ਜੰਡਿਆਲਾ ਫੁੱਟਬਾਲ ਅਕੈਡਮੀ ਅਤੇ ਬਾਠਾਂ ਪਿੰਡ ਦੀ ਟੀਮ ਦਰਮਿਆਨ ਅਭਿਆਸ ਮੈਚ ਕਰਵਾਇਆ ਗਿਆ

ਪੰਜਾਬ ਅਤੇ ਪੰਜਾਬੀਅਤ

ਜੰਡਿਆਲਾ ਮੰਜਕੀ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਏ ਜੰਡਿਆਲਾ ਦੇ ਖੇਡ ਮੈਦਾਨ ਵਿੱਚ ਉਮਰ ਵਰਗ 19 ਸਾਲ ਜੰਡਿਆਲਾ ਫੁੱਟਬਾਲ ਅਕੈਡਮੀ ਅਤੇ ਬਾਠਾਂ ਪਿੰਡ ਦੀ ਟੀਮ ਦਰਮਿਆਨ ਅਭਿਆਸ ਮੈਚ ਕਰਵਾਇਆ ਗਿਆ। ਜੰਡਿਆਲਾ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਸੁਖਬੀਰ ਸਿੰਘ ਥਾਪਰ ਅਤੇ ਬਾਠਾਂ ਪਿੰਡ ਟੀਮ ਦੇ ਕੋਚ ਅਜੇ ਕੁਮਾਰ ਦੇ ਯਤਨਾਂ ਸਦਕਾ ਕਰਵਾਏ ਇਸ ਅਭਿਆਸ ਮੁਕਾਬਲੇ ਦੌਰਾਨ ਦੋਵਾਂ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

ਲੰਬੀ ਜੱਦੋ-ਜਹਿਦ ਤੋਂ ਬਾਅਦ ਜੰਡਿਆਲਾ ਫੁੱਟਬਾਲ ਅਕੈਡਮੀ ਦੀ ਟੀਮ 3-0 ਨਾਲ ਜੇਤੂ ਰਹੀ। ਇਸ ਦੌਰਾਨ ਇਲਾਕੇ ਦੇ ਪਤਵੰਤੇ ਸੱਜਣ ਖੇਡ ਪ੍ਰੇਮੀ ਅਤੇ ਖਿਡਾਰੀ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares