ਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਰੇਸ਼ੀਆਂ ਵਿਖੇ ਸਜਾਇਆ ਪੰਜਵਾਂ ਵਿਸ਼ਾਲ ਨਗਰ ਕੀਰਤਨ

ਪੰਜਾਬ ਅਤੇ ਪੰਜਾਬੀਅਤ

* ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਨਿਰਮਲ ਸਿੰਘ ਨੂਰ ਦੇ ਜੱਥੇ ਨੇ ਭਰੀ ਹਾਜ਼ਰੀ*

ਰੋਮ ਇਟਲੀ (ਕੈਂਥ)ਇਟਲੀ ਵਿੱਚ ਮਹਾਨ ਸਿੱਖ ਧਰਮ ਦਾ ਝੰਡਾ ਬੁਲੰਦ ਕਰ ਰਹੇ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਯਾਕਮੋ ਬਰੇਸ਼ੀਆ ਵੱਲੋਂ ਪੰਜਵਾਂ ਵਿਸ਼ਾਲ ਨਗਰ ਕੀਰਤਨ ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਵਸ ਅਤੇ ਸਤਿਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ

ਜਿਸ ਵਿੱਚ ਇਟਲੀ ਭਰ ਤੋਂ ਸੰਗਤਾਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਸਮੂਲੀਅਤ ਕਰਕੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀ।ਇਹ ਨਗਰ ਕੀਰਤਨ ਦੁਪਿਹਰ ਗੁਰਦੁਆਰਾ ਸਾਹਿਬ ਤੋਂ ਸੁਰੂ ਹੋ ਬੋਰਗੋ ਸਨਯਾਕਮੋ ਨਗਰ ਦੀ ਪ੍ਰੀਕਰਮਾ ਕਰਦਾ ਵਾਪਸ ਸ਼ਾਮੀ ਗੁਰਦੁਆਰਾ ਸਾਹਿਬ ਸਮਾਪਤ ਹੋਇਆ।ਨਗਰ ਕੀਰਤਨ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਨਿਰਮਲ ਸਿੰਘ ਨੂਰ ਦੇ ਜੱਥੇ ਨੇ ਆਪਣੀ ਦਮਦਾਰ ਅਤੇ ਬੁਲੰਦ ਆਵਾਜ਼ ਵਿੱਚ ਮਹਾਨ ਸਿੱਖ ਧਰਮ ਦੇ ਕੁਰਬਾਨੀਆਂ ਨਾਲ ਭਰੇ ਲਾਸਾਨੀ ਇਤਿਹਾਸ ਦਾ ਵਰਨਣ ਆਪਣੀਆਂ ਗੌਰਵਮਈ ਢਾਡੀ ਵਾਰਾਂ ਨਾਲ ਕਰਕੇ ਹਾਜ਼ਰ ਸੰਗਤਾਂ ਅੰਦਰ ਨਵਾਂ ਜੋਸ਼ ਭਰਿਆ ਤੇ ਬੋਲੇ ਸੋ ਨਿਹਾਲ ਦੇ ਲੱਗ ਰਹੇ ਜੈਕਾਰੇ ਸ਼੍ਰੀ ਆਨੰਦਪੁਰ ਸਾਹਿਬ ਦੇ ਸਮਾਗਮਾਂ ਦਾ ਭੁਲੇਖਾ ਪਾ ਰਹੇ ਹਨ।ਨਗਰ ਕੀਰਤਨ ਦੇ ਪੜਾਵਾਂ ਮੌਕੇ ਗਿਆਨੀ ਨਗਿੰਦਰ ਸਿੰਘ ਮੁੱਖ ਗ੍ਰੰਥੀ ਗੁਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਯਾਕਮੋ ਬਰੇਸ਼ੀਆ ਤੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਭਾਈ ਲਵਪ੍ਰੀਤ ਸਿੰਘ,ਭਾਈ ਜਸਲੀਨ ਸਿੰਘ,ਭਾਈ ਮਨਦੀਪ ਸਿੰਘ ਤੇ ਭਾਈ ਵਰਨਪ੍ਰੀਤ ਸਿੰਘ ਵੱਲੋਂ ਵੀ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਗਿਆ।

ਇਸ ਮੌਕੇ ਇਲਾਕੇ ਦੀ ਨਾਮੀ ਗੱਤਕਾ ਅਕੈਡਮੀ ਮੀਰੀ ਪੀਰੀ ਗੱਤਕਾ ਅਕੈਡਮੀ ਕੁਨੀਜਾਨੋ ਦੇ ਸਿੰਘਾਂ ਵੱਲੋਂ ਗਤਕੇ ਦੇ ਹੈਰਤਨੁਮਾ ਕਰਤਬ ਦਿਖਾਕੇ ਸਿੱਖ ਧਰਮ ਦੀ ਮਾਰਸ਼ਲ ਆਰਟ ਗੱਤਕਾ ਕਲਾ ਦੀ ਭਰਵੀਂ ਹਾਜ਼ਰੀ ਲੁਆਈ ਗਈ।ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ਮੌਕੇ ਸੇਵਾਦਰਾਂ ਵੱਲੋਂ ਸੰਗਤਾਂ ਲਈ ਅਨੇਕਾਂ ਤਰ੍ਹਾਂ ਦੇ ਪ੍ਰਸ਼ਾਦ ਵਰਤਾਏ ਗਏ।ਇਸ ਮਹਾਨ ਕਾਰਜ ਨੂੰ ਨੇਪੜੇ ਚਾੜਨ ਲਈ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਯਾਕਮੋ ਬਰੇਸ਼ੀਆ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ, ਨਿਰਮਲ ਸਿੰਘ,ਕੁਲਬੀਰ ਸਿੰਘ ਮਿਆਣੀ,ਗੁਰਮੁੱਖ ਸਿੰਘ, ਪਲਵਿੰਦਰ ਸਿੰਘ,ਕੁਲਦੀਪ ਸਿੰਘ,ਤਰਲੋਕ ਸਿੰਘ ਵਿੱਕੀ,ਜੋਗਿੰਦਰ ਸਿੰਘ ,ਸੁਖਵਿੰਦਰ ਸਿੰਘ ਬੱਬੂ,ਲਖਵੀਰ ਸਿੰਘ,ਪਾਲ ਸਿੰਘ,ਕਰਮਜੀਤ ਸਿੰਘ ਪੰਮਾ,ਨਿਸ਼ਾਨ ਸਿੰਘ,ਧਿਆਨ ਸਿੰਘ,ਲਖਵਿੰਦਰ ਸਿੰਘ ਅਤੇ ਸਮੂਹ ਸੰਗਤਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ।ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਤੇ ਸੇਵਾਦਾਰਾਂ ਦਾ ਨਗਰ ਕੀਰਤਨ ਵਿੱਚ ਸਮੂਲੀਅਤ ਕਰਨ ‘ਤੇ ਤਹਿ ਦਿਲੋ ਧੰਨਵਾਦ ਕੀਤਾ।


ਫੋਟੋ ਕੈਪਸ਼ਨ:—–ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਯਾਕਮੋ ਬਰੇਸ਼ੀਆ ਵੱਲੋਂ ਸਜਾਏ ਪੰਜਵੇਂ ਨਗਰ ਕੀਰਤਨ ਦੀਆਂ ਝਲਕਾਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares