,,,ਜਦੋਂ 2 ਯੂਰੋ ਦੀ ਲਾਟਰੀ ਨੇ ਜਸਵਿੰਦਰਪਾਲ ਨੂੰ ਕੀਆ ਕੰਪਨੀ ਦੀ ਨਵਾਂ ਮਾਡਲ ਕਾਰ ਦਾ ਮਾਲਕ ਬਣਾ ਦਿੱਤਾ

ਪੰਜਾਬ ਅਤੇ ਪੰਜਾਬੀਅਤ

*ਪਹਿਲਾਂ ਵੀ ਇਸ ਸ਼ਹਿਰ ਦੇ ਇੱਕ ਭਾਰਤੀ ਨੂੰ 5 ਲੱਖ ਯੂਰੋ ਦੀ ਲਾਟਰੀ ਨਿਕਲ ਚੁੱਕੀ ਹੈ*

ਰੋਮ ਇਟਲੀ (ਕੈਂਥ)ਸਿਆਣਿਆ ਸੱਚ ਹੀ ਕਿਹਾ ਹੈ ਕਿ ਜਦੋਂ ਰੱਬ ਮੇਹਰਬਾਨ ਹੁੰਦਾ ਹੈ ਤਾਂ ਤੁਰੇ ਜਾਂਦੇ ਆਮ ਇਨਸਾਨ ਨੂੰ ਕੱਖਾਂ ਤੋਂ ਲੱਖਪਤੀ ਬਣਾ ਦਿੰਦਾ ਹੈ ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਇਟਲੀ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਵਿਖੇ ਜਿੱਥੇ ਕਿ ਜਸਵਿੰਦਰਪਾਲ (35) ਉਰਫ਼ ਜੱਸੀ ਵਾਸੀ ਬੋਪਾਰਾਏ(ਜਲੰਧਰ)ਨੂੰ ਪਲਕ ਝਪਕ ਦਿਆਂ ਹੀ ਅਕਾਲਪੁਰਖ ਨੇ ਕੀਆ ਕੰਪਨੀ ਦੀ ਨਵਾਂ ਮਾਡਲ ਕਾਰ ਦਾ ਮਾਲਕ ਬਣਾ ਦਿੱਤਾ।

ਹੋਇਆ ਇੰਝ ਕਿ ਅੱਜ-ਕਲ੍ਹ ਜਿਸ ਤਰ੍ਹਾਂ ਗਰਮੀ ਵਾਲੇ ਮੌਸਮ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਇਸਲਾਮੀ ਮਜ਼ਾਰਾਂ ਉੱਤੇ ਮੇਲੇ ਲੱਗਦੇ ਹਨ ਉਸੇ ਤਰ੍ਹਾਂ ਇਟਲੀ ਦੇ ਕਈ ਇਲਾਕਿਆਂ ਵਿੱਚ ਰਾਤ ਦੇ ਵਿਸੇæਸ ਮੇਲੇ (ਫੇਸਤੇ)ਲੱਗਦੇ ਹਨ ।ਇਹ ਮੇਲੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਕਰਵਾਏ ਜਾਂਦੇ ਹਨ ਜਿਹਨਾਂ ਦਾ ਸੰਬਧ ਸੰਬਧਿਤ ਸ਼ਹਿਰਾਂ ਦੇ ਹੋਏ ਸੰਤਾਂ ਨਾਲ ਹੁੰਦਾ ਹੈ।ਕਈ ਮੇਲਿਆਂ ਵਿੱਚ ਤਾਂ ਲੋਕ ਵੱਡੇ ਹਜੂਮ ਦੁਆਰਾ ਸ਼ਹਿਰ ਦੀ ਪ੍ਰਕਿਰਮਾ ਵੀ ਕਰਦੇ ਹਨ।ਮੇਲਿਆਂ ਵਿੱਚ ਜਿੱਥੇ ਬੱਚਿਆਂ ਲਈ ਝੂਲੇ ਆਦਿ ਵਿਸੇæਸ ਖਿੱਚ ਦੇ ਕੇਂਦਰ ਹੁੰਦੇ ਹਨ ਉੱਥੇ ਹੀ ਵੱਡਿਆਂ ਲਈ ਮੇਲੇ ਦੌਰਾਨ ਇਲੈਕਟ੍ਰੋਨਿਕ ਕੰਪਨੀਆਂ ਅਤੇ ਹੋਰ ਮੋਟਰ-ਗੱਡੀਆਂ ਦੀਆਂ ਕੰਪਨੀਆਂ ਵੱਲੋਂ ਆਪਣੀ ਮਸਹੂਰੀ ਲਈ ਵਿਸੇæਸ ਸਟਾਲ ਲਗਾਏ ਜਾਂਦੇ ਹਨ

ਜਿਹਨਾਂ ਨੂੰ ਦੇਖਣ ਇਟਾਲੀਅਨ ਤੇ ਹੋਰ ਵਿਦੇਸ਼ੀ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ ਤੇ ਇਹਨਾਂ ਸਟਾਲਾਂ ‘ਤੇ ਹੀ ਕੰਪਨੀ ਵੇਲੇ ਵਿਸੇæਸ ਲਾਟਰੀ ਦਾ ਆਯੋਜਿਨ ਕੀਤਾ ਜਾਂਦਾ ਹੈ।ਇਸ ਲਾਟਰੀ ਦੁਆਰਾ ਕੰਪਨੀ ਆਪਣੇ ਨਵਾਂ ਮਾਡਲ ਗੱਡੀਆਂ ਦੀ ਮਸ਼ਹੂਰੀ ਦੇ ਮੱਦੇਨਜ਼ਰ ਲੱਕੀ ਡਰਾਅ ਦੁਆਰਾ ਗੱਡੀ ਨੂੰ ਮੁੱਫ਼ਤ ਵਾਂਗ ਵੰਡ ਦਿੰਦੀ ਹੈ।ਇਹਨਾਂ ਲਾਟਰੀਆਂ ਦੀ ਕੀਮਤ ਸਿਰਫ਼ 2,5 ਜਾਂ 10 ਯੂਰੋ ਤੱਕ ਰੱਖੀ ਜਾਂਦੀ ਹੈ।ਇਹ ਲਾਟਰੀ ਸਿਰਫ਼ ਉਸ ਸਖ਼ਸ ਨੂੰ ਹੀ ਨਿਕਲ ਦੀ ਹੈ ਜਿਸ ਉਪੱਰ ਰੱਬ ਦੀ ਨਜ਼ਰ ਸਵੱਲੀ ਹੋਵੇ।ਇਟਲੀ ਦੇ ਬੋਰਗੋ ਹਰਮਾਦੇ ਵਿਖੇ ਵੀ ਇਹਨਾਂ ਦਿਨਾਂ ਵਿੱਚ ਵਿਸੇæਸ ਮੇਲਾ ਚੱਲ ਰਿਹਾ ਹੈ

ਜਿਸ ਵਿੱਚ ਪਹਿਲੀ ਵਾਰ ਕੀਆ ਕੰਪਨੀ ਦੀ ਨਵਾਂ ਮਾਡਲ ਕਾਰ (ਜਿਸ ਦੀ ਕੀਮਤ 7.950 ਯੂਰੋ ਹੈ )ਭਾਰਤੀ ਮੂਲ ਦੇ ਜਸਵਿੰਦਰਪਾਲ ਉਰਫ਼ ਜੱਸੀ ਨੂੰ ਇੱਕ ਲਾਟਰੀ ਡਰਾਅ ਦੁਆਰਾ ਨਿਕਲੀ ਹੈ।ਜਸਵਿੰਦਰ ਪਾਲ ਨੇ ਇਹ ਲਾਟਰੀ ਸਿਰਫ਼ 2 ਯੂਰੋ ਦੀ ਖਰੀਦੀ ਸੀ ।ਜਸਵਿੰਦਰਪਾਲ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਪਹਿਲੀ ਵਾਰ ਲਾਟਰੀ ਖਰੀਦੀ ਸੀ ਜਿਸ ਦੁਆਰਾ ਰੱਬ ਨੇ ਉਸ ਨੂੰ ਨਵੀਂ ਕਾਰ ਦਾ ਮਾਲਕ ਬਣਾ ਦਿੱਤਾ ਹੈ।ਜਸਵਿੰਦਰ ਪਾਲ ਰੱਬ ਵੱਲੋਂ ਹੋਈ ਇਸ ਬਖ਼ਸੀਸ ਨਾਲ ਬਹੁਤ ਖੁਸ਼ ਹੈ ਅਤੇ ਅਕਾਲਪੁਰਖ ਦਾ ਧੰਨਵਾਦੀ ਹੈ।ਇਸ ਖੁਸ਼ੀ ਵਾਲੇ ਮਾਹੌਲ ਵਿੱਚ ਭਾਰਤੀ ਭਾਈਚਾਰੇ ਵੱਲੋਂ ਉਸ ਨੂੰ ਵਿਸੇæਸ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸ਼ਹਿਰ ਵਿੱਚ ਇੱਕ ਭਾਰਤੀ ਨੂੰ 5 ਲੱਖ ਯੂਰੋ ਦੀ ਲੋਟੋ ਲਾਟਰੀ ਨਿਕਲ ਚੁੱਕੀ ਹੈ।

ਫੋਟੋ ਕੈਪਸ਼ਨ:-ਲਾਟਰੀ ਦੁਆਰਾ ਨਿਕਲੀ ਕੀਆ ਕੰਪਨੀ ਦੀ ਨਵਾਂ ਮਾਡਲ ਕਾਰ ਨਾਲ ਜਸਵਿੰਦਰਪਾਲ ਉਰਫ਼ ਜੱਸੀ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares