ਗੁਰੂ ਘਰ ਸ਼੍ਰੀ ਗੁਰੂ ਰਵੀਦਾਸ ਜੀ ਫਰੈਂਕਫੋਰਟ ਦੀ ਕਮੇਟੀ ਅਤੇ ਸਮੂਹ ਬਹੁਜਨ ਸਮਾਜ ਵੱਲੋ ਫਰੈਂਕਫੋਰਟ ਕੌਂਸਲੇਟ ਸਾਹਮਣੇ ਗੁਰੂ ਰਵਿਦਾਸ ਜੀ ਦੇ ਪੁਰਾਤਨ ਮੰਦਿਰ ਢਾਹੇ ਜਾਣ ਅਤੇ ਬਿਰਾਜਮਾਨ ਮੂਰਤੀਆਂ ਨੂੰ ਕਬਜੇ ਵਿੱਚ ਲੈਣ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਤੇ ਕੀਤਾ ਰੋਸ ਮੁਜਾਹਰਾ

ਪੰਜਾਬ ਅਤੇ ਪੰਜਾਬੀਅਤ

ਮੈਮੋਰੰਡਮ ਦੇਣ ਪਹੁੰਚੇ ਗੁਰੂ ਘਰ ਦੇ ਨੁਮਾਇੰਦਿਆਂ ਤੋਂ ਭਾਰਤੀ ਕੌਂਸਲੇਟ ਨੇ ਮੈਮੋਰੰਡਮ ਲੈਣ ਤੋਂ ਕੀਤਾ ਇਨਕਾਰ।

ਫਰੈਂਕਫੋਰਟ(ਪਵਨ ਪਰਵਾਸੀ)ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਾਚੀਨ ਮੰਦਿਰ ਤੋੜਨ ਦੀ ਨਿਖੇਧੀ ਵਜੋਂ ਅੱਜ ਗੂਰੂ ਘਰ ਓਬਰੁਸਲ ਫਰੈਂਕਫੋਰਟ ਅਤੇ ਬਹੁਜਨ ਸਮਾਜ ਨੇ ਭਾਰਤੀ ਕੌਂਸਲੇਟ ਸਾਹਮਣੇ ਸ਼ਾਂਤ ਮਈ ਢੰਗ ਨਾਲ ਮੁਜਾਹਰਾ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਬਹੁਜਨ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ, ਇਸ ਸ਼ਾਂਤਮਈ ਮੁਜਾਹਰਾ ਕਰ ਰਹੇ ਭਾਰਤੀ ਲੋਕਾਂ ਨੂੰ ਉਦੋਂ ਹੋਰ ਵੀ ਦੁੱਖ ਝੱਲਣਾ ਪਿਆ ਜਦੋਂ ਮਜੂਦਾ ਸਰਕਾਰ ਦੇ ਕਰਿੰਦੇ ਜੋ ਮੋਦੀ ਦੀ ਭਾਸ਼ਾ ਬੋਲਦੇ ਹੋਏ ਭਾਰਤੀ ਕੌਂਸਲੇਟ ਨੇ ਮੈਮੋਰੰਡਮ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।

ਭਾਰਤੀ ਕੌਂਸਲੇਟ ਦਾ ਕਹਿਣਾ ਸੀ ਕੇ ਤੁਸੀਂ ਭਾਰਤ ਸਰਕਾਰ ਵਿਰੁੱਧ ਨਾਹਰੇਬਾਜ਼ੀ ਕਿਉਂ ਕਰ ਰਹੇ ਹੋ ਅਤੇ ਅੱਜ 15 ਅਗਸਤ ਹੋਣ ਕਰਕੇ ਅੰਬੈਸੀ ਅੰਦਰ 15 ਅਗਸਤ ਮਨਾਈ ਜਾ ਰਹੀ ਸੀ ਤੇ ਬਾਹਰ ਭਾਰਤ ਸਰਕਾਰ ਮੁਰਦਾਬਾਦ ਹੋ ਰਹੀ ਸੀ ਜਿਸ ਕਰਕੇ ਮੈਡਮ ਕੌਂਸਲੇਟ ਨੂੰ ਦੁੱਖ ਲੱਗਾ ਜਿਸ ਕਰਕੇ ਮੈਮੋਰੰਡਮ ਦੇਣ ਗਏ ਮੋਹਤਵਾਰ ਨੁਮਾਇੰਦੇਆ ਨੂੰ ਵਾਪਿਸ ਕਰ ਦਿੱਤਾ ਗਿਆ, ਇਸ ਹਰਕਤ ਤੋਂ ਸਾਫ ਜੱਗ ਜਾਹਰ ਹੈ ਕੇ ਭਾਰਤੀ ਅਦਾਰੇ ਕਿਸ ਤਰਾਂ ਮੋਦੀ ਸਰਕਾਰ ਦੇ ਤਾਲਵੇ ਚਟ ਰਹੇ ਹਨ।ਭਾਰਤੀ ਕੌਂਸਲੇਟ ਦੀ ਇਸ ਹਰਕਤ ਤੋ ਦੁਖੀ ਲੋਕਾਂ ਨੇ ਜੰਮ ਕੇ ਮੋਦੀ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਸ਼੍ਰੀ ਦੇਸ ਰਾਜ ਅਤੇ ਸ਼੍ਰੀ ਸਤਨਾਮ ਮੱਲ ਜੀ ਨੇ ਦੱਸਿਆ ਕੇ ਕੌਂਸਲੇਟ ਨੇ ਕੋਈ ਵੀ ਦਲੀਲ ਸੁਣਨ ਤੋਂ ਸਾਫ ਇਨਕਾਰ ਕਰ ਦਿਤਾ।ਆਏ ਹੋਏ ਲੋਕਾਂ ਨੇ ਮੰਗ ਕੀਤੀ ਕੇ ਇਸ ਤਰ੍ਹਾਂ ਦੇ ਅਫਸਰਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹੋ ਜਿਹੇ ਅਫਸਰ ਜਿਨ੍ਹਾਂ ਚਿਰ ਇਸ ਤਰਾਂ ਦੀਆਂ ਸਨਮਾਨ ਜਨਕ ਅਹੁਦਿਆਂ ਤੇ ਕੰਮ ਕਰਨਗੇ ਉਦੋਂ ਤੱਕ ਕਿਸੇ ਭਾਰਤੀ ਨਾਗਰਿਕ ਨੂੰ ਇਹਨਾਂ ਤੋਂ ਕਿਸੇ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares