ਦੀਵਾਲੀ ਮੇਲੇ ਤੇ ਪ੍ਰਸਿੱਧ ਪੰਜਾਬੀ ਗਾਇਕ ਜੱਸੀ ਸੋਹਲ ਤੇ ਹਰਪ੍ਰੀਤ ਰੰਧਾਵਾ ਇਟਲੀ ਦੇ ਸਰੋਤਿਆਂ ਦੇ ਰੂਬਰੂ ਕੀਤੇ ਜਾਣਗੇ-ਬੋਬੀ ਅੱਟਵਾਲ

ਪੰਜਾਬ ਅਤੇ ਪੰਜਾਬੀਅਤ

ਰੋਮ(ਇਟਲੀ)8ਅੱਕਤੂਬਰ(ਐਸ,ਐਸ ਬਟਾਲਾ)-ਇਟਲੀ ਦੀ ਧਰਤੀ ਤੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬੀ ਸਰੋਤਿਆਂ ਦੇ ਰੂਬਰੂ ਕਰਨ ਵਾਲੇ ਤੇ ਨਾਮਵਰ ਪੰਜਾਬੀ ਕਲਾਕਾਰਾਂ ਦੇ ਵੱਖ ਵੱਖ ਮੇਲੇ ਕਰਵਾਉਣ ਵਾਲੇ ਸਹੀਦ ਭਗਤ ਸਿੰਘ ਸਭਾ ਰੋਮ ਇਟਲੀ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੋਬੀ ਅੱਟਵਾਲ ਦਾ ਨਾਂ ਅਕਸਰ ਹੀ ਸੁਨਣ ਨੂੰ ਮਿਲਦਾ ਹੈ।

ਜੋ ਇਟਲੀ ਦੇ ਪੰਜਾਬੀ ਨੋਜਵਾਂਨਾਂ ਦੀ ਵਿਸੇਸ ਮੰਗ ਤੇ ਇਟਲੀ ਵਿਚ ਆਪਣੀ ਸਹੀਦ ਭਗਤ ਸਿੰਘ ਸਭਾ ਦੇ ਬੈਨਰ ਹੇਠ ਇੱਕ ਦੀਵਾਲੀ ਮੇਲਾ ਕਰਵਾਉਣ ਜਾ ਰਹੇ ਹਨ ਜੋ ਇਟਲੀ ਦੇ ਵੱਖ ਵੱਖ ਸਹਿਰਾਂ ਵਿਚ ਇੰਨਾਂ ਫਨਕਾਰ ਕਲਾਕਾਰਾਂ ਦੇ ਫੰਨ ਨਜਾਰੇ ਪੇਸ ਕਰਨਗੇ।ਇਸ ਮੋਕੇ ਸਹੀਦ ਭਗਤ ਸਿੰਘ ਸਭਾ ਦੇ ਸ੍ਰਪਰਸਤ ਕੁਲਵਿੰਦਰ ਸਿੰਘ ਅਟਵਾਲ,ਪ੍ਰਧਾਨ ਗੂਰਪਾਲ ਸਿੰਘ ਜੋਹਲ, ਜਸਵਿੰਦਰ ਪੱਪੀ, ਸੁਸੀਲ ਕੁਮਾਰ, ਜਿੰਦਰ ਸੰਧੂ, ਰਾਜ ਕੁਮਾਰ, ਬਲਦੇਵ ਸਿੰਘ, ਜਗਰੂਪ ਜੋਹਲ, ਤਰਨ ਦਿਲੀ, ਹਨੀ, ਦਾਰੀ, ਸੁਖਦੇਵ ਤੇਹਿੰਗ, ਬੰਤ ਚੀਮਾਂ ਅਤੇ ਦਲਵਿੰਦਰ ਕਾਲਾ ਆਦਿ

ਨੇ ਮੀਡੀਏ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਦੀਵਾਲੀ ਮੇਲਾ ਸਭਾ ਵਲੋਂ ਪਹਿਲਾਂ ਨਾਲੋ ਬਿਹਤਰ ਢੰਗ ਤਰੀਕੇ ਨਾਲ ਕਰਵਾਇਆ ਜਾਵੇਗਾ ਜਿਸ ਵਿਚ ਇਟਲੀ ਵਸਦੇ ਪਰਿਵਾਰਾਂ ਲਈ ਵਿਸੇਸ ਤੋਰ ਤੇ ਧਿਆਨ ਦਿੱਤਾ ਜਾਵੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares