ਜੇ ਰਾਤ ਨੂੰ ਤੁਸੀਂ ਵੀ ਕਮਰੇ ਦੀ ਲਾਇਟ ਚਲਾ ਕੇ ਸੌਂਦੇ ਹੋ ਤਾਂ ਇਹ ਪੋਸਟ ਤੁਹਾਡੇ ਲਈ ਬਹੁਤ ਹੀ ਜਰੂਰੀ ਹੈ….ਜਾਣੋ ਪੂਰੀ ਖਬਰ

ਪੰਜਾਬ ਅਤੇ ਪੰਜਾਬੀਅਤ

ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਰਾਤ ਨੂੰ ਲਾਇਟ ਚਲਾ ਕੇ ਹੀ ਸੌਂਦੇ ਹਨ |ਜਿਸਦੇ ਕਾਰਨ ਦੂਸਰਿਆਂ ਨੂੰ ਸੌਣ ਵਿਚ ਸਮੱਸਿਆ ਆਉਂਦੀ ਹੈ |ਇੰਨਾਂ ਹੀ ਨਹੀਂ ਜੇਕਰ ਤੁਸੀਂ ਆਪਣੇ ਕਮਰੇ ਦੀ ਲਾਇਟ ਬੰਦ ਕਰਕੇ ਵੀ ਸੌਂਦੇ  ਹੋ ਤਾਂ ਸਟ੍ਰੀਟ ਲਾਇਟ ਜਾਂ ਫਿਰ ਤੁਹਾਡੇ ਆਂਢ-ਗੁਆਂਢ ਵਿੱਚ ਚੱਲ ਰਹੀ ਲਾਇਟ ਕਾਰਨ ਵੀ ਕਾਫੀ ਪਰੇਸ਼ਾਨੀ ਆਉਂਦੀ ਹੈ |

ਜਿਸਦੇ ਕਾਰਨ ਤੁਹਾਨੂੰ ਠੀਕ ਤਰਾਂ ਨੀਂਦ  ਨਹੀਂ ਆਉਂਦੀ |ਜਿਸਦੇ ਕਾਰਨ ਤੁਹਾਡੇ ਕੰਮ ਕਰਨ ਦੀ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ | ਹਾਲ ਹੀ ਵਿਚ ਇੱਕ ਸਰਵੇ ਹੋਇਆ ਜਿਸ ਵਿਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ |

ਕੀ ਕਹਿੰਦਾ ਹੈ ਇਹ ਸਰਵੇ…………………………..

ਕਨੇਡਾ ਦੇ ਵੈਨਕੁਅਰ ਵਿਚ 68ਵੇਂ ਅਮੇਰੀਕਨ ਅਕੈਡਮੀ ਆੱਫ਼ ਨਿਉਰੋਲਾਜੀ ਨੇ ਇਸ ਸਰਵੇ ਨੂੰ ਪੇਸ਼ ਕੀਤਾ ਜੋ ਰਾਤ ਨੂੰ ਰੌਸ਼ਨੀ ਨਾਲ ਨੀਂਦ ਪ੍ਰਭਾਵਿਤ ਹੋਣ ਦੇ ਬਾਰੇ ਕੀਤਾ ਗਿਆ  ਹੈ |ਕੈਲੀਫੋਰਨੀਆ ਦੀ ਯੂਨੀਵਰਸਿਟੀ ਦੇ ਸੋਧਕਰਤਾਂ ਨੇ ਦੱਸਿਆ ਕਿ ਸਾਡੀ ਦੁਨੀਆਂ  24 ਘੰਟੇ ਕੰਮ ਕਰਨ ਵਾਲਾ ਸਮਾਜ ਬਣ ਗਿਆ ਹੈ |

ਅਸੀਂ ਬਾਹਰ ਬਹੁਤ ਰੌਸ਼ਨੀ ਰੱਖਦੇ ਹਾਂ ਜਿਵੇਂ ਸਟ੍ਰੀਟ ਲਾਈਟਾਂ ਦੇ ਮਾਧਿਅਮ ਨਾਲ ਤਾਂ ਕਿ ਸਾਨੂੰ ਕੰਮ-ਕਾਜ ਵਿਚ ਆਸਾਨੀ ਹੋਵੇ |ਚਿੰਤਾ ਦੀ ਗੱਲ ਇਹ ਹੈ ਕਿ ਅਸੀਂ ਆਪਣੇ ਆਸ-ਪਾਸ ਹਨੇਰੇ ਦੇ ਪ੍ਰਭਾਵ ਨੂੰ ਘੱਟ ਕਰ ਦਿੱਤਾ ਹੈ ਜਿਸ ਨਾਲ ਸਾਡੀ ਨੀਂਦ ਪ੍ਰਭਾਵਿਤ ਹੋ ਰਹੀ ਹੈ |

ਇਹਨਾਂ ਲੋਕਾਂ ਦੀ ਨੀਂਦ ਹੁੰਦੀ ਹੈ ਸਭ ਤੋਂ ਜਿਆਦਾ ਪ੍ਰਭਾਵਿਤ……………………….

ਪੇਂਡੂ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਦੀ ਤੁਲਣਾ ਵਿਚ ਵੱਡੇ ਸ਼ਹਿਰਾਂ ਦੇ ਲੋਕ ਤਿੰਨ ਤੋਂ ਚਾਰ ਗੁਣਾਂ ਜਿਆਦਾ ਰਾਤ ਦੇ ਪ੍ਰਕਾਸ਼ ਵਿਚ ਰਹਿੰਦੇ ਹਨ |ਜਿਸਦੇ ਕਾਰਨ ਸ਼ਹਿਰੀ ਲੋਕਾਂ ਦੀ ਨੀਂਦ ਜਿਆਦਾ ਪ੍ਰਭਾਵਿਤ ਰਹਿੰਦੀ ਹੈ |

ਇੰਨੇਂ ਲੋਕਾਂ ਉੱਪਰ ਕੀਤਾ ਗਿਆ ਇਹ ਸਰਵੇ………………………….

ਇਸ ਸਰਵੇ ਦੇ ਲਈ 15 ਹਜਾਰ 863 ਲੋਕਾਂ ਦਾ ਫ਼ੋਨ ਦੁਆਰਾ 8 ਸਾਲਾਂ ਤੱਕ ਸਰਵੇਖਣ ਕੀਤਾ ਗਿਆ ,ਜਿਸ ਵਿਚ ਨੀਂਦ ਨਾਲ ਜੁੜੀਆਂ ਆਦਤਾਂ ਅਤੇ ਨੀਂਦ ਦੀ ਗੁਣਵਤਾ ਜਿਹੇ ਸਵਾਲ ਕੀਤੇ ਗਏ ਸਨ |ਸਰਵੇ ਦੇ ਅਨੁਸਾਰ ਘੱਟ ਰੌਸ਼ਨੀ ਵਿਚ ਰਹਿਣ ਵਾਲੇ ਲੋਕਾਂ ਦੀ ਤੁਲਣਾ ਵਿਚ ਜੋ ਲੋਕ ਜਿਆਦਾ ਰੌਸ਼ਨੀ ਵਿਚ ਰਹਿੰਦੇ ਸੀ ਉਹ ਨੀਂਦ ਦੀ ਕਮੀ ਨਾਲ ਪਰੇਸ਼ਾਨ ਸੀ |

ਪੈਂਦਾ ਹੈ ਇਹ ਅਸਰ…………………………’

ਨੀਂਦ ਵਿਚ ਅਸਰ ਪੈਣ ਦੇ ਕਾਰਨ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ |ਇੰਨਾਂ ਹੀ ਨਹੀਂ ਇਸ ਨਾਲ ਹਰਟ ਅਟੈਕ ਅਤੇ ਬਲੱਡ ਪ੍ਰੈਸ਼ਰ ਜਿਹੀ ਸਮੱਸਿਆ ਵੀ ਹੋ ਜਾਂਦੀ ਹੈ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares