ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਇਟਲੀ ਵਿਖੇ ਚੋਥੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਗੁਰਮਤਿ ਸਮਾਗਮ ਸਜਾਏ ਗਏ

ਪੰਜਾਬ ਅਤੇ ਪੰਜਾਬੀਅਤ

ਇਟਲੀ ‘ਚ ਮਹਾਨ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਵਿਖੇ ,11,12 ਅਤੇ 13 ਅਕਤੂਬਰ 2019 ਨੂੰ ਪਾਤਸ਼ਾਹੀ ਚੋਥੀ ਸਾਹਿਬ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖ ਤਿੰਨ ਦਿਨਾਂ ਦਾ ਗੁਰਮਤਿ ਸਮਾਗਮ ਕਰਵਾਇਆ ਗਿਆ ,

ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਦੀ ਪ੍ਰਬੰਧਕ ਸੇਵਾਦਾਰਾਂ ਦੇ ਸਮੂਹ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਰੋਜ਼ਾ ਗੁਰਮਤਿ ਸਮਾਗਮ ਵਿਚ ਹਿੱਸਾ ਲੈਣ ਵਾਸਤੇ ਪੰਜਾਬ ਤੋਂ ਸਿੱਖ ਪੰਥ ਦੀ ਸਿਰਮੌਰ ਤੇ ਸੂਝਵਾਨ ਪ੍ਰਚਾਰਕ ਵੀਰ ਅੰਮ੍ਰਿਤਪਾਲ ਸਿੰਘ ਜੀ (ਲੁਧਿਆਣਾ) ਵਿਸ਼ੇਸ਼ ਤੋਰ ਤੇ ਸੰਗਤ ਨਾਲ ਗੁਰਮਤਿ ਅਤੇ ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਪਹੁੰਚੇ ਸਨ , ਗੁਰਦੁਆਰਾ ਪ੍ਰਬੰਧਕ ਸੇਵਾਦਾਰਾਂ ਵਲੋਂ ਇਸ ਕਾਰਜ ਨੂੰ ਨੇਪਰੇ ਚਾੜਨ ਹਿੱਤ ਪੂਰੀ ਸੰਗਤ ਨੂੰ ਬੇਨਤੀ ਕੀਤੀ ਗਈ ਸੀ ਕਿ ਗੁਰਦੁਆਰਾ ਸਾਹਿਬ ਪਹੁੰਚ ਕਰ ਗੁਰੂ ਸ਼ਬਦ ਨਾਲ ਜੁੜਨ ਦੀ ਕਿਰਪਾ ਕਰਨ ਸੰਗਤ ਨੇ ਭਾਰੀ ਗਿਣਤੀ ਵਿਚ ਤਿੰਨੇ ਦਿਨ ਦੀਵਾਨਾ ਦੀ ਹਾਜ਼ਰੀ ਭਰੀ ਅਤੇ ਗੁਰਮਤਿ ਵਿਚਾਰਾਂ ਦਾ ਲਾਹਾ ਲਿਆ,ਉਥੇ ਹੀ ਵੀਰ ਅੰਮ੍ਰਿਤਪਾਲ ਸਿੰਘ ਜੀ ਵਲੋਂ ਗੁਰਬਾਣੀ ਬੜੇ ਸਰਲ ਤਰੀਕੇ ਵਿਚਾਰ ਸਮਝਾ ਗੁਰਬਾਣੀ ਦੇ ਧਾਰਨੀ ਬਣ ਘਰਾਂ ਵਿਚ ਸਹਿਜ ਪਾਠ ਆਪ ਕਰਨ ਦੀ ਬੇਨਤੀ ਕੀਤੀ ਗਈ

ਤਿੰਨੇ ਦਿਨ ਗੁਰੂ ਦੇ ਅਤੁੱਟ ਲੰਗਰਾਂ ਦੀ ਸੇਵਾ ਵਰਤੀ,ਸਮਾਪਤੀ ਉਪਰੰਤ ਸਮੁੱਚੀ ਸੰਗਤ ਵਲੋਂ ਵੀਰ ਅੰਮ੍ਰਿਤਪਾਲ ਸਿੰਘ ਜੀ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿਚ ਮੁੜ ਗੁਰਮਤਿ ਵਿਚਾਰਾਂ ਦੇ ਪ੍ਰੋਗਰਾਮ ਉਲੀਕਣ ਦੀ ਬੇਨਤੀ ਕੀਤੀ ਗਈ ,ਐਤਵਾਰ ਦੇ ਵਿਸ਼ੇਸ਼ ਦੀਵਾਨ ਦੀ ਸੇਵਾ ਵੀਰ ਦਿਲਰੂਪ ਸਿੰਘ (ਮੌਤੇ ਦੀ ਲਾਵੇਂਸਾ ) ਜੀ ਦੇ ਪਰਿਵਾਰ ਵਲੋਂ ਕੀਤੀ ਗਈ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares