ਗੁਰਨਾਮ ਭੁੱਲਰ..ਜਾਣੋ ਕਿਵੇਂ ਇੱਕ ਸਾਦੇ ਜਿਹੇ ਪਰਿਵਾਰ ਵਿਚ ਰਹਿ ਕੇ ਮਸ਼ਹੂਰ ਕਲਾਕਾਰ ਬਣ ਗਿਆ ,ਦੇਖੋ ਵੀਡੀਓ

ਪੰਜਾਬ ਅਤੇ ਪੰਜਾਬੀਅਤ

ਅੱਜ ਤੋਂ ਕੁੱਝ ਸਾਲ ਪਹਿਲਾਂ ਤੁਸੀਂ ਇੱਕ ਛੋਟੇ ਜੇ ਜਵਾਕ ਨੂੰ ਟੀਵੀ ਤੇ ਸਿੰਗਿੰਗ ਕੰਮਪੀਟੀਸ਼ਨ ਲੜਦੇ ਦੇਖਿਆ ਹੀ ਹੋਵੇਗਾ ਤੇ ਉਹ ਲੜਕਾ ਅੱਜ ਦੇ ਪੰਜਾਬੀ ਗਾਇਕਾਂ ਚੋ ਟਾਪ ਦੇ ਸਿੰਗਰਸ ਵਿੱਚੋ ਇੱਕ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੁਰਨਾਮ ਭੁੱਲਰ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਗਾਣਿਆਂ ਨਾਲ ਛਾ ਜਾਣ ਵਾਲਾ ਗਾਇਕ ਗੁਰਨਾਮ ਭੁੱਲਰ ਆਪਣਾ ੨੫ਵਾਂ ਜਨਮ ਦਿਨ ਮਨਾ ਰਿਹਾ ਹੈ । ਗੁਰਨਾਮ ਭੁੱਲਰ ਦਾ ਜਨਮ 8 ਫਰਵਰੀ 1995 ਨੂੰ ਮਾਤਾ ਲਖਵਿੰਦਰ ਕੌਰ ਤੇ ਪਿਤਾ ਬਲਜੀਤ ਸਿੰਘ ਭੁੱਲਰ ਦੇ ਘਰ ਪਿੰਡ ਕਮਾਲ ਵਾਲਾ ਜਿਲ੍ਹਾ ਫਾਜ਼ਿਲਕਾ ਵਿੱਚ ਹੋਇਆ ਸੀ । ਗੁਰਨਾਮ ਭੁੱਲਰ ਨੂੰ ਬਚਪਨ ਵਿੱਚ ਹੀ ਸੰਗੀਤ ਦਾ ਸ਼ੌਂਕ ਸੀ ਉਹਨਾਂ ਨੇ ਬਚਪਨ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਗੁਰਨਾਮ ਭੁੱਲਰ ਬਚਪਨ ਤੋਂ ਹੀ ਕਾਲਜ ਤੇ ਸਕੂਲ ਦੇ ਸੰਗੀਤਕ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਰਿਹਾ ਹੈ । ਉਸ ਨੇ ਸਭ ਤੋਂ ਪਹਿਲਾ ਰਿਏਲਿਟੀ ਸ਼ੋਅ ਨਿੱਕੀ ਅਵਾਜ਼ ਪੰਜਾਬ ਦੀ ਵਿੱਚ ਹਿੱਸਾ ਲਿਆ ਸੀ ।ਇਸ ਤੋਂ ਬਾਅਦ ਗੁਰਨਾਮ ਭੁੱਲਰ ਨੇ ਵਾਇਸ ਆਫ ਪੰਜਾਬ ਮੁਕਾਬਲੇ ਵਿੱਚ ਹਿੱਸਾ ਲਿਆ । ਇਸ ਤੋਂ ਇਲਾਵਾ ਸਾ ਰੇ ਗਾ ਮਾ ਪਾ ਰਿਏਲਿਟੀ ਸ਼ੋਅ ਵਿੱਚ ਹਿੱਸਾ ਲਿਆ । ਇਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਅਵਾਜ਼ ਪੰਜਾਬ ਦੀ ਦੇ ਸੀਜਨ 5 ਵਿੱਚ ਹਿੱਸਾ ਲਿਆ ਤੇ ਉਹਨਾਂ ਨੇ ਇਹ ਮੁਕਾਬਲਾ ਆਪਣੇ ਨਾਂ ਕੀਤਾ ।ਗੁਰਨਾਮ ਭੁੱਲਰ ਨੇ ਗ੍ਰੈਜੂਏਸ਼ਨ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਮਿਊਜ਼ਿਕ ਵਿੱਚ ਐਮ ਏ ਕੀਤੀ ਹੈ । ਗੁਰਨਾਮ ਭੁੱਲਰ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ 2014 ਵਿੱਚ ਪਹਿਲਾ ਗਾਣਾ ਆਇਆ ਸੀ ਹੀਰ ਜਿਹੀਆਂ ਕੁੜੀਆਂ , ਇਸ ਤੋਂ ਬਾਅਦ ਉਹਨਾਂ ਦਾ ਗਾਣਾ ਅਇਆ ਜੋਰ ਤੇ ਸਾਹਾਂ ਤੋਂ ਪਿਆਰਿਆ ਪਰ ਜਿਸ ਗਾਣੇ ਨਾਲ ਗੁਰਨਾਮ ਭੁੱਲਰ ਦਾ ਨਾਂ ਬਣਿਆਂ ਉਹ ਗਾਣਾ 2016 ਵਿੱਚ ਆਇਆ ਜਿਸ ਦਾ ਟਈਟਲ ਸੀ “ਰੱਖ ਲਈ ਪਿਆਰ ਨਾਲ” ।ਇਸ ਗਾਣੇ ਤੋਂ ਬਾਅਦ ਗੁਰਨਾਮ ਭੁੱਲਰ ਨੇ ਇੱਕ ਤੋਂ ਬਾਅਦ ਇੱਕ ਹਿੱਟ ਸੌਂਗ ਦਿੱਤੇ ਜਿਵੇਂ ਡਰਾਇਵਰੀ, ਜਿਨਾਂ ਤੇਰਾ ਮੈਂ ਕਰਦੀ, ਸ਼ਨੀਵਾਰ, ਗੋਰੀਆਂ ਨਾਲ ਗੇੜੇ, ਮੁਲਾਕਾਤ ਸਮੇਤ ਹੋਰ ਕਈ ਗਾਣੇ ਹਨ ਜਿਹੜੇ ਸੁਪਰ ਹਿੱਟ ਹਨ । ਗੁਰਨਾਮ ਭੁੱਲਰ ਹੁਣ ਪਾਲੀਵੁੱਡ ਵਿੱਚ ਵੀ ਕਦਮ ਰੱਖ ਰਹੇ ਹਨ ਉਹਨਾਂ ਦੀ ਫਿਲਮ ਗੁੱਡੀਆਂ ਪਟੋਲੇ ਆ ਰਹੀ ਹੈਇਸ ਫਿਲਮ ਵਿੱਚ ਉਹਨਾਂ ਦੇ ਨਾਲ ਸੋਨਮ ਬਾਜਵਾ ਦਿਖਾਈ ਦੇਣਗੇ ਤੇ ਉੇਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਗੁਰਨਾਮ ਭੁੱਲਰ ਨੇ ਗਾਇਕੀ ਦੇ ਖੇਤਰ ਵਿੱਚ ਆਪਣੀ ਜਗ੍ਹਾ ਬਣਾਈ ਹੈ ਉਸੇ ਤਰ੍ਹਾਂ ਉਹ ਅਦਾਕਾਰੀ ਵਿੱਚ ਵੀ ਖਾਸ ਮੁਕਾਮ ਹਾਸਲ ਕਰਨਗੇ ।
If you would like this Article then please Like & Share this
Article, and be sure to Like & Follow (See First) our Facebook Page
to see our Latest Updates Related to Punjabi Industry. We
will always try to give you Fair and Accurate Information. Thank you so
much for stay connected with us.

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares