ਗੈਰੀ ਸੰਧੂ ਅਤੇ ਮੰਗਾ ਸੰਧੂ ਵੱਲੋਂ ਪਿਤਾ ਸੋਹਣ ਸਿੰਘ ਦੀ ਯਾਦ ਵਿੱਚ ਪਾਰਕ ਦਾ ਨਿਰਮਾਣ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 9 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਨਾਮਵਰ ਪੰਜਾਬੀ ਗਾਇਕ ਗੈਰੀ ਸੰਧੂ ਅਤੇ ਉਨ੍ਹਾਂ ਦੇ ਵੱਡੇ ਭਰਾ ਮੰਗਾ ਸੰਧੂ ਵੱਲੋਂ ਆਪਣੇ ਸਵਰਗਵਾਸੀ ਪਿਤਾ ਸ. ਸੋਹਣ ਸਿੰਘ ਦੀ ਯਾਦ ਵਿੱਚ ਰੁੜਕਾ ਕਲਾਂ ਦੀ ਪੱਤੀ ਹੇਤਾ ਕੀ ਵਿਖੇ ਪਾਰਕ ਦਾ ਨਿਰਮਾਣ ਕਰਵਾਇਆ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਗਾ ਸੰਧੂ ਯੂ.ਕੇ. ਨੇ ਕਿਹਾ ਕਿ ਇਸ ਪਾਰਕ ਦਾ ਨਿਰਮਾਣ ਕਾਰਜ ਕਰੀਬ 5 ਮਹੀਨੇ ਪਹਿਲਾਂ ਆਰੰਭ ਕੀਤਾ ਗਿਆ ਸੀ। ਪਰ ਕਈ ਕਾਰਣਾਂ ਕਰਕੇ ਇਹ ਕੰਮ ਰੁਕ ਗਿਆ ਸੀ। ਜਿਸ ਕਾਰਣ ਇਹ ਕੰਮ ਉਨ੍ਹਾਂ ਅਤੇ ਗੈਰੀ ਸੰਧੂ ਨੇ ਖ਼ੁਦ ਕਰਵਾਉਣ ਦਾ ਫੈਸਲਾ ਕੀਤਾ ਅਤੇ ਪਿੰਡ ਦੇ ਨੌਜਵਾਨਾਂ ਦੀ ਸਹਾਇਤਾ ਨਾਲ ਪੂਰਾ ਵੀ ਕੀਤਾ ਗਿਆ ਹੈ। ਇਸ ਵਿੱਚ ਵਾਈ.ਐਫ.ਸੀ. ਰੁੜਕਾ ਕਲਾਂ ਵੱਲੋਂ ਪਾਰਕ ਵਿੱਚ ਮਿੱਟੀ ਪਾਉਣ ਦੀ ਸੇਵਾ ਕੀਤੀ ਗਈ ਅਤੇ ਨੌਜਵਾਨਾਂ ਵੱਲੋਂ ਪਾਰਕ ਵਿੱਚ ਘਾਹ ਅਤੇ ਸੁੰਦਰ ਬੂਟੇ ਲਗਾਏ ਗਏ ਹਨ। ਉਨ੍ਹਾਂ ਨੇ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਇਸ ਪਾਰਕ ਦੇ ਰੱਖ ਰਖਾਓ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਤੇ ਵਾਈ.ਐਫ.ਸੀ. ਵੱਲੋਂ ਰਾਜੀਵ ਰਤਨ ਟੋਨੀ ਨੇ ਕਿਹਾ ਕਿ ਗੈਰੀ ਸੰਧੂ ਅਤੇ ਮੰਗਾ ਸੰਧੂ ਜਿੱਥੇ ਪੰਜਾਬੀ ਵਿਰਸੇ ਵਿੱਚ ਜਿੱਥੇ ਆਪਣੀ ਗਾਇਕੀ ਨਾਲ ਭਰਪੂਰ ਯੋਗਦਾਨ ਅਦਾ ਕਰ ਰਹੇ ਹਨ ਉਸਦੇ ਨਾਲ ਨਾਲ ਇਲਾਕੇ ਦੇ ਸਮਾਜ ਸੇਵੀ ਕਾਰਜ਼ਾਂ ਵਿੱਚ ਵੀ ਹਮੇਸ਼ਾਂ ਵਧ-ਚੜ ਕੇ ਹਿੱਸਾ ਪਾਉਂਦੇ ਹਨ। ਸਵ. ਸ. ਸੋਹਣ ਸਿੰਘ ਦੀ ਯਾਦ ਵਿੱਚ ਸੰਧੂ ਭਰਾਵਾਂ ਵੱਲੋਂ ਇਸ ਪਾਰਕ ਲਈ ਪਹਿਲਾਂ ਵੀ ਕਾਫੀ ਰੁਪੱਈਆ ਖਰਚ ਕੀਤਾ ਜਾ ਚੁੱਕਾ ਹੈ, ਪਰ ਹੁਣ ਮੰਗਾ ਸੰਧੂ ਖੁੱਦ ਇਸ ਕਾਰਜ਼ ਨੂੰ ਪੂਰਾ ਕਰਕੇ ਸੁੰਦਰ ਪਾਰਕ ਬਣਾ ਕੇ ਪਿੰਡ ਵਾਸੀਆਂ ਦੀ ਝੋਲੀ ਪਾਈ ਹੈ। ਜਿਸ ਲਈ ਮਾਤਾ ਮਾਤਾ ਅਵਤਾਰ ਕੌਰ, ਗੈਰੀ ਸੰਧੂ, ਮੰਗਾ ਸੰਧੂ, ਕੈਰਮ ਸੰਧੂ ਅਤੇ ਪ੍ਰਿਆਨਾ ਸੰਧੂ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਸਮੂਹ ਨੌਜਵਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਪੂਰੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਜਸਪਾਲ ਸਿੰਘ ਖ਼ਾਲਸਾ, ਦਵਿੰਦਰ ਸਿੰਘ, ਜਗਦੀਪ ਸਿੰਘ ਜੱਗੀ, ਤੇਜਿੰਦਰ ਸਿੰਘ ਖ਼ਾਲਸਾ, ਜਗਦੀਪ ਸਿੰਘ, ਸੁਖਪਾਲ ਸਿੰਘ ਸੰਧੂ, ਕੁਲਦੀਪ ਸਿੰਘ ਕੀਪਾ, ਗੁਰਦੀਪ ਸਿੰਘ ਦੀਪਾ, ਹਰਨੇਕ ਸਿੰਘ ਫਿੱਡਾ, ਹਰਜੀਤ ਤਲਵਾੜ ਅਤੇ ਹੋਰ ਨੌਜਵਾਨ ਹਾਜ਼ਰ ਸਨ।

ਸਵ. ਸ. ਸੋਹਣ ਸਿੰਘ ਦੀ ਯਾਦ ਵਿੱਚ ਰੁੜਕਾ ਕਲਾਂ ਵਿਖੇ ਪਾਰਕ ਦਾ ਨਿਰਮਾਣ ਕਰਨ ਮੌਕੇ ਹਾਜ਼ਰ ਮੰਗਾ ਸੰਧੂ, ਰਾਜੀਵ ਰਤਨ ਟੋਨੀ, ਜਸਪਾਲ ਸਿੰਘ ਤੇ ਹੋਰ ਨੌਜਵਾਨ ਅਤੇ ਪਾਰਕ ਦਾ ਪੂਰਾ ਮੈਪ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares