ਡਿਵਾਇਨ ਸਕੂਲ ਫਗਵਾੜਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰਾਥਨਾ ਸਭਾ ਦਾ ਆਯੋਜਨ

ਪੰਜਾਬ ਅਤੇ ਪੰਜਾਬੀਅਤ

ਡਿਵਾਇਨ ਸਕੂਲ ਫਗਵਾੜਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰਾਥਨਾ ਸਭਾ ਦਾ ਆਯੋਜਨ

ਜਲੰਧਰ/ਫਗਵਾੜਾ, 10 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਡਿਵਾਇਨ ਪਬਲਿਕ ਸਕੂਲ ਫਗਵਾੜਾ ਵੱਲੋਂ ਸ਼੍ਰੀ ਗੁਰੁ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੇਨੂੰ ਠਾਕੁਰ ਨੇ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਦੱਸਿਆ ਅਤੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਕਿ ਕਿਸ ਤਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਵਿੱਚ ਚੱਲ ਰਹੇ ਵਹਿਮ ਭਰਮ ਪਾਖੰਡ ਅਤੇ ਊਚ ਨੀਚ ਦੇ ਭੇਦਭਾਵ ਨੂੰ ਮਿਟਾਉਣ ਖਾਤਰ ਆਪਣਾ ਸਾਰਾ ਜੀਵਨ ਅਰਪਨ ਕੀਤਾ। ਸਵੇਰ ਦੀ ਅਸੈਂਬਲੀ ਤੋਂ ਬਾਅਦ ਸਕੂਲ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਰੱਖਿਆ ਗਿਆ। ਜਿਸ ਵਿੱਚ ਸਾਰੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਤੇ ਅਧਿਆਪਕ ਸੰਗੀਤਾ, ਨੰਦਿਨੀ, ਮਨਪ੍ਰੀਤ ਸਿੰਘ, ਜੀ.ਡੀ. ਡਾਲਮੀਆਂ, ਪੰਕਜ ਕਪੂਰ, ਸਵੇਤਾ, ਪੱਲਵੀ ਸਮੇਤ ਸਾਰਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

ਡਿਵਾਇਨ ਪਬਲਿਕ ਸਕੂਲ ਫਗਵਾੜਾ ਦੇ ਪ੍ਰਿੰਸੀਪਲ ਸ਼੍ਰੀਮਤੀ ਰੇਨੂੰ ਠਾਕੁਰ ਜਾਣਕਾਰੀ ਦਿੰਦੇ ਹੋਏ। ਤਸਵੀਰ ਹਰਜਿੰਦਰ ਕੌਰ ਖ਼ਾਲਸਾ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares