ਗੁਣਾਂ ਨਾਲ ਭਰਪੂਰ ਹੈ ਕੀਵੀ, ਕੀਵੀ ਫਲ ਖਾਣ ਦੇ ਦੇਖੋ ਸਿਹਤ ਨੂੰ ਕੀ ਕੀ ਫਾਇਦੇ ਹਨ…

ਪੰਜਾਬ ਅਤੇ ਪੰਜਾਬੀਅਤ

ਕੀਵੀ ਇੱਕ ਅਜਿਹਾ ਫਲ ਹੈ ਜਿਸ ਨਾਲ ਸ਼ਰੀਰ ਦੀਆਂ ਬਹੁਤ ਸਾਰੀ ਬੀਮਾਰੀਆਂ ਦੂਰ ਹੁੰਦੀਆਂ ਹਨ। ਕੀਵੀ ਚੀਨ ਦਾ ਨੈਸ਼ਨਲ ਫਲ ਮੰਨਿਆ ਜਾਂਦਾ ਹੈ। ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਭਾਰਤ ‘ਚ ਵੀ ਬਹੁਤ ਮਸ਼ਹੂਰ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਫਲ ‘ਚ ਜਿਆਦਾ ਮਾਤਰਾ ‘ਚ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਜੋ ਦਿਲ ਸੰਬੰਧੀ ਅਤੇ ਹੋਰ ਸਮੱਸਿਆਵਾਂ ਤੋਂ ਬਚਾਉਣ ‘ਚ ਸਾਡੀ ਮਦਦ ਕਰਦਾ ਹੈ।

health

ਹਰ ਮੌਸਮ ‘ਚ ਮਿਲਣ ਵਾਲਾ ਫਲ ਕੀਵੀ ਜੋ ਮਿਲਦਾ ਤਾਂ ਹੈ ਪਰ ਕਾਫੀ ਘੱਟ ਮਾਤਰਾ ਵਿਚ। ਇਹ ਫਲ ਦੇਖਣ ‘ਚ ਭਾਂਵੇ ਹੀ ਘੱਟ ਆਕਰਸ਼ਤ ਲੱਗੇ ਪਰ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੈ। ਦੱਸਿਆ ਜਾਂਦਾ ਹੈ ਕਿ 100 ਗ੍ਰਾਮ ਕੀਵੀ ‘ਚ 61 ਕੋਲੈਰੀ, 14.66 ਗ੍ਰਾਮ ਕਾਰਬੋਹਾਈਡ੍ਰੇਟ, 1 ਗ੍ਰਾਮ ਪ੍ਰੋਟੀਨ, 3 ਗ੍ਰਾਮ ਫਾਈਬਰ, 25 ਗ੍ਰਾਮ ਮਾਈਕ੍ਰੋਗ੍ਰਾਮ ਫੋਲਿਕ ਐਸਿਡ ਅਤੇ ਹੋਰ ਤੱਤ ਮੌਜੂਦ ਹੁੰਦੇ ਹਨ। ਜੇ ਸਰੀਰ ‘ਚ ਸੈੱਲਸ ਦੀ ਕਮੀ ਹੋ ਜਾਵੇ ਤਾਂ ਡਾਕਟਰ ਇਸ ਫਲ ਨੂੰ ਖਾਣ ਦੀ ਸਲਾਹ ਦਿੰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੇਸ਼ੀਨੀਆਂ ਅਤੇ ਬੀਮਾਰੀਆਂ ‘ਚ ਕੀਵੀ ਫਲ ਕਾਫੀ ਫਾਇਦੇਮੰਦ ਹੁੰਦਾ ਹੈ।

health

ਅੱਖਾਂ ਲਈ ਫਾਇਦੇਮੰਦ
ਕੀਵੀ ‘ਚ ਲਿਊਟਿਨ ਮੌਜੂਦ ਹੁੰਦਾ ਹੈ ਜੋ ਸਾਡੀ ਚਮੜੀ ਅਤੇ ਟਿਸ਼ੂਜ ਨੂੰ ਸਿਹਤਮੰਦ ਰੱਖਦਾ ਹੈ। ਕੀਵੀ ਦੀ ਵਰਤੋਂ ਨਾਲ ਅੱਖਾਂ ਦੀਆਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਅੱਖਾਂ ਦੀ ਜ਼ਿਆਦਾਤਰ ਸਮੱਸਿਆਵਾਂ ਅਜਿਹੀਆਂ ਹਨ ਜੋ ਇਨ੍ਹਾਂ ਲਿਊਟਿਨ ਦੇ ਨਸ਼ਟ ਹੋ ਜਾਣ ਦੇ ਕਾਰਣ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਕੀਵੀ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਏ ਮੌਜੂਦ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਚੰਗੀ ਰੱਖਦਾ ਹੈ।

health

ਬਲੱਡ ਕਲਾਟਿੰਗ
ਕੀਵੀ ‘ਚ ਮੌਜੂਦ ਤੱਤ ਬਲੱਡ ਕਲਾਟਿੰਗ ਮਤਲੱਬ ਨਾੜੀਆਂ ‘ਚ ਖੂਨ ਜੰਮਣ ਤੋਂ ਰੋਕਦੇ ਹਨ। ਜਿਸ ਨਾਲ ਕਈ ਸਮੱਸਿਆਵਾਂ ਘੱਟ ਹੁੰਦੀਆਂ ਹਨ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਿਆ ਵੀ ਜਾ ਸਕਦਾ ਹੈ।

health

ਚੰਗੀ ਨੀਂਦ
ਜੇ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਹੈ ਤਾਂ ਕੀਵੀ ਦੀ ਵਰਤੋਂ ਕਰੋ। ਇਸ ਨਾਲ ਮਨ ਸ਼ਾਂਤ ਰਹੇਗਾ ਅਤੇ ਨੀਂਦ ਵੀ ਚੰਗੀ ਆਵੇਗੀ। ਕੀਵੀ ਖਾਣ ਨਾਲ ਨੀਂਦ ਦੀ ਕਵਾਲਿਟੀ 5 ਤੋਂ 13 ਪ੍ਰਤੀਸ਼ਤ ਤਕ ਬਿਹਤਰ ਹੋ ਜਾਂਦੀ ਹੈ।

health

ਦਿਲ ਦੀਆਂ ਬੀਮਾਰੀਆਂ ਤੋ ਬਚਾਅ
ਕੀਵੀ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖ ਕੇ ਗੰਭੀਰ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਇਸ ਦੀ ਵਰਤੋਂ ਨਾਲ ਲੀਵਰ, ਸਟ੍ਰੋਕ, ਕਾਰਡਿਅਕ ਅਰੈਸਟ ਹਾਰਟ ਅਟੈਕ ਅਤੇ ਹੋਰ ਗੰਭੀਰ ਬੀਮਾਰੀਆਂ ਦਾ ਖਤਰਾ ਟਲਿਆ ਰਹਿੰਦਾ ਹੈ।

health

ਬਲੱਡ ਪ੍ਰੈਸ਼ਰ ਕੰਟਰੋਲ ਕਰੇ
ਕੀਵੀ ‘ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਕਾਵੀ ਦੀ ਵਰਤੋਂ ਕਰਨ ਨਾਲ ਸਰੀਰ ‘ਚ ਸੋਡੀਅਮ ਦਾ ਲੇਵਲ ਘੱਟ ਹੁੰਦਾ ਹੈ ਅਤੇ ਕਾਰਡਿਓਵਸਕੁਲਰ ਰੋਗਾਂ ਤੋਂ ਬਚਾਅ ਹੁੰਦਾ ਹੈ। ਇਸ ਤੋਂ ਇਲਾਵਾ ਕੀਵੀ ‘ਚ ਐਂਟੀ ਇੰਫਲੀਮੇਟਰੀ ਗੁਣ ਹੁੰਦੇ ਹਨ ਜਿਸ ਨਾਲ ਸੋਜ ਦੀ ਸਮੱਸਿਆ ਦੂਰ ਰਹਿੰਦੀ ਹੈ।

health

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares