ਤੁਹਾਡਾ ਹਰ ਸ਼ੇਅਰ ਇਸ ਫੌਜੀ ਵੀਰ ਲਈ ਦੁਆ ਹੋਵੇਗਾ…3 ਸਾਲ ਤੋਂ ਕੋਮਾ ‘ਚ ਪਏ ਸ਼ੂਰਵੀਰ ਦੀ ਕਹਾਣੀ !

ਪੰਜਾਬ ਅਤੇ ਪੰਜਾਬੀਅਤ

ਸ਼ੂਗਰ ਮਤਲਬ ‘ਡਾਇਬਟੀਜ਼’ ਵਿਚ ਗਲੂਕੋਜ਼ ਸਰੀਰ ਦੇ ਅੰਗਾਂ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਬਜਾਏ ਮੂਤਰ ਮਾਰਗ ਤੋਂ ਬਾਹਰ ਆਉਣ ਲੱਗਦੀ ਹੈ। ਸ਼ੂਗਰ ਦਾ ਮਰੀਜ਼ ਸਰੀਰਕ ਰੂਪ ‘ਚ ਕਮਜ਼ੋਰ ਹੋਣ ਲੱਗਦਾ ਹੈ। ਇਸ ਬੀਮਾਰੀ ਦਾ ਜਲਦੀ ਇਲਾਜ ਨਾ ਹੋਣ ‘ਤੇ ਮਰੀਜ਼ ਦੀ ਸਿਹਤ ਤੇਜ਼ੀ ਨਾਲ ਵਿਗੜਣ ਲੱਗਦੀ ਹੈ ਅਤੇ ਉਸ ਦੀ ਮੌਤ ਵੀ ਹੋ ਸਕਦੀ ਹੈ। ਸਾਡੇ ਦੇਸ਼ ਵਿਚ ਸ਼ੂਗਰ ਬੀਮਾਰੀ ਨਾਲ ਲੱਗਭਗ ਤਿੰਨ ਕਰੋੜ ਵਿਅਕਤੀ ਪੀੜਤ ਹਨ ਪਰ ਉਨ੍ਹਾਂ ਵਿਚੋਂ ਤਕਰੀਬਨ ਡੇਢ ਕਰੋੜ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਨੂੰ ਇਹ ਬੀਮਾਰੀ ਹੈ ਕਿਉਂਕਿ ਉਨ੍ਹਾਂ ਨੇ ਕਦੇ ਆਪਣਾ ਬਲੱਡ ਸ਼ੂਗਰ ਟੈਸਟ ਨਹੀਂ ਕਰਵਾਇਆ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਡਾਇਬਟੀਜ਼ ਉਨ੍ਹਾਂ ਵਿਚ ਲੁਕੇ ਰੂਪ ‘ਚ ਮੌਜੂਦ ਹੈ ਜਾਂ ਨਹੀਂ। ਜਦੋਂ ਗ੍ਰਹਿਣ ਕੀਤੇ ਭੋਜਨ ਦੇ ਵਧੇਰੇ ਤੱਤ (ਕਾਰਬੋਹਾਈਡ੍ਰੇਟਸ) ਗਲੂਕੋਜ਼ ਦੇ ਰੂਪ ‘ਚ ਪੇਸ਼ਾਬ ‘ਚ ਵਿਅਰਥ ਹੀ ਨਿਕਲਦਾ ਰਹਿੰਦਾ ਹੈ ਤਾਂ ਇਹ ਆਪਣੇ ਨਾਲ ਸਰੀਰ ਦੇ ਪਾਣੀ ਨੂੰ ਵੀ ਲੈ ਜਾਂਦਾ ਹੈ, ਜਿਸ ਦੀ ਪੂਰਤੀ ਲਈ ਮਰੀਜ਼ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਪੈਂਦਾ ਹੈ ਅਤੇ ਉਹ ਵੱਧ ਪਿਆਸ ਦੀ ਸ਼ਿਕਾਇਤ ਕਰਦਾ ਹੈ। ਸਰੀਰ ਨੂੰ ਊਰਜਾ ਦੀ ਚਾਹ ਵਿਚ ਮਰੀਜ਼ ਨੂੰ ਭੁੱਖ ਵੀ ਵੱਧ ਲੱਗਦੀ ਹੈ, ਇਸ ਲਈ ਸ਼ੂਗਰ ਦਾ ਮਰੀਜ਼ ਬਹੁਤ ਵੱਧ ਮਾਤਰਾ ‘ਚ ਖਾਣਾ ਖਾਂਦਾ ਹੈ। ਜ਼ਿਆਦਾ ਪੇਸ਼ਾਬ ਆਉਣਾ : ਸਾਧਾਰਨ ਵਿਅਕਤੀਆਂ ਵਿਚ ਪੇਸ਼ਾਬ ਦੀ ਮਾਤਰਾ ਡੇਢ ਲਿਟਰ ਰੋਜ਼ਾਨਾ ਹੁੰਦੀ ਹੈ ਜਦਕਿ ਸ਼ੂਗਰ ਦੇ ਮਰੀਜ਼ ‘ਚ ਇਹ ਮਾਤਰਾ ਕਈ ਲਿਟਰ ਹੋ ਜਾਂਦੀ ਹੈ ਜਿਸ ਨਾਲ ਸਰੀਰ ਨੂੰ ਊਰਜਾ ਨਹੀਂ ਮਿਲਦੀ ਅਤੇ ਜਦੋਂ ਖੂਨ ਵਿਚ ਇਸ ਦਾ ਪ੍ਰਤੀਸ਼ਤ ਵੱਧ ਹੋ ਜਾਂਦਾ ਹੈ ਤਾਂ ਇਹ ਗੁਰਦੇ ਰਾਹੀਂ ਪੇਸ਼ਾਬ ‘ਚ ਨਿਕਲਣ ਲੱਗਦੀ ਹੈ।

ਇਸ ਤਰ੍ਹਾਂ ਭੋਜਨ (ਮੁੱਖ ਰੂਪ ‘ਚ ਕਾਰਬੋਹਾਈਡ੍ਰੇਟਸ) ਦਾ ਇਹ ਅੰਸ਼ ਸਰੀਰ ਨੂੰ ਊਰਜਾ ਨਾ ਦੇ ਕੇ ਬੇਕਾਰ ਹੋ ਜਾਂਦਾ ਹੈ ਜਿਸ ਨਾਲ ਮਰੀਜ਼ ਕਮਜ਼ੋਰੀ ਅਤੇ ਭਾਰ ਘਟਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ ਮਰੀਜ਼ਾਂ ਦੇ ਪੇਸ਼ਾਬ ਵਿਚ ਨਿਕਲਣ ਵਾਲਾ ਗਲੂਕੋਜ਼ ਦਾ ਪੇਸ਼ਾਬ ਦੇ ਸਾਧਾਰਨ ਪ੍ਰੀਖਣ ਦੁਆਰਾ ਲੱਗਭਗ ਅੱਧੇ ਮਿੰਟ ਵਿਚ ਹੀ ਪਛਾਣ ਕਰਕੇ ਅਤੇ ਫਿਰ ਖੂਨ ਦੀ ਸਾਧਾਰਨ ਜਾਂਚ ਕਰਕੇ ਸ਼ੂਗਰ ਤੋਂ ਛੁਟਕਾਰਾ ਮਿਲ ਸਕਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares