ਡੀ.ਏ.ਵੀ. ਕਾਲਜ ਬਠਿੰਡਾ ਦੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਵਿੱਦਿਅਕ ਟੂਰ ਦਾ ਆਯੋਜਨ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ ) ਡੀ.ਏ.ਵੀ. ਕਾਲਜ, ਬਠਿੰਡਾ ਦੇ ਪੋਸਟ ਗ੍ਰੈਜੂਏਟ ਕਾਮਰਸ ਤੇ ਮੈਨੇਜਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਜਲੰਧਰ ਸ਼ਹਿਰ ਵਿਖੇ ਵੰਡਰਲੈਂਡ ਦਾ ਵਿਦਿਅਕ ਟੂਰ ਲਿਜਾਇਆ ਗਿਆ। ਇਸ ਉਪਰਾਲੇ ਦਾ ਸਿਹਰਾ ਕਾਮਰਸ ਵਿਭਾਗ ਦੇ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਅਪੂਰਵਾ, ਪ੍ਰੋ. ਨਿਧੀ ਬਾਂਸਲ ਅਤੇ ਪ੍ਰੋ. ਵਿਪਨੀਤ ਕੌਰ ਦੇ ਸਿਰ ਜਾਂਦਾ ਹੈ।

ਇਸ ਵਿਦਿਅਕ ਟੂਰ ਵਿਚ ਵਿਭਾਗ ਦੇ 45 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਭਰਪੂਰ ਜਾਣਕਾਰੀ ਹਾਸਿਲ ਕੀਤੀ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਪਾਣੀ ਵਾਲੇ ਝੂਲੇ ਰੋਲਰ ਕਾਸਟਰ, ਫੇਰਿਸ ਵੀਲ੍ਹ ਅਤੇ ਵਾਟਰ ਸਲਾਈਡ ਆਦਿ ਦੀ ਸਵਾਰੀ ਦਾ ਆਨੰਦ ਉਠਾਇਆ। ਕਾਲਜ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਅਤੇ ਵਾਈਸ-ਪ੍ਰਿੰਸੀਪਲ ਤੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਪਰਵੀਨ ਕੁਮਾਰ ਗਰਗ ਨੇ ਟੂਰ ਦੇ ਆਯੋਜਕਾਂ ਦੀ ਇਸ ਟੂਰ ਦੇ ਆਯੋਜਨ ਲਈ ਸ਼ਲਾਘਾ ਕੀਤੀ।

ਉਹਨਾਂ ਕਿਹਾ ਕਿ ਅਜਿਹੇ ਉੱਦਮ ਨਾਲ ਮਨੋਰੰਜਨ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਵਿਵਹਾਰਿਕ ਗਿਆਨ ਦੇਣ ਦਾ ਉਦੇਸ਼ ਵੀ ਪੂਰਾ ਹੁੰਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares