ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68 ਬਰਸੀ ਨੂੰ ਮੁੱਖ ਰੱਖਦਿਆ ਮਹਾਨ ਗੁਰਮਤਿ ਸਮਾਗਮ

ਪੰਜਾਬ ਅਤੇ ਪੰਜਾਬੀਅਤ


ਮਿਤੀ 1,2,3-06-2018 ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68 ਬਰਸੀ ਨੂੰ ਮੁੱਖ ਰੱਖਦਿਆ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਮਹਾਨ ਸਮਾਗਮ ਤੇ ਗੁਰੂਘਰ ਦੇ ਵਜੀਰ ਭਾਈ ਜਗਦੇਵ ਸਿੰਘ ਜੀ ਜੰਮੂ ਸਗੰਤਾ ਨੂੰ ਕੀਰਤਨ ਰਾਹੀ ਨਿਹਾਲ ਕਰਨ ਗੈ। ਇਸੇ ਦਿਨ ਪੰਥ ਪ੍ਰਸਿਧ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਅਤੇ ਢਾਡੀ ਜੱਥਾ ਭਾਈ ਫੌਜਾ ਸਿੰਘ ਜੀ ਸਾਗਰ ਉਚੇਚੇ ਤੌਰ ਤੇ ਪੁੱਜ ਰਹੇ ਹਨ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਸ਼ੁੱਕਰਵਾਰ ਸਵੇਰੇ 10:00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 10:00 ਵਜੇ ਪਾਏ ਜਾਣਗੇ। ਇਸ ਦਿਨ ਪਹਿਲੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਰਦਾਰ ਉਂਕਾਰ ਸਿੰਘ ਜੀ ਲੋਗਰਾਤੋ ਵਲੋਂ ਆਪਣੀ ਬੇਟੀ ਇਸ਼ਮੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਕਰਵਾਈ ਜਾਵੇਗੀ ਅਤੇ ਦੂਸਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਰਦਾਰ ਪ੍ਰਭਜੋਤ ਸਿੰਘ ਜੀ ਜੋਤੀ ਵਲੋਂ ਬੇਟੀ ਚਨਪ੍ਰੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਕਰਵਾਈ ਜਾਵੇਗੀ। ਇਲਾਕੇ ਦੀ ਸੰਗਤ ਵਲੋਂ ਅਨੇਕਾਂ ਪ੍ਰਕਾਰ ਦੇ ਸਟਾਲ ਵੀ ਲਗਾਏ ਜਾ ਰਹੇ ਹਨ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਵੱਧ ਚੜ੍ਹ ਕੇ ਗੁਰਦੁਆਰਾ ਸਾਹਿਬ ਜੀ ਵਿਖੇ ਪੁੱਜੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares