ਡੈਪੋ ਮੁਹਿੰਮ ਤਹਿਤ ਬਠਿੰਡਾ ਉੱਪ-ਮੰਡਲ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਰੋਕੋ ਨਿਗਰਾਮ ਕਮੇਟੀਆਂ ਦੀਆਂ ਬੈਠਕਾਂ ਕੀਤੀਆਂ ਗਈਆਂ

ਪੰਜਾਬ ਅਤੇ ਪੰਜਾਬੀਅਤ

ਨਸ਼ਾ ਵੇਚਣ ਵਾਲੇ ਸਬੰਧੀ ਜਾਣਕਾਰੀ ਸਬੰਧਤ ਐਸ.ਐਚ.ਓ ਨੂੰ ਦਿੱਤੀ ਜਾਵੇ

-ਨਸ਼ਾ ਪੀੜਤ ਵਿਅਕਤੀ ਦਾ ਸਰਕਾਰੀ ਓ.ਓ.ਏ.ਟੀ ਕਲੀਨਿਕ ਤੋਂ ਇਲਾਜ ਕਰਵਾਇਆ ਜਾਵੇ

ਬਠਿੰਡਾ, 9 ਨਵੰਬਰ ( ਨਰਿੰਦਰ ਪੁਰੀ )- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਡੈਪੋ ਮੁਹਿੰਮ ਤਹਿਤ ਅੱਜ ਬਠਿੰਡਾ ਉੱਪ-ਮੰਡਲ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦੀ ਬੈਠਕ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ-ਮੰਡਲ ਮੈਜਿਸਟਰੇਟ ਬਠਿੰਡਾ ਸ੍ਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਲੋਕਾਂ ਨੂੰ ਵੱਖ-ਵੱਖ ਤਰੀਕਿਆ ਦੇ ਨਸ਼ੇ ਅਤੇ ਉਨਾਂ ਖਿਲਾਫ ਬਣਦੀ ਕਾਰਵਾਈ ਸਬੰਧੀ ਦੱਸਿਆ ਗਿਆ।

ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਵਾਲਿਆ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਬਾਰੇ ਨਸ਼ਾ ਰੋਕੂ ਨਿਗਰਾਨ ਕਮੇਟੀਆ ਜਾ ਸਬੰਧਤ ਐਸ.ਐਚ.ਓ ਨੂੰ ਦੱਸ ਸਕਦਾ ਹੈ। ਇਸੇ ਤਰਾ ਲੋਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਨਸ਼ਾ ਪੀੜਤ ਵਿਅਕਤੀ ਨੂੰ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਚਲਾਏ ਜਾ ਰਹੇ ਓ.ਓ.ਏ.ਟੀ (ਓਟ) ਕੇਂਦਰ ਵਿਖੇ ਇਲਾਜ ਲਈ ਭੇਜਿਆ ਜਾ ਸਕਦਾ ਹੈ, ਜਿੱਥੇ ਉਨਾਂ ਨੂੰ ਮੁਫਤ ਦਵਾਈਆ ਆਦਿ ਮੁਹੱਇਆ ਕਰਵਾਈ ਜਾਂਦੀਆ ਹਨ।

ਇਸ ਲੜੀ ਤਹਿਤ ਨਾਇਬ ਤਹਿਸੀਲਦਾਰ ਬਠਿੰਡਾ ਸ੍ਰੀ ਲਖਵੀਰ ਸਿੰਘ ਵੱਲੋਂ ਪਿੰਡ ਕੋਟਸ਼ਮੀਰ ਵਿਖੇ ਕਮੇਟੀ ਮੈਬਰਾਂ ਦੀ ਬੈਠਕ ਕੀਤੀ ਗਈ। ਇਸੇ ਤਰਾਂ ਬੀ.ਡੀ.ਪੀ.ਓ ਸ੍ਰੀਮਤੀ ਸੁਰਜੀਤ ਕੌਰ ਅਤੇ ਬੀ.ਡੀ.ਪੀ.ਓ ਮਿਸ ਨੀਰੂ ਗਰਗ ਵੱਲੋਂ ਪਿੰਡ ਬੀੜ ਬਹਿਮਣ ਵਿਖੇ ਇਸ ਸਬੰਧੀ ਬੈਠਕ ਕੀਤੀ ਗਈ।

ਉੱਪ-ਮੰਡਲ ਮੈਜਿਸਟਰੇਟ ਬਠਿੰਡਾ ਸ੍ਰੀ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਇਨਾਂ ਅਫਸਰਾਂ ਨਾਲ ਸਬੰਧਤ ਇਲਾਕਾ ਐਸ.ਐਚ.ਓ, ਪਿੰਡ ਦੇ ਪਟਵਾਰੀ, ਪੰਚਾਇਤ ਸਕੱਤਰ, ਸਰਪੰਚ ਅਤੇ ਨੰਬਰਦਾਰ ਵੀ ਮੌਕੇ ਤੇ ਮੌਜੂਦ ਸਨ। ਬੀ.ਡੀ.ਪੀ.ਓ ਸ੍ਰੀਮਤੀ ਸੁਰਜੀਤ ਕੌਰ ਪਿੰਡ ਮੁਲਤਾਨੀਆ, ਕਰਤਾਰ ਸਿੰਘ ਵਾਲਾ, ਫੂਸ ਮੰਡੀ, ਮੀਆਂ, ਬੀੜ ਬਹਿਮਣ, ਬੀੜ ਤਲਾਬ, ਨਰੂਆਣਾ, ਜੈ ਸਿੰਘ ਵਾਲਾ, ਜੱਸੀ ਪੌ ਵਾਲੀ, ਤਿਉਣਾ, ਬਾਹੂ ਸੀਵੀਆਂ ਅਤੇ ਬਾਹੂ ਯਾਤਰੀ ਵਿਖੇ ਇਹ ਬੈਠਕਾਂ ਕਰਵਾ ਰਹੇ ਹਨ। ਇਸੇ ਤਰਾਂ ਬੀ.ਡੀ.ਪੀ.ਓ ਮਿਸ ਗਗਨਦੀਪ ਕੌਰ ਨੂੰ ਜੌਧਪੁਰ ਰੋਮਾਣਾ, ਗਹਿਰੀ ਭਾਗੀ, ਗੁਲਾਬਗੜ, ਭਾਗੂ, ਕੋਟਸ਼ਮੀਰ, ਝੂਘੇ ਕਲਾਂ, ਝੂਗੇ ਖੁਰਦ, ਝੂੰਬਾਂ, ਦਿਉਣ, ਦਾਨ ਸਿੰਘ ਖਾਨਾ, ਕੋਟਫੱਤਾ ਪਿੰਡ ਸੌਂਪੇ ਗਏ ਹਨ। ਖੇਤੀਬਾੜੀ ਵਿਕਾਸ ਅਫਸਰ ਸ੍ਰੀ ਬਹਾਦਰ ਸਿੰਘ ਗਹਿਰੀ ਦੇਵੀ ਨਗਰ, ਬੱਲੂਆਣਾ, ਬਜ਼ੀਰਗੜ ਬਸਤੀ, ਬਹਿਮਣ ਦਿਵਾਣਾ, ਬੁਰਜ ਮਹਿਮਾ, ਬਸਤੀ ਨੰ-1,2,3,4,5, ਭਾਗੂ, ਵੀਰਕ ਖੁਰਦ, ਵੀਰਕ ਕਲਾਂ, ਭੀਸੀਆਣਾ, ਬੁਲਾਢੇਵਾਲਾ, ਦਿਉਣ, ਕਰਮਗੜ ਸਤਰਾਂ, ਕਰਤਾਰ ਸਿੰਘ ਵਾਲਾ ਅਤੇ ਸਰਦਾਰਗੜ ਪਿੰਡਾਂ ਵਿੱਚ ਇਹ ਬੈਠਕਾਂ ਕਰਵਾ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares