ਚੋਣ ਡਿਊਟੀ ਦੌਰਾਨ ਅਣਗਹਿਲੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ

ਪੰਜਾਬ ਅਤੇ ਪੰਜਾਬੀਅਤ

ਚੋਣ ਡਿਊਟੀ ਕਟਾਉਣ ਤੋਂ ਪਰਹੇਜ਼ ਕਰੇ ਚੋਣ ਅਮਲਾ-ਡਿਪਟੀ ਕਮਿਸ਼ਨਰ• ਚੋਣ ਡਿਊਟੀ ਦੌਰਾਨ ਅਣਗਹਿਲੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ• ਚੋਣ ਅਮਲਾ ਪੂਰੀ ਤਨਦੇਹੀ, ਇਮਾਨਦਾਰੀ ਤੇ ਜ਼ਿਮੇਵਾਰੀ ਨਾਲ ਨਿਭਾਵੇ ਆਪਣੇ ਫਰਜ਼

ਬਠਿੰਡਾ, 17 ਮਾਰਚ ( ਨਰਿੰਦਰ ਪੁਰੀ ) ਪੰਜਾਬ ਦੇ ਮੁੱਖ ਚੋਣਕਾਰ ਅਫਸਰ ਸ੍ਰੀ ਐਸ. ਕਰਨਾ ਰਾਜੂ ਵੱਲੋਂ ਆਗਾਮੀ ਲੋਕ ਸਭਾ ਚੋਣਾ 2019 ਦੇ ਮੱਦੇਨਜ਼ਰ ਜ਼ਿਲ•ਾ ਚੋਣਕਾਰ ਅਫਸਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਗਈ। ਉਨ•ਾਂ ਵਲੋਂ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ। ਉਨ•ਾਂ ਇਹ ਵੀ ਖਾਸ ਤਦਾਇਤ ਕੀਤੀ ਕਿ ਕਿਸੇ ਵੀ ਕਰਮਚਾਰੀ ਦੀ ਡਿਊਟੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਪ੍ਰਵਾਨਗੀ ਤੋ ਬਿਨ•ਾਂ ਨਾ ਕੱਟੀ ਜਾਵੇ ਜੇਕਰ ਕੋਈ ਕਰਮਚਾਰੀ ਆਪਣੀ ਡਿਉਟੀ ਕਟਵਾਉਣ ਲÂਂੀ ਕਹਿੰਦਾ ਹੈ ਤਾਂ ਉਸ ਵਲੋਂ ਖਾਸ ਮਜਬੂਰੀ ਹੋਣ ਕਾਰਨ ਸਬੂਤ ਪੇਸ਼ ਕਰਕੇ ਹੀ ਮੁੱਖ ਚੋਣ ਅਧਿਕਾਰੀ ਤੋਂ ਪ੍ਰਵਾਨਗੀ ਲੈਣੀ ਯਕੀਨੀ ਬਣਾਈ ਜਾਵੇ। ਇਹ ਜਾਣਕਾਰੀ ਜ਼ਿਲ•ਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਨੀਤ ਨੇ ਦਿੱਤੀ।

ਜ਼ਿਲ•ਾ ਚੋਣਕਾਰ ਅਫਸਰ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਤੇ ਜ਼ਿਮੇਵਾਰੀ ਨਾਲ ਨਿਭਾਵੇ। ਉਨ•ਾਂ ਚੋਣ ਅਮਲੇ ਨੂੰ ਡਿਊਟੀ ਕਟਾਉਣ ਤੋਂ ਪਰਹੇਜ਼ ਕਰਨ ਸਬੰਧੀ ਨਿਰਦੇਸ਼ ਦਿੱਤੇ ਹਨ। ਉਨ•ਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਆਪਣੀ ਚੋਣ ਡਿਊਟੀ ਪ੍ਰਤੀ ਕਿਸੇ ਤਰ•ਾਂ ਦੀ ਕੋਈ ਅਣਗਹਿਲੀ ਜਾਂ ਲਾਪਰਵਾਹੀ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਨੇ ਕਿਹਾ ਕਿ ਆਮ ਵੇਖਣ ਵਿੱਚ ਆÀੁਂਦਾ ਹੈ ਕਿ ਕਈ ਕਰਮਚਾਰੀਆਂ ਵੱਲੋਂ ਚੋਣÎਾ ਸਬੰਧੀ ਆਪਣੀ ਜ਼ਿਮੇਵਾਰੀ ਨਿਭਾਉਣ ਦੀ ਬਜਾਏ ਡਿਊਟੀ ਕਿਸੇ ਢੰਗ ਨਾਲ ਕਟਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਬਹੁਤ ਨਿੰਦਣਯੌਗ ਹੈ। ਉਨ•ਾਂ ਕਿਹਾ ਕਿ ਜੇਕਰ ਚੋਣ ਅਮਲੇ ਵੱਲੋਂ ਡਿਊਟੀ ਪ੍ਰਤੀ ਅਣਗਹਿਲੀ, ਲਾਪਰਵਾਹੀ ਜਾਂ ਕੋਈ ਗੈਰਹਾਜ਼ਰੀ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares