ਜੰਮੂ ਖੇਤਰ ਵਿਚ ਭੂਚਾਲ ਦੇ ਹਲਕੇ ਝਟਕੇ

ਪੰਜਾਬ ਅਤੇ ਪੰਜਾਬੀਅਤ

ਜੰਮੂ : ਜੰਮੂ ਖੇਤਰ ਦੇ ਡੋਡਾ ਅਤੇ ਕਿਸ਼ਤਵਾੜ ਜ਼ਿਲਿ੍ਆਂ ਵਿਚ ਐਤਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਜਾਨਮਾਲ ਦੇ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦੇ ਝਟਕੇ ਸਵੇਰੇ 8.04 ਵਜੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.9 ਸੀ।
ਭੂਚਾਲ ਦਾ ਕੇਂਦਰ ਭੱਦਰਵਾਹ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਸੀ। ਭੂਚਾਲ ਦੇ ਹਲਕੇ ਝਟਕੇ ਡੋਡਾ, ਕਿਸ਼ਤਵਾੜ ਅਤੇ ਭੱਦਰਵਾਹ ਵਿਚ ਵੀ ਮਹਿਸੂਸ ਕੀਤੇ ਗਏ। ਇਨ੍ਹਾਂ ਖੇਤਰਾਂ ਦੇ ਕੁਝ ਲੋਕਾਂ ਨੂੰ ਜਦੋਂ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਹੋਏ ਤਾਂ ਉਹ ਘਰਾਂ ਵਿਚੋਂ ਬਾਹਰ ਆ ਗਏ। ਡੋਡਾ ਦੇ ਐੱਸਐੱਸਪੀ ਮੁਮਤਾਜ ਅਹਿਮਦ ਨੇ ਕਿਹਾ ਕਿ ਭੂਚਾਲ ਨਾਲ ਜਾਨਮਾਲ ਦੇ ਕਿਸੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares