ਗੁਰਮੁੱਖ ਹੰਸ ਦਾ ਗੀਤ ‘ਪੁੱਤ ਤੇ ਰੰਬਾ ਕਹਿਣ ਸਿਆਣੇ ਚੰਡ ਕੇ ਰੱਖੀਦਾ’ ਚਰਚਾ ਵਿੱਚ

ਪੰਜਾਬ ਅਤੇ ਪੰਜਾਬੀਅਤ

ਗੁਰਮੁੱਖ ਹੰਸ ਦਾ ਗੀਤ ‘ਪੁੱਤ ਤੇ ਰੰਬਾ ਕਹਿਣ ਸਿਆਣੇ ਚੰਡ ਕੇ ਰੱਖੀਦਾ’ ਚਰਚਾ ਵਿੱਚ
ਰੁੜਕਾ ਕਲਾਂ, 5 ਜਨਵਰੀ (ਹਰਜਿੰਦਰ ਕੌਰ ਖ਼ਾਲਸਾ)- ਲੋਕ ਗਾਇਕ ਗੁਰਮੁੱਖ ਹੰਸ ਦਾ ਨਵਾਂ ਗੀਤ ‘ਪੁੱਤ ਤੇ ਰੰਬਾ ਕਹਿਣ ਸਿਆਣੇ ਚੰਡ ਕੇ ਰੱਖੀਦਾ’ ਖੂਬ ਚਰਚਾ ਵਿੱਚ ਹੈ। ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ‘ਨਵਾਂ ਸਾਲ ਜਸ਼ਨਾਂ ਨਾਲ’ ਵਿੱਚ ਦਿਖਾਏ ਗਏ ਇਸ ਗੀਤ ਵਿੱਚ ਲੋਕ ਤੱਥ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਗੀਤ ਦੇ ਬੋਲ ਪ੍ਰਸਿੱਧ ਪੰਜਾਬੀ ਗੀਤਕਾਰ ਸ. ਝਲਮਣ ਸਿੰਘ ਝੰਡਾ ਵਲੋਂ ਲਿਖੇ ਗਏ ਹਨ ਅਤੇ ਸੰਗੀਤ ਬੀ ਬੁਆਏ ਵੱਲੋਂ ਤਿਆਰ ਕੀਤਾ ਗਿਆ ਹੈ। ਲੋਕ ਗਾਇਕ ਗੁਰਮੁੱਖ ਹੰਸ ਨੇ ਆਸ਼ਾ ਪ੍ਰਗਟ ਕੀਤੀ ਕਿ ਜਿਵੇਂ ਸ੍ਰੋਤਿਆਂ ਵੱਲੋਂ ਉਨ੍ਹਾਂ ਦੇ ਪਹਿਲੇ ਗੀਤਾਂ ‘ਸੋ ਕਿਉਂ ਮੰਦਾ ਆਖੀਏ, ਗੁਰੂ ਨਾਨਕ ਫੜ ਲਈ ਬਾਂਹ, ਗੱਲਾਂ ਚੰਗੀਆਂ, ਦੀਵਾਨੇ ਯਾਰ ਦੇ, ਰੀਅਲ ਜੱਟ ਆਦਿ ਨੂੰ ਬਹੁਤ ਪਿਆਰ ਬਖਸ਼ਿਆ ਹੈ ਉਸੇ ਤਰਾਂ ਹੀ ਇਸ ਨਵੇਂ ਗੀਤ ਨੂੰ ਵੀ ਪਿਆਰ ਦੇਣਗੇ।

ਲੋਕ ਗਾਇਕ ਗੁਰਮੁੱਖ ਹੰਸ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares