ਗੁਨਾਹ ਹੀ ਤਾਂ ਹੈ……

ਪੰਜਾਬ ਅਤੇ ਪੰਜਾਬੀਅਤ

ਅੱਖਾਂ ਚ ਅੱਖਾਂ ਪਾ ਕੇ
ਸੱਚ ਨੂੰ ਸੱਚ ਕਹਿ ਜਾਣਾ
ਗੁਨਾਹ ਹੀ ਤਾਂ ਹੈ

ਉੱਚੇ ਬੋਲ ਕਹਿ ਦੇਣੇ
ਗੂੰਗਿਆਂ ਦੀ ਮਹਿਫਲ ਵਿੱਚ
ਗੁਨਾਹ ਹੀ ਤਾਂ ਹੈ

ਪੱਕੀਆਂ ਪਗਡੰਡੀਆਂ ਛੱਡ
ਨਵੇਂ ਰਾਹਾਂ ਦੀ ਕਦਮੀਂ ਕਰਨੀਂ
ਗੁਨਾਹ ਹੀ ਤਾਂ ਹੈ

ਚੁਰਸਤੇ ਫੋੜ ਦੇਣਾ
ਤਕੜੇ ਦੇ ਗੁਮਾਨ ਦਾ ਠੀਕਰ
ਗੁਨਾਹ ਹੀ ਤਾਂ ਹੈ

ਮੁਸ਼ਕਲ ਰਾਹਾਂ ਤੇ ਦਵਿੰਦਰ ਦੀ
ਬੇਪ੍ਰਵਾਹ ਹੋ ਕੇ ਚੱਲ ਪੈਣ ਦੀ ਆਦਤ
ਗੁਨਾਹ ਹੀ ਤਾਂ ਹੈ

ਦਵਿੰਦਰ ਸਿੰਘ ਰੁੜਕਾ ਕਲਾਂ (ਜਲੰਧਰ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares