‘ਜੱਟਾ ਬਚ ਕੇ’ ਗੀਤ ਨਾਲ ਗੀਤਕਾਰ ਗਿੰਦੂ ਲੱਧੜ ਚਰਚਾ ਚ

ਪੰਜਾਬ ਅਤੇ ਪੰਜਾਬੀਅਤ

ਕਹਿੰਦੇ ਨੇ ਹਰ ਬੰਦਾ ਕਲਾਕਾਰ ਹੀ ਹੁੰਦਾ ਬਸ ਆਪਣੇ ਅੰਦਰਲੀ ਕਲਾ ਨੂੰ ਪਹਿਚਾਨਣ ਦੀ ਲੋੜ ਹੁੰਦੀ। ਪਿਤਾ ਸਰਦਾਰ ਆਤਮਾ ਸਿੰਘ ਤੇ ਮਾਤਾ ਦਰਸ਼ਨ ਕੌਰ ਦੀ ਕੁਖੌੰ ਜਨਮੇਂ ਗੁਰਿੰਦਰ ਸਿੰਘ ਸਿੱਧੂ( ਗਿੰਦੂ ਲੱਧੜ) ਨੇ ਵੀ ਆਪਣੀ ਕਲਮ ਰਾਹੀਂ ਆਪਣੇ ਪਿੰਡ ਦਾ ਨਾਮ ਦੁਨੀਆਂ ਤੱਕ ਪਹੁੰਚਾਇਆ। ਤਹਿਸੀਲ ਨਕੋਦਰ ਜਿਲਾ ਜਲੰਧਰ ਦੇ ਛੋਟੇ ਜਿਹੇ ਪਿੰਡ ਲੱਦੜਾਂ ਚ ਰਹਿਣ ਵਾਲਾ ਗਿੰਦੂ ਨੂੰ ਲਿਖਣ ਦਾ ਸ਼ੌੰਕ ਆਪਣੇ ਵੱਡੇ ਵੀਰ ਵੱਲ ਵੇਖ ਕੇ ਤੇ ਇਨਾਂ ਦੇ ਹੀ ਪਿੰਡ ਦੇ ਪ੍ਰਸਿੱਧ ਗੀਤਕਾਰ ਗਿੰਦੂ ਦੇ ਖਾਸ ਮਿੱਤਰ ‘ਪ੍ਰੀਤ ਲੱਧੜ’ ਤੋਂ ਪ੍ਰੇਰਿਤ ਹੋ ਕੇ ਪਿਆ।

ਸਰਕਾਰੀ ਹਾਈ ਸਕੂਲ ਨੂਰਪੁਰ ਚੱਠਾ ਤੋਂ ਮੈਟ੍ਰਿਕ ਕਰਨ ਤੋਂ ਬਾਦ ਗਰੈਜੂਏਸ਼ਨ ਗੁਰੂ ਨਾਨਕ ਮਿਸ਼ਨ ਕਾਲਜ ਨਕੋਦਰ ਤੋਂ ਕੀਤੀ। ਪਿਛਲੇ ਇੱਕ ਅਰਸੇ ਤੋਂ ਵਿਦੇਸ਼ੀ ਧਰਤੀ ਇਟਲੀ ਚ ਰਹਿ ਰਹੇ ਗਿੰਦੂ ਨੇ ਗੀਤਕਾਰੀ ਚ ਆਪਣੀ ਵੱਖਰੀ ਪਹਿਚਾਣ ਬਣਾਈ।ਪਹਿਲਾ ਗੀਤ ਬੁੱਕਣ ਜੱਟ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਦੋ ਗੀਤ ਭਿੰਦਾ ਜੱਟ ਦੀ ਆਵਾਜ਼ ਵਿੱਚ ਰਿਕਾਰਡ ਹੋਏ। ਬੁੱਕਣ ਜੱਟ ਦੀ ਆਵਾਜ਼ ਵਿਚ ਗੀਤ ‘ਲੁੱਟ ਹੁੰਦੇ ਲੁੱਟ ਲਓ ਨਜ਼ਾਰੇ ਮਿੱਤਰੋ, ਜ਼ਿੰਦਗੀ ਨਾ ਮਿਲਦੀ ਦੁਬਾਰੇ ਮਿੱਤਰੋ। ਕੈਲੇਫ਼ੋਰਨੀਆ ਕਿੰਗ ਭਿੰਦਾ ਜੱਟ ਦੀ ਆਵਾਜ਼ ਵਿੱਚ ਗੀਤ ਆਇਆ ‘ਵਿਗੜਿਆ ਜੱਟ’ ਤੀਜਾ ਗੀਤ ਧਾਰਮਿਕ ਵੀ ਭਿੰਦਾ ਜੱਟ ਦੀ ਅਵਾਜ ਵਿੱਚ ਰਿਕਾਰਡ ਹੋਇਆ ‘ਪੁੱਤ ਤੋਰ ਕੇ’ ਜਿਸ ਨੂੰ ਦੁਨੀਆਂ ਭਰ ਦੇ ਪੰਜਾਬੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਦਮਨ ਮਾਹਲ ਦੀ ਆਵਾਜ਼ ਵਿੱਚ ‘ਲੱਗਦਾ ਪਿਆਰਾ ਤੂੰ,। ਗਾਇਕ ਬਲਜੀਤ ਵਿੱਕੀ ਦੀ ਆਵਾਜ ਵਿੱਚ ‘ਸੈਚਰਡੇ ਨਾਈਟ, ਬੁੱਕਣ ਜੱਟ ਅਤੇ ਭਿੰਦਾ ਜੱਟ ਦੀਆਂ ਆਵਾਜ਼ਾਂ ਵਿੱਚ ਗਿੰਦੂ ਦੇ ਗੀਤਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ।

ਇਹਨੀਂ ਦਿਨੀਂ ਮੁੜ ਸੁਰਖੀਆ ਬਟੌਰ ਰਹੇ ਗੀਤਕਾਰ ਗੀਤਕਾਰ ਗਿੰਦੂ ਲੱਧੜ ਦੇ ਲਿਖੇ ਗੀਤ ਜੱਟਾ ਜਰਾ ਬਚ ਕੇ ਦੇ ਬੋਲ ਬੱਚੇ ਬੱਚੇ ਦੀ ਜੁਬਾਨ ਤੇ ਨੇ ਅਤੇ ਟੀਵੀ ਚੈਨਲਾਂ ਤੇ ਵੀ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ। ਵੀਡੀਓ ਡਾਇਰੈਕਟਰ ਜਿੰਦ ਢਿਲੋਂ ਦੇ ਫਿਲਮਾਏ ਤੇ ਸੰਗੀਤਕਾਰ ਕੇਸਰ ਕੇਸੀ ਦੇ ਸੰਗੀਤ ਚ ਸ਼ਿਗਾਰੇ ਇਸ ਗੀਤ ਨਾਲ ਗਿੰਦੂ ਨੇ ਆਪਣੀ ਕਲਮ ਰਾਂਹੀ ਪੰਜਾਬੀ ਸਰੋਤਿਆਂ ਦੇ ਦਿਲਾਂ ਚ ਪੱਕੀ ਥਾਂ ਬਣਾਈ ਹੈ । ਗਿੰਦੂ ਜਿੱਥੇ ਇੱਕ ਵਧੀਆ ਗੀਤਕਾਰ ਹੈ, ਉੱਥੇ ਹੀ ਉਹ ਬਾਲੀਵਾਲ ਦਾ ਵੀ ਇੱਕ ਵਧੀਆ ਖ਼ਿਡਾਰੀ ਹੈ।ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਵਾਲੀਬਾਲ ਖੇਡਦੇ ਗਿੰਦੂ ਲੱਧੜ ਨੇ ਬਹੁਤ ਸਾਰੇ ਇਨਾਮ ਹੁਣ ਤੱਕ ਜਿੱਤੇ।

ਜ਼ਿਕਰਯੋਗ ਹੈ ਕਿ ਰੇਡੀਓ ‘ਆਵਾਜ਼ ਅਸਟੇਰੀਆ ਦੀ’ ਚੈਨਲ ਤੋਂ ਗਿੰਦੂ ਵੀਰ ਆਰ ਜੇ ਦੀ ਸੇਵਾ ਵੀ ਬਾਖੂਬੀ ਨਿਭਾ ਰਿਹਾ ਹੈ। ਸਾਹਿਤ ਸੁਰ ਸੰਗਮ ਸਭਾ ਇਟਲੀ,ਸ਼ੋਂਕੀ ਮੇਲਾ ਇਟਲੀ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਸੱਭਿਆਚਾਰਕ ਮੇਲਿਆਂ ਚ ਮਾਣ ਸਨਮਾਨ ਹਾਸਲ ਕਰ ਚੁੱਕਾ ਹੈ। ਆਪਣੀ ਹਮਸਫ਼ਰ ਬਲਜਿੰਦਰ ਕੌਰ, ਧੀ ਰਾਣੀ ਸਹਿਜ ਕੌਰ,ਪੁੱਤਰ ਕਪਤਾਨ ਸਿੰਘ ਸਿੱਧੂ ਨਾਲ ਇਟਲੀ ਵਿੱਚ ਵਧੀਆ ਜੀਵਨ ਬਤੀਤ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਸ ਹੈ ਕਿ ਹਿੰਦੂ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇਗਾ। “ਸਿੱਕੀ ਝੱਜੀ ਪਿੰਡ ਵਾਲਾ” (ਇਟਲੀ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares