ਜਦੋਂ ! ਨਿਊਯਾਰਕ ਦੇ ਇਕ ਸਿੱਖ ਟੈਕਸੀ ਡਰਾਈਵਰ ਨੇ ਟੈਕਸੀ ਚ’ ਭੁੱਲੀ ਸਵਾਰੀ ਦੇ ਬੈਗ ਵਿੱਚ 57,000 ਹਜ਼ਾਰ ਡਾਲਰ ਦੇ ਨਾਲ ਸਾਢੇ ਤਿੰਨ ਕਿਲੋ ਸੋਨਾ ਵਾਪਸ ਕੀਤਾ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ, 17 ਅਪ੍ਰੈਲ ( ਰਾਜ ਗੋਗਨਾ )— ਬੀਤੇਂ ਦਿਨ ਨਿਊਯਾਰਕ ਸਿਟੀ ਦੇ ਇਕ ਪੰਜਾਬੀ ਸਿੱਖ ਡਰਾਇਵਰ ਨੇ ਇਮਾਨਦਾਰੀ ਦੀ ਜ਼ਿੰਦਾ ਮਿਸਾਲ ਕਾਇਮ ਕੀਤੀ ਹੈ। ਜਦੋਂ ਡਰਾਇਵਰ ਬਲਜੀਤ ਸਿੰਘ ਨੇ ਬੈਗ ਚ’ 53,000 ਹਜ਼ਾਰ ਡਾਲਰ ਅਤੇ ਸਾਢੇ ਤਿੰਨ ਕਿਲੋ ਸੋਨੇ ਸਮੇਤ ਬੈਗ ਵਾਪਿਸ ਕੀਤਾ। ਯੈਲੋ ਟੈਕਸੀ ਨੰਬਰ: 9 B15 ਦੇ ਡਰਾਇਵਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇਂ 30 ਸਾਲ ਤੋਂ ਟੈਕਸੀ ਚਲਾਉਂਦਾ ਹੈ ਅਤੇ ਇਕ ਅਮਰੀਕਨ ਗੋਰੀ ਸ਼ਾਮ 6 ਵਜੇਂ ਦੇ ਕਰੀਬ ਮਨਹਾਟਨ ਦੇ ਡਾਊਨ -ਟਾਊਨ ਤੋਂ ਉਸ ਦੀ ਟੈਕਸੀ ਚ’ ਬੈਠੀ ਅਤੇ ਜਿਸ ਨੇ ਲਿਟਲ ਇਟਲੀ ਨਾਂ ਦੀ ਜਗਾਂ ਤੇ ਜਾਣਾ ਸੀ।

ਅਤੇ ਬਹੁਤ ਹੀ ਜਲਦੀ ਨਾਲ ਉਸ ਨੇ ਜਲਦੀ ਚ’ ਉਸ ਦਾ ਬਣਦਾ ਕਿਰਾਇਆ 9 ਡਾਲਰ ਨਗਦ ਦੇ ਕੇ ਅਤੇ ਬਿਨਾ ਰਸ਼ੀਦ ਲਏ ਉਤਰ ਗਈ। ਅਤੇ ਆਪਣਾ ਬੈਗ ਭੁੱਲ ਗਈ। ਜਦੋਂ ਉਸ ਦੀ ਗੱਡੀ ਚ’ ਬੈਠੀ ਦੂਸਰੀ ਗੋਰੀ ਸਵਾਰੀ ਨੇ ਬੈਗ ਪਿਛਲੀ ਸੀਟ ਤੇ ਪਿਆਂ ਦੇਖਿਆਂ ਤਾਂ ਉਸ ਨੇ ਟੈਕਸੀ ਚਾਲਕ ਬਲਜੀਤ ਸਿੰਘ ਨੂੰ ਇਮਾਨਦਾਰੀ ਦਿਖਾਈ ਅਤੇ ਬੈਗ ਫੜਾ ਦਿੱਤਾ ਯੈਲੋ ਟੈਕਸੀ ਚ’ ਪਾਰਟੀਸ਼ਨ ਲੱਗੇ ਹੋਣ ਕਰਕੇ ਡਰਾਇਵਰ ਘੱਟ ਹੀ ਪਿਛਲੀ ਸੀਟ ਵੱਲ ਧਿਆਨ ਦਿੰਦੇ ਹਨ

ਅਤੇ ਅਕਸਰ ਹੀ ਜੋ ਸਵਾਰੀਆਂ ਗੱਡੀਆਂ ਵਿੱਚ ਬੈਠਦੀਆਂ ਹਨ ਉਹ ਜ਼ਿਆਦਾ ਭੁੱਲੇ ਹੋਏ ਬੈਗਾਂ ਨੂੰ ਫਰੋਲ ਕੇ ਹੀ ਵਾਪਿਸ ਕਰਦੀਆਂ ਹਨ। ਡਰਾਇਵਰ ਨੇ ਦੱਸਿਆ ਕਿ ਟੋਨੀ ਨਾਮ ਦੀ ਸਵਾਰੀ ਜੋ ਟੈਕਸੀ ਚ’ ਆਪਣਾ ਬੈਗ ਭੁੱਲ ਗਿਆ ਸੀ। ਬੜੀ ਬੈਚੇਨੀ ਨਾਲ ਆਪਣੇ ਭੁੱਲੇ ਹੋਏ ਬੈਗ ਵਾਲੀ ਟੈਕਸੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ।

ਇੱਧਰ ਟੈਕਸੀ ਡਰਾਇਵਰ ਬਲਜੀਤ ਸਿੰਘ ਨੇ ਕਿਹਾ ਕਿ ਮੇਰੀ ਕੋਸ਼ਿਸ਼ ਸ਼ੁਰੂ ਹੋ ਗਈ ਕਿ ਮੈਂ ਇਸ ਦੇ ਸਹੀ ਮਾਲਿਕ ਨੂੰ ਵਾਪਿਸ ਕੀਤਾ ਜਾਵੇ। ਜਿਸ ਵਿੱਚ 53,000 ਹਜ਼ਾਰ ਡਾਲਰ ਦੀ ਨਗਦੀ ਨਾਲ ਸਾਢੇ ਤਿੰਨ ਕਿਲੋ ਦੇ ਕਰੀਬ ਸੀ। ਅਚਾਨਕ ਹੀ ਉਸ ਨੂੰ ਬੈਗ ਵਿੱਚੋਂ ਇਕ ਸਰਟੀਫਾਈਡ ਚੈੱਕ ਮਿਲ ਗਿਆ ਜਿਸ ਤੇ ਉਸ ਦਾ ਨਾਂ ਪਤਾ ਸੀ ਡਰਾਇਵਰ ਵੱਲੋਂ ਉਸ ਪਤੇ ਤੇ ਪਹੁੰਚ ਕੇ ਉਸ ਨੂੰ ਬੈਗ ਵਾਪਿਸ ਕੀਤਾ ਉਸ ਨੇ ਇਨਾਮ ਵਜੋਂ ਉਸ ਨੂੰ 6000 ਹਜ਼ਾਰ ਡਾਲਰ ਦਾ ਨਗਦ ਇਨਾਮ ਦਿੱਤਾ ਇਸ ਸਿੱਖ ਡਰਾਇਵਰ ਵੱਲੋਂ ਦਿਖਾਈ ਗਈ ਇਮਾਨਦਾਰੀ ਦੀ ਨਿਊਯਾਰਕ ਚ’ ਕਾਫ਼ੀ ਪ੍ਰਸੰਸਾ ਹੋ ਰਹੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares