ਚੋਣ ਕਮਿਸ਼ਨ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਦਿਤਾ ਵੱਡਾ ਝੱਟਕਾ..

ਪੰਜਾਬ ਅਤੇ ਪੰਜਾਬੀਅਤ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਵਲੋਂ ਵੱਡਾ ਝੱਟਕਾ ਦਿਤਾ ਗਿਆ ਹੈ। ਦਰਅਸਲ ਫੇਸਬੁੱਕ ‘ਤੇ ਸੰਨੀ ਦਿਓਲ ਦੇ ਪ੍ਰਚਾਰ ਲਈ ਬਣਾਏ ਗਏ ਸੰਨੀ ਦਿਓਲ ਫੈਨ ਕਲੱਬ ਨਾਮੀ ਪੇਜ ਦੇ ਖਰਚ ਨੂੰ ਲੈ ਕੇ ਕਾਂਗਰਸ ਵਲੋਂ ਪੰਜਾਬ ਦੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ।

ਫੇਸਬੁਕ ਪੇਜ ਸਬੰਧੀ ਸ਼ਿਕਾਇਤ ਦੀ ਚੋਣ ਕਮਿਸ਼ਨ ਵਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ । ਜਿਸ ਤੋਂ ਬਾਅਦ ਕਮਿਸ਼ਨ ਜਾਂਚ ਕਰਨ ਉਪਰੰਤ ਇਹ ਸ਼ਿਕਾਇਤ ਦਰੁਸਤ ਪਾਈ ਗਈ ।

ਜਿਸ ਉਪਰੰਤ ਚੋਣ ਕਮਿਸ਼ਨ ਨੇ 1 ਲੱਖ 74 ਹਜ਼ਾਰ ਰੁਪਏ ਦਾ ਖਰਚਾ ਸੰਨੀ ਦਿਓਲ ਦੇ ਚੋਣ ਖਰਚੇ ‘ਚ ਜੋੜ ਦਿੱਤਾ ਹੈ। ਇਸ ਦਰਮਿਆਨ ਚੋਣ ਕਮਿਸ਼ਨ ਵਲੋਂ ਸੰਨੀ ਦਿਓਲ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। ਸੰਨੀ ਦਿਓਲ ਵਲੋਂ ਸਮੇਂ ਸਿਰ ਚੋਣ ਕਮਿਸ਼ਨ ਨੂੰ ਜਵਾਬ ਨਾ ਦੇਣ ਦੇ ਚਲਦੇ ਇਹ ਕਾਰਵਾਈ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਦੇ ਚੋਣ ਖਰਚੇ ‘ਚ 6 ਲੱਖ 68 ਹਜ਼ਾਰ 445 ਰੁਪਏ ਦਾ ਫ਼ਰਕ ਹੋਣ ਕਾਰਨ ਚੋਣ ਕਮਿਸ਼ਨ ਨੇ ਸੰਨੀ ਨੂੰ ਨੋਟਿਸ ਭੇਜਿਆ ਸੀ, ਜਿਸ ਦੌਰਾਨ ਸੰਨੀ ਦਿਓਲ ਨੂੰ ਬਣਦੀ ਜਾਣਕਾਰੀ ਦਾ ਵੇਰਵਾ ਦੇਣ ਦੇ ਆਦੇਸ਼ ਦਿੱਤੇ ਗਏ ਸਨ।

ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਦਿੱਤੀ ਗਈ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਸੰਨੀ ਦਿਓਲ ਵਲੋਂ ਆਪਣੇ ਨਾਮ ‘ਤੇ ਫੇਸਬੁਕ ਪੇਜ ਬਣਾਇਆ ਹੈ, ਜਿਸ ਉਪਰ ਲੱਖਾਂ ਰੁਪਏ ਖਰਚ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪੇਜ ਦੇ ਲੱਖਾਂ ਫਾਲੋਅਰਜ਼ ਬਣ ਚੁੱਕੇ ਹਨ।

ਸ਼ਿਕਾਇਤ ‘ਚ ਕਿਹਾ ਗਿਆ ਕਿ ਸੰਨੀ ਦਿਓਲ ਵਲੋਂ ਦਿੱਤੇ ਗਏ ਹਲਫ਼ੀਆ ਬਿਆਨ ‘ਚ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਰਕੇ ਉਨ੍ਹਾਂ ਦੇ ਕਾਗਜ਼ ਰੱਦ ਕੀਤੇ ਜਾਣੇ ਚਾਹੀਦੇ ਹਨ। ਚੋਣ ਜ਼ਾਬਤੇ ਦੇ ਨਿਯਮਾਂ ਅਨੁਸਾਰ ਸੋਸ਼ਲ ਮੀਡੀਆ ਤੇ ਫੇਸਬੁਕ ਜਾਂ ਹੋਰ ਸਾਧਨਾਂ ਰਾਹੀਂ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਦੀ ਪੂਰੀ ਜਾਣਕਾਰੀ ਕਮਿਸ਼ਨ ਨੂੰ ਦੇਣਾ ਲਾਜ਼ਮੀ ਹੈ,

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares