ਤੇਰਾਚੀਨਾ ਲਾਤੀਨਾ ਵਿੱਚ ਭਾਰਤੀ ਭਾਈਚਾਰੇ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬਧੀ ਭਾਰਤੀ ਅੰਬੈਂਸੀ ਰੋਮ ਦੀ ਅੰਬੈਸਡਰ ਮੈਡਮ ਰੀਨਤ ਸੰਧੂ,ਡਾ:ਬੀ,ਰਜਿੰਦਰ ਅਤੇ ਗੁਰਮੁੱਖ ਸਿੰਘ ਹਜ਼ਾਰਾ ਨੇ ਕੀਤੀ ਮੇਅਰ ਤੇਰਾਚੀਨਾ ਨਾਲ ਵਿਸੇਸ ਮੀਟਿੰਗ

ਪੰਜਾਬ ਅਤੇ ਪੰਜਾਬੀਅਤ

*ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਇਟਾਲੀਅਨ ਅਤੇ ਭਾਰਤੀਆਂ ਵੱਲੋਂ ਰੱਲਕੇ ਮਨਾਉਣ ਦੀਆਂ ਵੀ ਹੋਈਆਂ ਵਿਚਾਰਾਂ*

ਰੋਮ ਇਟਲੀ (ਕੈਂਥ)ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਤੇਰਾਚੀਨਾ ਵਿਖੇ ਨਗਰ ਪਾਲਿਕਾ ਤੇਰਾਚੀਨਾ ਦੇ ਉੱਚ ਅਧਿਕਾਰੀ ਮੇਅਰ ਰੋਬੇਰਤਾ ਤਿਨਤਾਰੀ ,ਨਿਕੋਲਾ ਪਰੋਕਾਚੀਨੀ ਅਧਿਕਾਰੀ ਯੂਰਪ ਪਾਰਲੀਮੈਂਟ ਨਾਲ ਭਾਰਤੀ ਅੰਬੈਂਸੀ ਰੋਮ ਦੇ ਅੰਬੈਸਡਰ ਮੈਡਮ ਰੀਨਤ ਸੰਧੂ ,ਭਾਰਤੀ ਅੰਬੈਂਸੀ ਰੋਮ ਵਿੱਚ ਨਿਯੁਕਤ ਖੇਤੀਬਾੜੀ ਮੰਤਰੀ ਬੀ,ਰਜਿੰਦਰ ਅਤੇ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਹਜ਼ਾਰਾ ਵੱਲੋਂ ਯੂਰਪੀਅਨ ਯੂਨੀਅਨ ਅਤੇ ਭਾਰਤ ਦਰਮਿਆਨ ਅੰਤਰਰਾਸ਼ਟਰੀ ਸੰਬਧਾਂ ਨੂੰ ਪਹਿਲਾਂ ਤੋਂ ਵੀ ਮਿਲਾਪੜਾ ਬਣਾਉਣ ਲਈ ਵਿਸੇLਸ ਮੀਟਿੰਗ ਕੀਤੀ ਗਈ।

ਮੀਟਿੰਗ ਨੂੰ ਸੰਬੋਧਿਤ ਕਰਦਿਆਂ ਮੇਅਰ ਰੋਬੇਰਤਾ ਤਿਨਤਾਰੀ ਨੇ ਕਿਹਾ ਕਿ ਭਾਰਤ ਦੁਨੀਆਂ ਦੇ ਵੱਡੇ ਮੱਹਤਵਪੂਰਨ ਦੇਸ਼ਾਂ ਵਿੱਚੋਂ ਇੱਕ ਹੈ ਤੇ ਇਟਲੀ ਵਿੱਚ ਭਾਰਤੀ ਭਾਈਚਾਰੇ ਦਾ ਵੱਡਾ ਇੱਕਠ ਹੈ ਜਿਹੜਾ ਕਿ ਇਟਲੀ ਨੂੰ ਉਨਤ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।ਅੱਜ ਦੀ ਮੀਟਿੰਗ ਵਿੱਚ ਮੈਡਮ ਰੀਨਤ ਸੰਧੂ ਅਤੇ ਡਾ:ਬੀ ,ਰਜਿੰਦਰ ਦਾ ਆਉਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਇਸ ਦੇ ਨਾਲ ਹੀ ਉਹ ਤਹਿ ਦਿਲੋਂ ਸੁਕਰਗੁਜ਼ਾਰ ਹਨ ਆਪਣੇ ਇਹਨਾਂ ਵਿਸੇLਸ ਮਹਿਮਾਨਾਂ ਦਾ ਜਿਹੜੇ ਉਚੇਚੇ ਤੌਰ ਤੇ ਅੱਜ ਨਗਰ ਪਾਲਿਕਾ ਤੇਰਾਚੀਨਾ ਦੇ ਦਫ਼ਤਰ ਪਹੁੰਚੇ।ਇਸ ਮੌਕੇ ਮੈਡਮ ਰੀਨਤ ਸੰਧੂ ਨੇ ਇਲਾਕੇ ਦੇ ਭਾਰਤੀ ਲੋਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬਧੀ ਖੁੱਲ ਕੇ ਵਿਚਾਰਾਂ ਕੀਤੀਆ ਜਿਸ ਸੰਬਧੀ ਮੇਅਰ ਰੋਬੇਰਤਾ ਤਿਨਤਾਰੀ ਵੱਲੋਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਭਾਰਤੀ ਭਾਈਚਾਰੇ ਨੂੰ ਕਸਤੂਰਾ (ਥਾਣਾ)ਤੇਰਾਚੀਨਾ ਆਉਣ ਮੌਕੇ ਬੈਠਣ ਦੀ ਯੋਗ ਥਾਂ ਨਾ ਹੋਣ ਕਾਰਨ ਬੱਚਿਆਂ ਵਾਲੀਆਂ ਔਰਤਾਂ ਨੂੰ ਵੱਡੀ ਪ੍ਰੁੇਸ਼ਾਨੀ ਹੋਣਾ,ਆਲੋਜਾਆਤੀਵਾ (ਘਰਾਂ ਵਿੱਚ ਮੈਂਬਰਾਂ ਦੇ ਰਹਿਣ ਨਾਲ ਸੰਬਧਤ ਪੇਪਰ)ਖੇਤੀ ਦਾ ਕੰਮ ਕਰਦੇ ਭਾਰਤੀ ਲੋਕਾਂ ਨੂੰ ਪੈਸਾ ਸਮੇਂ ਸਿਰ ਨਾ ਮਿਲਣਾ, ਬੋਰਗੋ ਹਰਮਾਦਾ ਵਿਖੇ ਨਗਰ ਪਾਲਿਕਾ ਦਾ ਪਹਿਲਾਂ ਵਾਂਗ ਸਬ ਦਫ਼ਤਰ ਖੁੱਲੇ ਤੇ ਨਗਰ ਪਾਲਿਕਾ ਵਿੱਚ ਪੇਪਰ ਤਸ਼ਦੀਕ ਕਰਵਾਉਣ ਸਮੇਂ ਬਿਨੈਕਰਤਾ ਦਾ ਖਰਚ ਘੱਟ ਕਰਵਾਇਆ ਜਾਵੇ ਆਦਿ ਮੁਸ਼ਕਿਲਾਂ ਉਪੱਰ ਡੂੰਘੀਆਂ ਵਿਚਾਰਾਂ ਹੋਇਆਂ। ਮੀਟਿੰਗ ਵਿੱਚ ਮਹਾਨ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਅਤੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਇਟਾਲੀਅਨ ਅਤੇ ਭਾਰਤੀ ਭਾਈਚਾਰੇ ਵੱਲੋਂ ਰਲ-ਮਿਲ ਮਨਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਹਜ਼ਾਰਾ ਨੇ ਗੁਰਪੁਰਬ ਮੌਕੇ ਸ਼ਹਿਰ ਵਿੱਚ ਰੁੱਖਾਂ ਨੂੰ ਲਗਾਉਣ ਦੀ ਪੇਸ਼ਕਸ ਕੀਤੀ ਅਤੇ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਇਟਲੀ ਰਹਿਣ ਬਸੇਰਾ ਕਰਦੇ ਬਿਨ੍ਹਾਂ ਪੇਪਰਾਂ ਦੇ ਪ੍ਰਵਾਸੀਆਂ ਨੂੰ ਜਲਦ ਪੱਕਾ ਕਰਨ ਦੇ ਮੁੱਦੇ ਉਪੱਰ ਵੀ ਜੋLਰ ਦਿੱਤਾ ਅਤੇ ਕਿਹਾ ਕਿ ਇਹਨਾਂ ਲੋਕਾਂ ਦੇ ਪੱਕੇ ਹੋਣ ਨਾਲ ਪ੍ਰਵਾਸੀਆਂ ਨੂੰ ਇਟਲੀ ਵਿੱਚ ਕਾਨੂੰਨੀ ਤੌਰ ਤੇ ਰਹਿਣ ਦੀ ਇਜ਼ਾਜ਼ਤ ਮਿਲਣ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਕਾਫ਼ੀ ਲਾਭ ਹੋਵੇਗਾ।ਇਹ ਲੋਕ ਪੇਪਰਾਂ ਲੈਕੇ ਸਰਕਾਰ ਨੂੰ ਆਪਣਾ ਬਣਦਾ ਟੈਕਸ ਅਦਾ ਕਰਨਗੇ।ਇਸ ਮੌਕੇ ਮੈਡਮ ਰੀਨਤ ਸੰਧੂ ਅਤੇ ਡਾ,ਬੀ ,ਰਜਿੰਦਰ ਨੇ ਇਲਾਕੇ ਦੀਆਂ ਉਹਨਾਂ ਫਾਰਮਾਂ ਦਾ ਵੀ ਵਿਸੇLਸ ਦੌਰਾ ਕੀਤਾ ਜਿੱਥੇ ਭਾਰਤੀ ਲੋਕਾਂ ਦਾ ਮਾਲਕਾਂ ਵੱਲੋਂ ਸੋਸ਼ਣ ਕੀਤਾ ਜਾਂਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares