ਜੰਡਿਆਲਾ ਗੁਰੂ ਵਿੱਚੋ ਵੀ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਟਰੈਕਟਰ ਟਰਾਲੀਆਂ ਤੇ ਹੋਰ ਗੱਡੀਆਂ ਤੇ ਜੈਕਾਰੇ ਬੋਲਦੇ ਹੋਏ ਰਵਾਨਾ ਹੋਈਆਂ

ਪੰਜਾਬ ਅਤੇ ਪੰਜਾਬੀਅਤ

ਜਿਵੇਂ ਜਿਵੇਂ ਹੋਲਾ ਮਹੱਲਾ ਨਜਦੀਕ ਆ ਰਿਹਾ ਹੈ, ਸ਼੍ਰੀ ਅਨੰਦਪੁਰ ਸਾਹਿਬ ਚ ਸੰਗਤਾਂ ਸਮੂਹ ਪੰਜਾਬ ਹੀ ਨਹੀਂ ਦੇਸ਼ ਭਰ ਵਿਚੋ ਗੁਰੂ ਘਰ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਹੁੰਮ ਹੁਮਾ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।ਜਿਸਦੇ ਚੱਲਦਿਆਂ ਹਲਕਾ ਜੰਡਿਆਲਾ ਗੁਰੂ ਵਿੱਚੋ ਵੀ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਟਰੈਕਟਰ ਟਰਾਲੀਆਂ ਤੇ ਹੋਰ ਗੱਡੀਆਂ ਤੇ ਜੈਕਾਰੇ ਬੋਲਦੇ ਹੋਏ ਰਵਾਨਾ ਹੋਈਆਂ। ਜਿਸ ਵਿੱਚ ਇੱਕ ਆਧੁਨਿਕ ਸੁਵਿਧਾਵਾਂ ਨਾਲ ਲੈਸ ਟ੍ਰੈਕਟਰ ਟਰਾਲੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ। ਇਹ ਯਾਤਰਾ ਹਰ ਸਾਲ ਇਸੇ ਤਰ੍ਹਾਂ ਹੀ ਹੁੰਮ ਹੁਮਾ ਕੇ ਹਲਕਾ ਜੰਡਿਆਲਾ ਤੋਂ ਰਵਾਨਾ ਹੁੰਦੀ ਹੈ।
beas hi-tech trolly
ਹਰ ਸਾਲ ਇਸ ਯਾਤਰਾ ‘ਚ ਅਤਿ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤੀ ਟਰਾਲੀ ਯਾਤਰਾ ਦਾ ਹਿੱਸਾ ਬਣਦੀ ਹੈ ਤੇ ਇਸ ਵਾਰ ਵੀ ਇਹ ਟਰਾਲੀ ਤਿਆਰ ਕੀਤੀ ਗਈ ਹੈ ਜਿਸ ਵਿਚ ਜਿਥੇ ਐਲ.ਈ.ਡੀ ਲਾਈਟਾਂ ਲੱਗੀਆਂ ਹੋਈਆਂ ਹਨ। ਉਥੇ ਹੀ ਟਰਾਲੀ ਦੇ ਚਾਰੇ ਸਾਇਡਾਂ ਅਤੇ ਇਸਦੇ  ਅੰਦਰ  ਵੀ  ਸੀ .ਸੀ .ਟੀਵੀ  ਕੈਮਰੇ ਲਗਾਏ ਗਏ ਹਨ ਇਥੇ ਹੀ ਬਸ ਨਹੀਂ ਇਸ ਦੇ ਅੰਦਰ ਪੱਖੀਆਂ ਤੋਂ ਇਲਾਵਾ ਏ.ਸੀ ਤੱਕ ਫਿੱਟ ਕੀਤਾ ਹੋਇਆ ਹੈ। ਇਸਦੇ ਨਾਲ ਹੀ ਮੋਬਾਈਲ ਚਾਰਜਰ ਵਾਸਤੇ ਪਲੱਗ ਦੇ ਨਾਲ-ਨਾਲ ਵਾਈ ਫਾਈ ਵੀ ਲਗਾਇਆ ਗਿਆ ਹੈ।

ਟਰਾਲੀ ਨੂੰ ਤਿਆਰ ਕਰਨ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਗਲੀ ਵਾਰੀ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਇਸ ਤੋਂ ਹੋਰ ਵਧੀਆਂਂ ਸਹੂਲਤਾਂ ਨਾਲ ਲੈਸ ਕਰ ਸੰਗਤਾਂ ਵਾਸਤੇ ਟਰਾਲੀ ਤਿਆਰ ਕਰ ਯਾਤਰਾ ‘ਚ ਲੈਕੇ ਜਾਵਾਂਗੇ।

ਇਸ ਮੌਕੇ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਸਕੱਤਰ ਸਿੰਘ ਤੇ ਸ਼ਮਸ਼ੇਰ ਸਿੰਘ ਸ਼ੇਰਾ ਅੰਮ੍ਰਿਤਸਰ ਤੋਂ ਅਕਾਲੀ ਕੌਂਸਲਰ ਨੇ ਸੰਗਤ ਨੂੰ ਸਿਰੋਪੇ ਦੇਕੇ ਰਵਾਨਾ ਕੀਤਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares