ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੇਰਗਾਮੋ ਵਿਖੇ ਗੁਰਮਿਤ ਗਿਆਨ ਮੁਕਾਬਲੇ 28 ਜੁਲਾਈ ਨੂੰ

ਪੰਜਾਬ ਅਤੇ ਪੰਜਾਬੀਅਤ

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੇਰਗਾਮੋ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਿਤ ਗਿਆਨ ਮੁਕਾਬਲੇ 28 ਜੁਲਾਈ 2019 ਦਿਨ ਐਤਵਾਰ ਨੂੰ ਕਰਵਾਏ ਜਾਣਗੇ। ਇਹ ਮੁਕਾਬਲੇ ਕਲਤੂਰਾ ਸਿੱਖ ਇਟਲੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਜਿਸ ਵਿਚ ਨੰਨ੍ਹੇ ਮੁੰਨੇ ਸਿੱਖ ਬੱਚੇ ਭਾਗ ਲੈਣਗੇ।

ਪ੍ਰੈੱਸ ਨੂੰ ਇਹ ਜਾਣਕਾਰੀ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰ ਭਾਈ ਕੁਲਵੰਤ ਸਿੰਘ ਖਾਲਸਾ, ਭਾਈ ਸਿਮਰਜੀਤ ਸਿੰਘ ਡੱਡੀਆਂ, ਗੁਰਪ੍ਰੀਤ ਸਿੰਘ ਪਰੋਜ, ਭਾਈ ਤਰਲੋਚਨ ਸਿੰਘ, ਭਾਈ ਸੰਤੋਖ ਸਿੰਘ, ਤਰਨਪ੍ਰੀਤ ਸਿੰਘ, ਗਰਨਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ ਪਾਰਮਾ ਅਤੇ ਭਾਈ ਜਸਵੀਰ ਸਿੰਘ ਬਾਰੀ ਆਦਿ ਨੇ ਦਿੰਦਿਆਂ ਸਾਂਝੇ ਤੌਰ ਤੇ ਕਿਹਾ ਕਿ ਇਹ ਗੁਰਮਿਤ ਗਿਆਨ ਮੁਕਾਬਲੇ 4 ਗਰੁੱਪਾਂ ਵਿਚ ਹੋਣਗੇ ਜਿਹਨਾਂ ਵਿਚ 5 ਤੋਂ 8 ਸਾਲ ਵਰਗ, 8 ਤੋਂ 11 ਸਾਲ ਵਰਗ, 11 ਤੋਂ 14 ਸਾਲ ਵਰਗ ਅਤੇ 14 ਸਾਲਾਂ ਤੋਂ ਉਪੱਰ ਦੇ ਬੱਚੇ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆ ਦੇ ਸਾਰੇ ਸਵਾਲ-ਜਵਾਬ ਤੇ ਉਮਰ ਦੇ ਹਿਸਾਬ ਨਾਲ ਗਰੁੱਪਾ ਵਿੱਚ ਉਪਲਬੱਧ ਹਨ। ਅਤੇ ਭਾਗ ਲੈਣ ਵਾਲੇ ਬੱਚਿਆਂ ਕੋਲ ਸ਼ਨਾਖਸ਼ੀ ਕਾਰਡ ਹੋਣਾ ਜਰੂਰੀ ਹੈ।

ਪ੍ਰਬੰਧਕਾਂ ਨੇ ਇਟਲੀ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗੱਤਕਾ ਅਕੈਡਮੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਨਵੇਕਲੇ ਕਾਰਜ ਵਿਚ ਸਭ ਸੰਗਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣ ਤਾਂ ਜੋ ਇਟਲੀ ਵਿਚ ਰੈਣ-ਬਸੇਰਾ ਕਰਦੇ ਸਾਡੇ ਬੱਚਿਆਂ ਨੂੰ ਮਹਾਨ ਸਿੱਖ ਧਰਮ ਦੇ ਵਿੱਲਖਣ ਅਤੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਹੋਰ ਵੀ ਸਿੱਖ ਆਗੂ ਇਸ ਕਾਰਜ ਲਈ ਅੱਗੇ ਆਉਣ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਅਨੁਸਾਰ ਇਟਲੀ ਵਿਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ। ਇਸ ਪ੍ਰੋਗਰਾਮ ਦਾ ਲਾਇਵ ਕਲਤੂਰਾ ਸਿੱਖ ਇਟਲੀ ਦੇ ਟੀ ਵੀ ਤੇ ਕੀਤਾ ਜਾਵੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares