“ਕੱਚਿਆਂ ਦੇ ਕੱਚ”…✍🏿 “ਹੈਪੀ ਚੌਧਰੀ” ( ਟੋਰਾਂਟੋ ) ਕਨੇਡਾ
ਕੱਚਿਆਂ ਨੇ ਤਾਂ ਕੱਚ ਵਿਖਾਉਣਾ, ਇਹ ਕੀ ਜਾਨਣ ਪਾਰ ਲੰਘਾਉਣਾ,
ਸੀਨੇ ਤਾਂਘ ਵਸਲ ਦੀ ਰੱਖ ਕੇ, ਤੁਰ ਪੈਂਦੇ ਜੋ ਪੀਰ ਮਨਾਉਣਾ..!
ਉਸਦੇ ਰੰਗ ਵਿੱਚ ਰੰਗੀ ਗਈ ਤੂੰ, ਦਮ ਦਮ ਹਾਮੀ ਭਰਦੀ ਜਿੰਦੇ,
ਬੇਕਦਰਾਂ ਦੀ ਅਣਗੌਲੀ ਤੂੰ, ਮਹਿਰਮ ਮਹਿਰਮ ਕਰਦੀ ਜਿੰਦੇ,
ਕੱਚਿਆੰ ਦੇ ਸੰਗ ਠਿੱਲ੍ਹ ਦਰਿਆਵਾਂ, ਡੁੱਬਣੇ ਤੋ ਵੀ ਡਰਦੀ ਜਿੰਦੇ .!
ਮਨਮਤੀਆ ਐ, ਦਿਲ ਦੀ ਕਰਦੀ ,ਇਕ ਮੁਰ਼ਸ਼ਦ ਦੀ,ਚੌਕੀ ਭਰਦੀ ,
ਹਰ ਇਕ ਨੂੰ ਕਿੰਝ ਖੁਸ਼ ਰੱਖੇਂਗੀ ,ਕਿਉਂ ਨੀ ਪੱਲਾ ਇਕ ਦਾ ਫੜਦੀ ,
ਵੱਖਰੇ ਰਾਹ ਵੀ ਤੁਰਨਾ ਲੋਚੇ,ਤੇ ਮਨਆਈਆੰ ਵੀ ਕਰਦੀ ਜਿੰਦੇ ,
ਬੇਕਦਰਾਂ ਦੀ ਅਣਗੌਲੀ ਤੂੰ, ਮਹਿਰਮ ਮਹਿਰਮ ਕਰਦੀ ਜਿੰਦੇ,
“ਹੈਪੀ” ਜਿਹੇ ਰਮਤੇ ਝੱਲੇ ਦੀ , ਤੂੰ ਕਿਉਂ ਹਾਮੀ ਭਰਦੀ ਜਿੰਦੇ,
ਕੱਚਿਆੰ ਦੇ ਸੰਗ ਠਿੱਲ੍ਹ ਦਰਿਆਵਾਂ, ਡੁੱਬਣੇ ਤੋ ਵੀ ਡਰਦੀ ਜਿੰਦੇ .!
✍🏿 “ਹੈਪੀ ਚੌਧਰੀ” ( ਟੋਰਾਂਟੋ ) ਕਨੇਡਾ