਾਬੀਆ ਦੇ ਹੱਕਾਂ ਦੀ ਗੱਲ ਕਰਦਾ ਗੀਤ “ਅੱਤਵਾਦੀ, ਗਾਕੇ ਖੂਬ ਵਾਹ ਵਾਹ ਖੱਟੀ ।

ਭੰਗੜਾ ਫੈਮਸ ਜੱਸੀ ਸੋਹਲ ਨੇ “ਫਾਮ ਹਾਊਸ , ਜਿੰਦੇ ਸਮੇਤ ਇਕ ਤੋ ਵੱਧ ਇਕ ਗੀਤਾਂ ਨਾਲ ਗੱਭੂਰਆਂ ਨੂੰ ਨੱਚਣ ਲਾ ਛੱਡਿਆ ਮੌਸਮ ਦੀ ਖਰਾਬੀ ਕਾਰਨ ਸਰੋਤਿਆ ਦੀ ਗਿਣਤੀ ਆਸ ਮੁਤਾਬਿਕ ਨਾ ਹੋਣ ਤੇ ਬਾਵਜੂਦ ਵੀ ਇਸ ਦੀਵਾਲੀ ਮੇਲੇ ਨੂੰ ਦੇਰ ਤੱਕ ਯਾਦ ਰੱਖਿਆ ਜਾਵੇਗਾ, ਪ੍ਰੋਗਰਾਮ ਦੀ ਖਾਸੀਅਤ ਰਹੀ ਕਿ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਇਸ ਦੀਵਾਲੀ ਮੇਲੇ ਦੀਆਂ ਰੌਣਕਾਂ ਨੂੰ ਵਧਾਇਆ ਅਤੇ ਭੰਗੜੇ ਪਾਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares