ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਵਿੱਚ ਇਟਲੀ ਦੇ ਸਾਹਿਤਕਾਰ ਬਿੰਦਰ ਕੋਲੀਆਂਵਾਲ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਪੰਜਾਬ ਅਤੇ ਪੰਜਾਬੀਅਤ

ਰੋਮ ਇਟਲੀ (ਕੈਂਥ) ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ 19 ਅਕਤੂਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਦਿਵਸ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਇਹ ਸਮਾਗਮ ਇਟਲੀ ਦੇ ਮਸ਼ਹੂਰ ਸ਼ਹਿਰ ਨੋਵੇਲਾਰਾ ਵਿਖੇ ਕਰਵਾਇਆ ਜਾਵੇਗਾ।

ਇਸ ਸਮਾਗਮ ਵਿੱਚ ਹਿੱਸਾ ਲੈਣਗੇ ਅਤੇ ਉਹਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀ ਸਿਖਿਆਵਾਂ ਨੂੰ ਮੁੱਖ ਰੱਖ ਕੇ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਮੌਕੇ ਸਾਹਿਤਕਾਰ ਬਿੰਦਰ ਕੋਲੀਆਂਵਾਲ ਨੂੰ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਸਭਾ ਦੇ ਕਾਰਜਾਂ ਵਿੱਚ ਪਾਏ ਗਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਜਾਣਕਾਰੀ ਸਭਾ ਦੇ ਉਪ ਪ੍ਰਧਾਨ ਰਾਣਾ ਅਠੌਲਾ, ਸਰਪ੍ਰਸਤ ਮਲਕੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਰਾਜੂ ਹਠੂਰੀਆ, ਸਲਾਹਕਾਰ ਮੇਜਰ ਸਿੰਘ ਖੱਖ, ਪ੍ਰੈਸ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ, ਵਿੱਕੀ ਬਟਾਲਾ, ਮੰਚ ਸੰਚਾਲਕ ਦਲਜਿੰਦਰ ਰਹਿਲ, ਦਿਲਬਾਗ ਖਹਿਰਾ, ਨਿਰਵੈਲ ਸਿੰਘ ਨੇ ਸਾਂਝੇ ਤੌਰ ‘ਤੇ ਦਿੱਤੀ। ਜ਼ਿਕਰਯੋਗ ਹੈ ਕਿ ਬਿੰਦਰ ਕੋਲੀਆਂਵਾਲ ਹੁਣ ਤੱਕ ਦੋ ਨਾਵਲ, ਦੋ ਕਾਵਿ ਸੰਗ੍ਰਹਿ ਅਤੇ ਕਈ ਸਭਿਆਚਾਰਕ ਗੀਤ ਰਿਕਾਰਡ ਕਰਵਾ ਚੁੱਕੇ ਹਨ। ਉਹਨਾਂ ਦੀਆਂ ਇਹਨਾਂ ਪ੍ਰਾਪਤੀਆਂ ਨੂੰ ਹੀ ਮੁੱਖ ਰੱਖ ਕੇ ਸਭਾ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares