ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਇਟਲੀ ਵਿਖੇ ਮਿਤੀ 19-01-19 ਅਤੇ 20-01-2019 ਦਿਨ ਐਤਵਾਰ ਨੂੰ ਸਿਰਜਣਾ ਸ਼੍ਰੀ ਹਰਿਮੰਦਰ ਸਾਹਿਬ ਜੀ, ਚਾਬੀਆਂ ਦਾ ਮੋਰਚਾ ਅਤੇ ਮਾਘ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ

ਪੰਜਾਬ ਅਤੇ ਪੰਜਾਬੀਅਤ

ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਇਟਲੀ ਵਿਖੇ ਮਿਤੀ 19-01-19 ਅਤੇ 20-01-2019 ਦਿਨ ਐਤਵਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਿਰਜਣਾ ਸ਼੍ਰੀ ਹਰਿਮੰਦਰ ਸਾਹਿਬ ਜੀ, ਚਾਬੀਆਂ ਦਾ ਮੋਰਚਾ ਅਤੇ ਮਾਘ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮਹਾਨ ਗੁਰਮਤਿ ਸਮਾਗਮ ਵਿਚ ਗੁਰੂਘਰ ਦੇ ਵਜੀਰ ਭਾਈ ਜਗਦੇਵ ਸਿੰਘ ਜੀ ਜੰਮੂ ਵਾਲੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਸਮਾਗਮ ਵਿੱਚ ਪੰਥ ਪ੍ਰਸਿਧ ਕਥਾਵਾਚਕ ਭਾਈ ਧਰਮਵੀਰ ਸਿੰਘ ਜੀ ਲੁਧਿਆਣੇ ਵਾਲੇ ਇੰਡੀਆ ਦੀ ਧਰਤੀ ਤੋਂ ਉਚੇਚੇ ਤੌਰ ਤੇ ਸ਼ਨੀਵਾਰ ਸ਼ਾਮ 7:00 ਤੋਂ 9:00 ਵਜੇ ਤੱਕ ਹਾਜ਼ਰੀ ਭਰਨਗੇ ਅਤੇ ਐਤਵਾਰ ਦੇ ਸਮਾਗਮ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਅਰਜਨ ਸਿੰਘ ਜੀ ਬਾਲਾ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਅਕਾਲ ਤਖ਼ਤ ਸਾਹਿਬ ਉਚੇਚੇ ਤੋਰ ਤੇ ਹਾਜ਼ਰੀ ਭਰਨਗੇ। ਇਸ ਦਿਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਸਰਦਾਰ ਸੁਖਬੀਰ ਸਿੰਘ ਜੀ ਲੇਨੌ ਵਲੋਂ ਕਰਵਾਈ ਜਾਵੇਗੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇ ਗਾ। ਪ੍ਰਬੰਧਕਾਂ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਵਧ ਚੜ੍ਹ ਕੇ ਗੁਰਦੁਆਰਾ ਸਾਹਿਬ ਪੁੱਜੋ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares