ਚਾਅ ਕੇ ਵੀ ਬਚਾ ਨਾ ਕੋਈ ਸਕਿਆ ਫਤਿਹਵੀਰ ਨੂੰ…….”ਸਿੱਕੀ ਝੱਜੀ ਪਿੰਡ ਵਾਲਾ”( ਇਟਲੀ)

ਪੰਜਾਬ ਅਤੇ ਪੰਜਾਬੀਅਤ

ਚਾਅ ਕੇ ਵੀ ਬਚਾ ਨਾ ਕੋਈ ਸਕਿਆ ਫਤਿਹਵੀਰ ਨੂੰ, ਹੋਇਆ ਓਹੀ ਕੀ ਦੱਸਾਂ ਜਿਹਦਾ ਡਰ ਸੀ ਅਖੀਰ ਨੂੰ, ਹਿੱਕ ਪਾੜ ਅਸਮਾਨ ਦੀ ਨਿੱਤ ਦਿਨ ਰਾਕੇਟ ਛੱਡਦੇ, ਧਰਤੀ ਵਿਚੋਂ ਅਣਮੁੱਲਾ ਹੀਰਾ ਗਿਅਾ ਨਾ ਭਾਲਿਆ, ਮੰਗਲ ਗ੍ਰਹਿ ਤੇ ਚੰਨ ਤੱਕ ਲੱਖ ਪਹੁੰਚ ਕਰ ਲਈ, ਬੱਸ ਧਾਗਿਆਂ ਤਬੀਤਾਂ ਨੇ ਹੀ ਦੇਸ਼ ਮੇਰਾ ਖਾ ਲਿਅਾ

ਅਸੀਫ਼ਾ ਵੀ ਤਾਂ ਇਸੇ ਤਰਾਂ ਅਣਿਆਈ ਮੌਤ ਮਰੀ ਸੀ, ਭੁੱਲਦਾ ਨਹੀਂ ਚੇਤਾ ਮੰਦਿਰ ਚ ਚੀਖ ਚੀਖ ਮਰੀ ਸੀ, ਭੁੱਬਾਂ ਮਾਰ ਰੌੰਦੇ ਰਹਿ ਗਏ ਸਦਾ ਲਈ ਮਾਪੇ ਜੀ, ਸੋਚੋ ਜਿਹਨਾਂ ਸਭ ਕੁਝ ਆਪਣਾ ਗਵਾ ਲਿਆ, ਮੰਗਲ ਗ੍ਰਹਿ ਤੇ ਚੰਨ ਤੱਕ ਚਾਹੇ ਪਹੁੰਚ ਕਰ ਲਈ, ਬੱਸ ਧਾਗਿਆਂ ਤਬੀਤਾਂ ਨੇ ਹੀ ਦੇਸ਼ ਮੇਰਾ ਖਾ ਲਿਆ,

ਬੁੱਤਾਂ ਗਲ ਹਾਰ ਪਾਕੇ ਫੋਟੋਆਂ ਖਿਚਾਈ ਜਾਂਦੇ, ਭੋਲੇ ਭਾਲੇ ਲੋਕਾਂ ਨੂੰ ਅੈਵੇਂ ਮੂਰਖ ਬਣਾਈ ਜਾਂਦੇ, ਢਿਡੋਂ ਜਿਹਦੇ ਜੰਮਿਆਂ ਸੀ ਹੋਣੀ ਮਾਂ ਤੇ ਕੀ ਬੀਤਦੀ, ਕੈਸਾ ਪਲ ਹੋਣਾਂ ਉਹਨੇ ਆਖਰੀ ਜਦ ਸਾਹ ਲਿਆ? ਮੰਗਲ ਗ੍ਰਹਿ ਤੇ ਚੰਨ ਤੱਕ ਪਹੁੰਚ ਕਰ ਲਈ, ਪਰ ਧਾਗਿਆਂ ਤਬੀਤਾਂ ਨੇ ਦੇਸ਼ ਮੇਰਾ ਖਾ ਲਿਆ,

ਭੁੱਖਾਂ ਤੇ ਪਿਆਸਾ ‘ਫਤਿਹ ਪੰਜ ਦਿਨ ਤੱਕ ਰੌਂਦਾ ਰਿਹਾ, ਆਖਰੀ ਸਾਹਾਂ ਤਾਂਈਂ ਉਹ ਤਾਂ ਮੌਤ ਨੂੰ ਹਰਾਉਂਦਾ ਰਿਹਾ, ਆਖੇ ‘ਝੱਜੀ ਪਿੰਡ ਵਾਲਾ ਸਿੱਕੀ’ ਹੋਣੀਂ ਨਹੀਂਓ ਟਲਦੀ, ਮੌਤ ਚੰਦਰੀ ਨੇ ਤਾਹੀਂਓ ਗਲ ਨਾਲ ਲਾ ਲਿਆ, ਮੰਗਲ ਗ੍ਰਹਿ ਤੇ ਚੰਨ ਤੱਕ ਭਾਵੇਂ ਪਹੁੰਚ ਕਰ ਲਈ, ਪਰ ਧਾਗਿਆਂ ਤਬੀਤਾਂ ਨੇ ਦੇਸ਼ ਮੇਰਾ ਖਾ ਲਿਆ….”ਸਿੱਕੀ ਝੱਜੀ ਪਿੰਡ ਵਾਲਾ”( ਇਟਲੀ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares