ਦਸਤਾਰਧਾਰੀ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਇਹਨਾ ਸਮਾਗਮਾਂ ‘ਚ ਜਾਣ ਦੀ ਪੂਰੀ ਤਰ੍ਹਾਂ ਖੁੱਲ੍ਹ ਦੇ ਦਿੱਤੀ II ਸਰਕਾਰ ਨੇ ਹਟਾਈ ਰੋਕ

ਪੰਜਾਬ ਅਤੇ ਪੰਜਾਬੀਅਤ

ਯੂ. ਕੇ. ‘ਚ ਦਸਤਾਰਧਾਰੀ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਖੇਡਣ ਅਤੇ ਮਨੋਰੰਜਨ ਸਮਾਗਮਾਂ ‘ਚ ਜਾਣ ਦੀ ਪੂਰੀ ਤਰ੍ਹਾਂ ਖੁੱਲ੍ਹ ਦੇ ਦਿੱਤੀ ਗਈ ਹੈ। ਇਹ ਫੈਸਲਾ ਹਾਲ ਹੀ ‘ਚ ਸਿੱਖ ਕੌਂਸਲ ਯੂ. ਕੇ. ਦੀਆਂ ਕੋਸ਼ਿਸ਼ਾਂ ਸਦਕਾ ਐਸ. ਐਮ. ਜੀ. ਯੂਰਪ ਕੰਪਨੀ ਨਾਲ ਹੋਈ ਬੈਠਕ ਤੋਂ ਬਾਅਦ ਲਿਆ ਗਿਆ।ਇੱਥੇ ਦੱਸ ਦੇਈਏ ਕਿ ਐਸ. ਐਮ. ਜੀ. ਕੰਪਨੀ ਯੂਨਾਈਟਿਡ ਕਿੰਗਡਮ (ਯੂ. ਕੇ.) ‘ਚ  ਖੇਡਾਂ ਅਤੇ ਮਨੋਰੰਜਨ ਸਮਾਗਮਾਂ ਦਾ ਪ੍ਰਬੰਧ ਕਰਦੀ ਹੈ। ਸਿੱਖ ਕੌਂਸਲ ਦੀ ਕੰਪਨੀ ਨਾਲ ਹੋਈ ਗੱਲਬਾਤ ਤੋਂ ਬਾਅਦ ਸਿੱਖਾਂ ਨੂੰ ਅਜਿਹੇ ਵੱਡੇ ਸਮਾਗਮਾਂ ‘ਚ ਕਿਰਪਾਨ ਪਹਿਨਣ ਦੀ ਪੂਰੀ ਤਰ੍ਹਾਂ ਖੁੱਲ੍ਹ ਹੋਵੇਗੀ।ਇਹ ਮੁੱਦਾ ਉਦੋਂ ਭੱਖਿਆ ਜਦੋਂ ਇਸੇ ਸਾਲ ਅਕਤੂਬਰ ਮਹੀਨੇ ‘ਚ ਕਈ ਅਰੀਨਾ ‘ਚ ਕਈ ਸਿੱਖਾਂ ਨੂੰ ਕਿਰਪਾਨ ਪਹਿਨੀ ਹੋਣ ਕਰ ਕੇ ਦਾਖਲਾ ਹੋਣ ਤੋਂ ਰੋਕ ਦਿੱਤਾ ਗਿਆ ਸੀ। ਓਧਰ ਸਿੱਖ ਕੌਂਸਲ ਦੇ ਜਨਰਲ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਉਹ ਐਸ. ਐਮ. ਜੀ. ਯੂਰਪ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਖੁੱਲ੍ਹ ਦਿੱਤੀ ਅਤੇ ਇਹ ਚੰਗਾ ਫੈਸਲਾ ਲਿਆ ਹੈ।ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਿੱਖ ਕੌਂਸਲ ਬੀਤੇ ਕਈ ਸਾਲਾਂ ਤੋਂ ਸਰਕਾਰ ਅੱਗੇ ਸਿੱਖੀ ਕਕਾਰਾਂ ‘ਚੋਂ ਇਕ ਕਿਰਪਾਨ ਪਹਿਨ ਕੇ ਜਾਣ ਦੀ ਖੁੱਲ੍ਹ ਲਈ ਯਤਨਸ਼ੀਲ ਹਨ, ਜਿਸ ਸਦਕਾ ਸਿੱਖਾਂ ਨੂੰ ਹੈਲਮਟ ਪਾਉਣ ਦੀ ਛੋਟ ਵੀ ਮਿਲੀ ਹੈ। ਇੱਥੇ ਦੱਸ ਦੇਈਏ ਕਿ ਯੂ. ਕੇ. ‘ਚ ਕਿਰਪਾਨ ਪਹਿਨਣ ਦੀ ਪੂਰੀ ਤਰ੍ਹਾਂ ਖੁੱਲ੍ਹ ਹੈ ਪਰ ਫਿਰ ਵੀ ਕਈ ਅਜਿਹੀਆਂ ਥਾਵਾਂ ਹਨ,ਜਿੱਥੇ ਸਿੱਖਾਂ ਨੂੰ ਕਿਸੇ ਨਾ ਕਿਸੇ ਬਹਾਨੇ ਨਿਸ਼ਾਨੇ ਬਣਾ ਲਿਆ ਜਾਂਦਾ ਹੈ। ਸਮੇਂ-ਸਮੇਂ ‘ਤੇ ਸਿੱਖ ਕੌਂਸਲ ਸਿੱਖਾਂ ਦੇ ਪੰਜ ਕਕਾਰਾਂ ਦੇ ਹੱਕਾਂ ਸੰਬੰਧੀ ਸੰਘਰਸ਼ ਲਈ ਵਚਨਬੱਧ ਹਨ। ਹਾਲ ਹੀ ਵਿਚ ਕੈਨੇਡਾ ‘ਚ ਹਵਾਈ ਸਫਰ ਦੌਰਾਨ ਸਿੱਖਾਂ ਨੂੰ ਛੋਟੀ ਕਿਰਪਾਨ ਪਹਿਨ ਕੇ ਸਫਰ ਕਰਨ ਦੀ ਛੋਟ ਦਿੱਤੀ ਗਈ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares