ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਦੀ 100 ਸਾਲਾ ਸ਼ਤਾਬਦੀ ਮਨਾਉਣ ਦਾ ਪ੍ਰਵਾਸੀਆਂ ਵਲੋਂ ਫੈਸਲਾ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਐਲਾਨਣ ਦੀ ਕੇਂਦਰ ਨੂੰ ਅਪੀਲ

ਪੰਜਾਬ ਅਤੇ ਪੰਜਾਬੀਅਤ

ਮੈਰੀਲੈਂਡ, 24 ਮਾਰਚ ( ਰਾਜ ਗੋਗਨਾ )— ਵਾਸ਼ਿੰਗਟਨ ਮੈਟਰੋਪੁਲਿਟਨ ਦੀਆਂ ਅਹਿਮ ਸਿੱਖ ਸਖਸ਼ੀਅਤਾਂ ਵਲੋਂ ਇੱਕ ਮੀਟਿੰਗ ਇੰਡੀਆ ਪੈਲਸ ਵਿਖੇ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇਦਿਆਂ ਤੇ ਉੱਘੀਆਂ ਸਿੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੀ ਸ਼ੁਰੂਆਤ ਮਾਸਟਰ ਧਰਮਪਾਲ ਸਿੰਘ ਨੇ ਕੀਤੀ। ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਅਤੇ 23 ਮਾਰਚ ਦੇ ਸ਼ਹੀਦਾਂ ਜਿਨ੍ਹਾਂ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਕਿਹਾ ਕਿ 1919 ਦੇ ਜਲ੍ਹਿਆ ਵਾਲੇ ਸਾਕੇ ਦੀ ਸੌ ਸਾਲਾ ਸ਼ਤਾਬਦੀ ਨੂੰ ਮੈਰੀਲੈਂਡ ਵਿਖੇ ਮਨਾਇਆ ਜਾਵੇ।

ਇੱਥੇ ਦੱਸਣਾ ਜਰੂਰੀ ਹੈ ਕਿ ਸਰਬਸੰਮਤੀ ਨਾਲ ਸਾਰਿਆਂ ਨੇ ਪ੍ਰਵਾਨਗੀ ਦਿੱਤੀ ਅਤੇ ਕਿਹਾ ਕਿ ਵਧੀਆ ਬੁਲਾਰਿਆਂ ਨੂੰ ਬੁਲਾਇਆ ਜਾਵੇ ਅਤੇ ਇਸ ਸ਼ਤਾਬਦੀ ਦੀ ਅਹਿਮੀਅਤ ਅਤੇ ਇਸ ਦੀ ਜਾਣਕਾਰੀ ਨੌਜਵਾਨ ਪੀੜ੍ਹੀ ਨੂੰ ਦਿੱਤੀ ਜਾਵੇ। ਇਸ ਦੀ ਰੂਪਰੇਖਾ ਉਲੀਕਣ ਲਈ ਇੱਕ ਪ੍ਰੀਜੀਡੀਅਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੁਖਵਿੰਦਰ ਸਿੰਘ ਸਿੱਧੂ ਕੇ. ਕੇ., ਡਾ. ਸੁਰਿੰਦਰ ਸਿੰਘ ਗਿੱਲ, ਮਾਸਟਰ ਧਰਮਪਾਲ ਸਿੰਘ, ਜੱਸੀ ਧਾਲੀਵਾਲ, ਪ੍ਰਮਿੰਦਰ ਸਿੰਘ, ਸਮਰਾ ਸਾਹਿਬ, ਦਲਵੀਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਸ਼ਾਮਲ ਕੀਤਾ ਗਿਆ, ਜਿੱਥੇ ਹਾਜ਼ਰਿਨ ਨੇ ਇਸ ਦੇ ਬਜ਼ਟ ਤੇ 4 ਮਈ 2019 ਨੂੰ ਮਨਾਉਣ ਦੀ ਪ੍ਰਵਾਨਗੀ ਦਿੱਤੀ ਗਈ।

ਉੱਥੇ ਭਗਤ ਸਿੰਘ ਨੂੰ ਸਰਕਾਰੀ ਤੌਰ ਤੇ ਸ਼ਹੀਦ ਐਲਾਨਣ ਦਾ ਮਤਾ ਵੀ ਪਾਸ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਭਾਰਤੀ ਅੰਬੈਸੀ ਨੂੰ ਅੱਜ ਦੇ ਮਤੇ ਸਬੰਧੀ ਜਾਣੂ ਕਰਵਾਇਆ ਜਾਵੇ ਤਾਂ ਜੋ ਕੇਂਦਰ ਸਰਕਾਰ ਸ੍ਰ ਭਗਤ ਸਿੰਘ ਨੂੰ ਸ਼ਹੀਦ ਐਲਾਨਣ ਤਾਂ ਜੋ ਸਿੱਖਾਂ ਦੀ ਮੰਗ ਨੂੰ ਪ੍ਰਵਾਨਗੀ ਮਿਲ ਸਕੇ। ਹਾਜ਼ਰੀਨ ਵਿੱਚ ਕਾਫੀ ਉਤਸ਼ਾਹ ਸੀ। ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਤੋਂ ਤੀਹ ਦੇ ਕਰੀਬ ਨੁਮਾਇੰਦੇ ਹਾਜ਼ਰ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਜੱਸੀ ਧਾਲੀਵਾਲ, ਅਵਤਾਰ ਸਿੰਘ, ਰਤਨ ਸਿੰਘ, ਦਲਵੀਰ ਸਿੰਘ, ਕੇ.ਕੇ. ਸਿੱਧੂ, ਜਿੰਦਰਪਾਲ ਸਿੰਘ ਬਰਾੜ, ਰਜਿੰਦਰ ਸਿੰਘ, ਪ੍ਰਮਿੰਦਰ ਸਿੰਘ, ਬਹਾਦਰ ਸਿੰਘ, ਸੋਹੀ ਸਾਹਿਬ, ਸੁਖਦੇਵ ਸਿੰਘ ਚੱਠਾ, ਮਨਜੀਤ ਸਿੰਘ ਕੈਰੋਂ, ਸਮਰਾ ਸਾਹਿਬ, ਗੋਗੀ,ਸੁਖਜਿੰਦਰ ਸਿੰਘ, ਟੀਟੂ, ਅਤੇ ਚੰਚਲ ਸਿੰਘ ਖਾਸ ਤੌਰ ਤੇ ਸ਼ਾਮਲ ਹੋਏ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares