ਤੇਜ ਤੂਫਾਨ ਅਤੇ ਭਾਰੀ ਮੀਂਹ ਕਾਰਨ ਗਰੀਸ ਵਿੱਚ 6 ਵਿਦੇਸ਼ੀਆਂ ਦੀ ਮੌਤ,100 ਲੋਕ ਜਖ਼ਮੀ

ਪੰਜਾਬ ਅਤੇ ਪੰਜਾਬੀਅਤ

*ਇਟਲੀ ਦੇ ਪਿਸਕਾਰਾ ਇਲਾਕੇ ਵਿੱਚ ਵੀ ਤੇਜ ਤੂਫਾਨ ਅਤੇ ਭਾਰੀ ਮੀਂਹ ਕਾਰਨ 18 ਲੋਕ ਜਖ਼ਮੀ*
*ਕੁਦਰਤੀ ਕਹਿਰ ਖਰਾਬ ਮੌਸਮ ਨੇ ਇਟਲੀ ਅਤੇ ਗਰੀਸ ਨੂੰ ਝੰਬਿਆ*

ਰੋਮ ਇਟਲੀ (ਕੈਂਥ)ਇੱਕ ਪਾਸੇ ਯੂਰਪ ਦੇ ਕਈ ਦੇਸ਼ਾਂ ਵਿੱਚ ਗਰਮੀ ਕਾਰਨ ਲੋਕ ਹਾਲੋ-ਬੇਹਾਲ ਹਨ ਤੇ ਦੂਜੇ ਪਾਸੇ ਬੀਤੀ ਰਾਤ ਇਟਲੀ ਅਤੇ ਗਰੀਸ ਵਿੱਚ ਖਰਾਬ ਮੌਸਮ ਨੇ ਲੋਕਾਂ ਦੇ ਜਨ-ਜੀਵਨ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ।ਮਿਲੀ ਜਾਣਕਾਰੀ ਅਨੁਸਾਰ ਖਰਾਬ ਮੌਸਮ ਤੇਜ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਬੁੱਧਵਾਰ ਦੀ ਰਾਤ ਉਤੱਰੀ ਗਰੀਸ ਦੇ ਕਈ ਇਲਾਕਿਆਂ ਵਿੱਚ ਤੇਜ ਹਵਾਵਾਂ ਅਤੇ ਭਾਰੀ ਮੀਂਹ ਕਾਰਨ 1 ਬੱਚੇ ਸਮੇਤ 6 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ।

ਖਰਾਬ ਮੌਸਮ ਦੇ ਚੱਲਦਿਆਂ ਤੇਜ ਤੂਫਾਨ ਨੇ ਸੜਕਾਂ ਉਪੱਰ ਖੜ੍ਹੇ ਵੱਡੇ-ਵੱਡੇ ਦਰਖੱਤ ਜੜ੍ਹਾਂ ਤੋਂ ਪੱਟ ਦਿੱਤੇ ਅਤੇ ਕਈ ਘਰਾਂ ਦੀਆਂ ਛੱਤਾਂ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਇਸ ਦੌਰਾਨ ਹੀ ਪਈ ਤੇਜ ਗੜ੍ਹੇਮਾਰੀ ਅਤੇ ਤੇਜ ਹਵਾਂ ਨੇ ਕਈ ਗੱਡੀਆਂ ਅਤੇ ਘਰਾਂ ਦੇ ਸ਼ੀਸੇ ਵੀ ਤੋੜ ਦਿੱਤੇ।ਤੇਜ ਤੂਫਾਨ ਕਾਰਨ ਹੀ ਸੜਕਾਂ ਉਪੱਰ ਮੋਟਰ-ਗੱਡੀਆਂ ਅਤੇ ਹੋਰ ਛੋਟੇ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।ਇਸ ਇਲਾਕੇ ਦੇ ਸਮੁੰਦਰੀ ਕਿਨਾਰਿਆਂ ਉਪੱਰ ਸਥਿਤ ਰੈਸਟੋਰੈਂਟਾਂ ਅਤੇ ਹੋਰ ਬਣੇ ਆਰਾਮਗਾਹ ਸਥਾਨਾਂ ‘ਤੇ ਤੇਜ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ।ਉੱਤਰੀ ਗਰੀਸ ਵਿੱਚ ਮਰਨ ਵਾਲਿਆਂ ਵਿੱਚ ਦੋ ਨਾਗਰਿਕ ਰੂਸ ਦੇ ,ਦੋ ਚੈਕਸ ਅਤੇ ਦੋ ਰੋਮਾਨੀਆਂ ਦੇ ਸ਼ਾਮਲ ਸਨ ।

ਰੋਮਾਨੀਆਂ ਦੇ ਨਾਗਰਿਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ।ਇਸ ਤਰ੍ਹਾਂ ਹੀ ਕੁਦਰਤੀ ਕਰੋਪੀ ਵੱਲੋਂ ਖਰਾਬ ਮੌਸਮ ਤੇਜ ਤੂਫਾਨ ਅਤੇ ਮੀਂਹ ਨਾਲ ਇਟਲੀ ਦੇ ਇਲਾਕਾ ਅਬਰੂਸੋ ਤੇ ਪਿਸਕਾਰਾ ਵਿਖੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਜਿਸ ਕਾਰਨ 18 ਲੋਕਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ।ਤੇਜ ਅਤੇ ਭਾਰੀ ਮੀਂਹ ਦੇ ਕਾਰਨ ਸਥਾਨਕ ਹਸਪਤਾਲ ਵਿੱਚ ਹੜ੍ਹ ਵਾਲਾ ਮਾਹੌਲ ਬਣ ਗਿਆ ਤੇ ਲੋਕਾਂ ਦੀਆਂ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਦੇਖਦੇ ਹੀ ਦੇਖਦੇ ਮੀਂਹ ਦੇ ਪਾਣੀ ਵਿੱਚ ਗੋਤੇ ਖਾਣ ਲੱਗੀਆਂ ।ਇਲਾਕੇ ਦੇ ਹੋਰ ਹਿੱਸਿਆਂ ਵਿੱਚ ਵੀ ਮੀਂਹ ਦੇ ਪਾਣੀ ਕਾਰਨ ਹੜ੍ਹ ਵਾਲਾ ਮਾਹੌਲ ਸੀ।ਤੇਜ ਹਵਾਵਾਂ ਨੇ ਇਲਾਕੇ ਵਿੱਚ ਕਰੀਬ 200 ਦੇਵਦਾਰ ਦੇ ਦਰਖੱਤਾਂ ਨੂੰ ਜੜ੍ਹੋ ਉਖਾੜ ਦਿੱਤਾ।ਪਿਸਕਾਰਾ ਤੋਂ ਮਿਲਾਨੋ ਮਾਰੀਤਿਮਾ ਇਲਾਕੇ ਦੇ ਸਮੁੰਦਰੀ ਕਿਨਾਰਿਆਂ’ਤੇ ਵੀ ਤੇਜ ਤੂਫਾਨ ਨੇ ਭਾਰੀ ਤਬਾਹੀ ਕੀਤੀ ਹੈ ਤੇ ਆਰਾਮਗਾਹਾਂ ਦੀਆਂ ਸਭ ਕੁਰਸੀਆਂ ਅਤੇ ਛੱਤਰੀਆਂ ਨੂੰ ਬੁਰੀ ਤਰ੍ਹਾਂ ਤੋੜ-ਮਰੋੜ ਦਿੱਤਾ ਹੈ।ਆਉਣ ਵਾਲੇ ਦਿਨਾਂ ਵਿੱਚ ਖਰਾਬ ਮੌਸਮ ਇਟਲੀ ਦੇ ਹੋਰ ਵੀ ਕਈ ਇਲਾਕਿਆਂ ਵਿੱਚ ਨੁਕਸਾਨ ਕਰ ਸਕਦਾ ਹੈ ।ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਚੌਕੰਨੇ ਹੋਣ ਦੀ ਸਲਾਹ ਦਿੱਤੀ ਗਈ ਹੈ।

ਫੋਟੋ ਕੈਪਸ਼ਨ:–ਖਰਾਬ ਮੌਸਮ ਤੇਜ ਤੂਫਾਨ ਅਤੇ ਭਾਰੀ ਮੀਂਹ ਕਾਰਨ ਗਰੀਸ ਅਤੇ ਇਟਲੀ ਵਿੱਚ ਹੋਏ ਨੁਕਸਾਨ ਦੀਆਂ ਮੂੰਹੋ ਬੋਲਦੀਆਂ ਤਸਵੀਰਾਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares