ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਰੋਮ ਵਿਖੇ ਹੋਵੇਗਾ ਸਰਬ ਧਰਮ ਸੰਮੇਲਨ

ਪੰਜਾਬ ਅਤੇ ਪੰਜਾਬੀਅਤ

ਰੋਮ ਇਟਲੀ (ਕੈਂਥ) ਸਿੱਖੀ ਸੇਵਾ ਸੋਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖ ਕੇ ਇਟਲੀ ਵਿੱਚ ਈਸਾਈ ਧਰਮ ਦੀ ਮੁੱਖੀ ਸੰਸਥਾ ਵੈਟੀਕਨ ਸਿਟੀ ਨਾਲ ਮਿਲ ਕੇ 22 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਇੱਕ ਵਿਸ਼ਾਲ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਿੱਖ ਧਰਮ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਬਾਕੀ ਸਭ ਧਰਮਾਂ ਜਿਹਨਾਂ ਵਿੱਚ ਇਸਾਈ, ਹਿੰਦੂ, ਬੋਧੀ, ਜੈਨ, ਇਸਲਾਮ ਆਦਿ ਦੇ ਆਗੂ ਵੀ ਸ਼ਮੂਲੀਅਤ ਕਰਨਗੇ। ਸੰਮੇਲਨ ਵਿੱਚ ਸਭ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਧਰਮ, ਸ਼ਾਂਤੀ ਅਤੇ ਮਾਨਵਤਾ ਨੂੰ ਮੁੱਖ ਰੱਖ ਕੇ ਪਰਚੇ ਪੜੇ ਜਾਣਗੇ। ਇਹਨਾਂ ਵਿੱਚ ਯੂਨੀਵਰਸਿਟੀਆਂ ਦੇ ਵਿਦਵਾਨ, ਵੈਟੀਕਨ ਸਿਟੀ ਦੇ ਕਾਰਡੀਨਲ ਮਿਗੁਲ ਐਂਜਲ ਅਯੂਸੋ ਅਤੇ ਇਟਾਲੀਅਨ ਚਰਚ ਸੰਸਥਾ ਦੇ ਪ੍ਰਧਾਨ ਡਾਨ ਜੁਲੀਆਨੋ ਸਾਵੀਨਾ ਖਾਸਤੌਰ ਉੱਪਰ ਸ਼ਿਰਕਤ ਕਰਨਗੇ।

ਬੁੱਧ ਧਰਮ ਇਟਲੀ ਦੇ ਪ੍ਰਧਾਨ ਫਲੀਪੋ ਸ਼ਿਆਨਾ, ਇਟਾਲੀਅਨ ਇਸਲਾਮਿਕ ਸੈਂਟਰ ਦੇ ਜਨਰਲ ਸਕੱਤਰ ਅਬਦੁੱਲਾ ਰਦੂਆਨੇ ਅਤੇ ਇਟਾਲੀਅਨ ਹਿੰਦੂ ਯੂਨੀਅਨ ਦੇ ਪ੍ਰਧਾਨ ਸਵਾਮੀ ਯੋਗਾਨੰਦਾ ਗਿਰੀ ਤੇ ਕਾਰੀਤਾਸ ਦੇ ਨੁਮਾਇੰਦੇ ਅਤੇ ਹੋਰ ਪ੍ਰਮੁੱਖ ਲੋਕ ਖਾਸ ਤੌਰ ਤੇ ਆਪਣੇ ਵਿਚਾਰ ਰੱਖਣਗੇ। ਸਿੱਖ ਧਰਮ ਦੀਆਂ ਸ਼ਾਮਲ ਹੋਣ ਵਾਲੀਆਂ ਸ਼ਖਸ਼ੀਅਤਾਂ ਵਿੱਚ ਖਾਲਸਾ ਏਡ ਦੇ ਨੁੰਮਾਇਦੇ, ਬੀਬੀ ਕਿਰਨਜੋਤ ਕੌਰ ਮੈਂਬਰ ਐਸ ਜੀ ਪੀ ਸੀ ਅੰਮ੍ਰਿਤਸਰ, ਸਿੱਖ ਲੇਖਕ ਤੇ ਖੋਜੀ ਅਮਰਦੀਪ ਸਿੰਘ ਸਿੰਗਾਪੁਰ ਤੋਂ, ਜਸਪ੍ਰੀਤ ਸਿੰਘ ਯੂਕੇ ਤੋਂ ਆਦਿ ਦੇ ਨਾਂ ਮੁੱਖ ਹਨ। ਇਹ ਜਾਣਕਾਰੀ ਸਿੱਖੀ ਸੇਵਾ ਸੋਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਤੇ ਗੁਰਸ਼ਰਨ ਸਿੰਘ ਨੇ ਸਾਂਝੇ ਤੌਰ ਤੇ ਦਿੱਤੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares