ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ (ਬਰੇਸ਼ੀਆ) ਵਿਖੇ ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤਿ ਸਮਾਗਮ 10 ਅਤੇ 11 ਨਵੰਬਰ ਨੂੰ

ਪੰਜਾਬ ਅਤੇ ਪੰਜਾਬੀਅਤ

ਮਿਲਾਨ 08 ਨਵੰਬਰ 2018 (ਬਲਵਿੰਦਰ ਸਿੰਘ ਢਿੱਲੋ) ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਰੇਸ਼ੀਆ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤਿ ਸਮਾਗਮ 10 ਅਤੇ 11 ਨਵੰਬਰ ਨੂੰ ਕਰਵਾਏ ਜਾ ਰਹੇ ਹਨ।

ਜਿਸ ਦੋਰਾਨ ਦਿਨ ਸ਼ਨੀਵਾਰ ਸ਼ਾਮ ਰਹਿਰਾਸ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਹੈਡਗ੍ਰਾਥੀ ਭਾਈ ਰਜਿੰਦਰ ਸਿੰਘ ਜੀ ਦੇ ਜਥੇ ਵਲੋ ਆਰਤੀ ਤੇ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ। 11 ਨਵੰਬਰ ਦਿਨ ਐਤਵਾਰ ਸਵੇਰ ਦੇ ਦੀਵਾਨਾ ਵਿੱਚ ਬੀਬੀ ਸਤਨਾਮ ਕੌਰ ਅਤੇ ਭਾਈ ਬ੍ਰਮਹਜੋਤ ਸਿੰਘ ਜੀ ਕਥਾ ਰਾਹੀ ਸੰਗਤਾ ਨੂੰ ਗੁਰਇਤਿਹਾਸ ਸਰਵਣ ਕਰਵਾਉਣਗੇ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ, ਕੁਲਬੀਰ ਸਿੰਘ ਮਿਆਣੀ, ਨਿਰਮਲ ਸਿੰਘ, ਗੁਰਮੁੱਖ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਨਿਸ਼ਾਨ ਸਿੰਘ, ਪਲਵਿੰਦਰ ਸਿੰਘ, ਲਖਵਿੰਦਰ ਸਿੰਘ ਭੂਲਪੁਰ, ਲਖਵਿੰਦਰ ਸਿੰਘ, ਧਿਆਨ ਸਿੰਘ, ਸੁਖਵਿੰਦਰ ਸਿੰਘ ਬੱਬੂ, ਲਖਵੀਰ ਸਿੰਘ ਵਿਰਕ ਅਤੇ ਸਮੂਹ ਲੰਗਰ ਦੇ ਸੇਵਾਦਾਰਾਂ ਵਲੋ ਸੰਗਤਾ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋ ਵੱਧ ਗੁਰਦੁਆਰਾ ਸਾਹਿਬ ਆਉ ਅਤੇ ਗੁਰਬਾਣੀ ਕੀਰਤਨ, ਕਥਾ ਸਰਵਣ ਕਰੋ। ਜਿਸ ਦੋਰਾਨ ਗੁਰੂ ਕੇ ਲੰਗਰ ਅਤੁੱਟ ਵਰਤੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares