ਚੋਣਾਂ ‘ਚ ਪਹਿਲਾਂ ਵਾਂਗ ਘਰੋ-ਘਰੀ ਬੋਤਲਾਂ ਵੰਡੇ ਜਾਣ ਦੀ ਥਾਂ ਹੁਣ ਸ਼ਰਾਬ ਦੀਆਂ ਪਰਚੀਆਂ ਦਿੱਤੀਆਂ ਜਾ ਰਹੀ ਹਨ, ਜਿਸ ਕਾਰਨ ਸ਼ਰਾਬੀ ਸਿੱਧੇ ਠੇਕੇ ਤੋਂ ਸ਼ਰਾਬ ਦੀ ਬੋਤਲਾਂ ਜਾਂ ਪੇਟੀ ਹਾਸਲ ਕਰ ਰਹੇ ਹਨ

ਪੰਜਾਬ ਅਤੇ ਪੰਜਾਬੀਅਤ

ਚੋਣਾਂ ‘ਚ ਸ਼ਰਾਬ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਤੇ ਮੁਫ਼ਤ ਦੀ ਸ਼ਰਾਬ ਦੀ ਉਡੀਕ ਕਰ ਰਹੇ ਸ਼ਰਾਬੀਆਂ ਦੀਆਂ ਮੌਜਾਂ ਲੱਗ ਗਈਆਂ ਹਨ | ਚੋਣਾਂ ‘ਚ ਪਹਿਲਾਂ ਵਾਂਗ ਘਰੋ-ਘਰੀ ਬੋਤਲਾਂ ਵੰਡੇ ਜਾਣ ਦੀ ਥਾਂ ਹੁਣ ਸ਼ਰਾਬ ਦੀਆਂ ਪਰਚੀਆਂ ਦਿੱਤੀਆਂ ਜਾ ਰਹੀ ਹਨ, ਜਿਸ ਕਾਰਨ ਸ਼ਰਾਬੀ ਸਿੱਧੇ ਠੇਕੇ ਤੋਂ ਸ਼ਰਾਬ ਦੀ ਬੋਤਲਾਂ ਜਾਂ ਪੇਟੀ ਹਾਸਲ ਕਰ ਰਹੇ ਹਨ |

ਇਹ ਸ਼ਰਾਬ ਛੋਟੀਆਂ ਮੋਟੀਆਂ ਪਾਰਟੀਆਂ ਤੋਂ ਇਲਾਵਾ ਪ੍ਰਮੁੱਖ ਧਿਰਾਂ ਦੇ ਉਮੀਦਵਾਰਾਂ ਦੇ ਕਾਰਕੁਨਾਂ ਵਲੋਂ ਪਿਆਈ ਜਾ ਰਹੀ ਹੈ | ਬੀਤੇ ਦਿਨ ਅੰਮਿ੍ਤਸਰ ਸ਼ਹਿਰ ਦੇ ਪ੍ਰਮੁੱਖ ਖੇਤਰ ‘ਚ ਹੋਈ ਰੈਲੀ ਉਪਰੰਤ ਜਦੋਂ ਇਕ ਸਰਪੰਚ ਪੱਤਰਕਾਰ ਨਾਲ ਚੋਣ ਮਾਹੌਲ ਸਬੰਧੀ ਗੱਲ ਕਰ ਰਿਹਾ ਸੀ

ਤਾਂ ਉਮੀਦਵਾਰ ਦੇ ਜਾਣ ਪਿੱਛੋਂ ਰੈਲੀ ਕਰਵਾਉਣ ਵਾਲਾ ਵਿਧਾਇਕ ਵੀ ਕਾਰ ‘ਚ ਬੈਠ ਕੇ ਤੁਰਨ ਲੱਗਾ ਤਾਂ ਸਰਪੰਚ ਨੇ ਕਾਹਲੀ ‘ਚ ਇਹ ਕਹਿ ਕੇ ਗੱਲ ਮੁਕਾਈ ਕਿ ਉਹ ਪਹਿਲਾਂ ਜਾ ਕੇ ਵਿਧਾਇਕ ਦੇ ਨਾਲ ਕਾਰ ‘ਚ ਬੈਠੇ ਆਗੂ ਕੋਲੋਂ ਪਰਚੀ ਲੈ ਆਵੇ ਤਾਂ ਜੋ ਰੈਲੀ ਲਈ ਆਏ ਲੋਕਾਂ ਨੂੰ ਠੇਕੇ ਤੋਂ ਲੈ ਕੇ ਸ਼ਰਾਬ ਪਿਆਈ ਜਾ ਸਕੇ |

ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰੀ ਤੇ ਦਿਹਾਤੀ ਖੇਤਰ ਦੋਵਾਂ ਥਾਵਾਂ ‘ਤੇ ਸ਼ਾਮ ਨੂੰ ਸ਼ਰਾਬੀ ਉਮੀਦਵਾਰਾਂ ਦੇ ਸਮਰਥਕ ਆਗੂਆਂ ਵੱਲ ਰੁੱਖ ਕਰ ਰਹੇ ਹਨ ਤੇ ਸ਼ਰਾਬ ਪੀ ਕੇ ਆਪੋ ਆਪਣੇ ਉਮੀਦਵਾਰ ਦੇ ਜਿੱਤਣ ਦੇ ਦਾਅਵੇ ਕਰਦੇ ਵੀ ਸ਼ਰਾਬੀ ਦੇਖੇ ਗਏ ਹਨ | ਇਨ੍ਹਾਂ ਚੋਣਾਂ ਲਈ ਸਮਰਥਕ ਦੀ ਹੈਸੀਅਤ ਮੁਤਾਬਿਕ ਅੰਗਰੇਜ਼ੀ ਤੇ ਦੇਸੀ ਦੋਵੇਂ ਤਰ੍ਹਾਂ ਦੀ ਸ਼ਰਾਬ ਮਿਲਣ ਦੀਆਂ ਖ਼ਬਰਾਂ ਹਨ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares