ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਲੋਂ ਪਰਾਲੀ ਪ੍ਰਬੰਧਨ ਸਬੰਧੀ ਪ੍ਰਦਰਸ਼ਨੀਆਂ ਜਾਰੀ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ, 5 ਨਵੰਬਰ ( ਨਰਿੰਦਰ ਪੁਰੀ ) ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਲੋਂ ਨਾਈਕਰਾ ਪ੍ਰੋਜੈਕਟ ਅਧੀਨ ਚੁਣੇ ਹੋਏ ਪਿੰਡ ਕਿੱਲੀ ਨਿਹਾਲ ਸਿੰਘ, ਦਿਉਣ ਅਤੇ ਬੁਰਜ ਮਹਿਮਾ ਵਿਚ ਝੋਨੇ ਦੀ ਪਰਾਲੀ ਪ੍ਰਬੰਧ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਨ੍ਹਾਂ ਪ੍ਰਦਰਸ਼ਨੀਆਂ ਵਿਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ, ਬੇਲਰ ਨਾਲ ਗੱਠਾਂ ਬਣਾਉਣਾ, ਮਲਚਰ/ਚੌਪਰ ਚਲਾ ਕਿ ਉਲਟਾਵੇਂ ਹਲਾਂ ਨਾਲ ਪਰੳਲੀ ਨੂੰ ਮਿੱਟੀ ਵਿਚ ਮਿਲਾਉਣਾ, ਬੇਲਰ ਚਲਾਉਣ ਤੋਂ ਬਾਅਦ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ, ਪਸ਼ੂਆਂ ਲਈ ਪਰਾਲੀ ਨੂੰ ਇਕੱਠਾ ਕਰਕੇ ਰੱਖਣਾ ਆਦਿ ਬਾਰੇ ਦੱਸਿਆ ਜਾ ਰਿਹਾ ਹੈ।

ਇਨ੍ਹਾਂ ਪ੍ਰਦਰਸ਼ਨੀਆਂ ਨੂੰ ਦੇਖਣ ਲਈ ਡਾ. ਜੇ. ਵੀ. ਐੱਨ. ਐੱਸ. ਪ੍ਰਸਾਦ, ਇੰਚਾਰਜ ਨਾਈਕਰਾ ਪ੍ਰੋਜੈਕਟ, ਕਰੀਡਾ ਹੈਦਰਾਬਾਦ ਉਚੇਚੇ ਤੌਰ ਤੇ ਪੁੱਜੇ। ਉਨ੍ਹਾਂ ਨੇ ਨਾਈਕਰਾ ਪ੍ਰੋਜੈਕਟ ਅਧੀਨ ਚੁਣੇ ਹੋਏ ਪਿੰਡਾਂ ਦਾ ਦੌਰਾ ਕੀਤਾ ਅਤੇ ਪਰਾਲੀ ਪ੍ਰਬੰਧ ਸੰਬੰਧੀ ਚੱਲਦੀਆਂ ਪ੍ਰਦਰਸ਼ਨੀਆਂ ਨੂੰ ਦੇਖਦੇ ਹੋਏ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨਾਈਕਰਾ ਪ੍ਰੋਜੈਕਟ ਅਧੀਨ ਚੱਲ ਰਹੇ ਕਸਟਮ ਹਾਇਰਿੰਗ ਸੈਂਟਰ ਦੀ ਮਸ਼ੀਨਰੀ ਦਾ ਪੂਰਾ ਫਾਇਦਾ ਲੈਣ ਅਤੇ ਵੱਖ ਵੱਖ ਢੰਗ ਅਪਣਾ ਕਿ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ। ਇਸ ਦੌਰਾਨ ਉਹ ਅਗਾਂਹਵਧੂ ਕਿਸਾਨਾਂ ਨੂ ਵੀ ਮਿਲੇ।
ਇਸ ਮੌਕੇ ਪਹੁੰਚੇ ਹੋਏ ਡਾ. ਅਸੀਸ਼ ਮੁਰਾਈ, ਅਟਾਰੀ ਲੁਧਿਆਣਾ ਨੇ ਵੀ ਕਿਸਾਨਾਂ ਨੂੰ ਹੌਸਲਾ ਅਫ਼ਜਾਈ ਦਿੰਦੇ ਹੋਏ ਕਿਸਾਨਾਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਗੋਂ ਹੈਪੀ ਸੀਡਰ, ਮਲਚਰ, ਚੌਪਰ, ਬੇਲਰ, ਉਲਟਾਵੇਂ ਹਲ ਆਦਿ ਚਲਾ ਕਿ ਪਰਾਲੀ ਦਾ ਖੇਤ ਵਿਚ ਹੀ ਪ੍ਰਬੰਧ ਕਰਨ। ਇਸ ਮੌਕੇ ਡਾ. ਜਤਿੰਦਰ ਸਿੰਘ ਬਰਾੜ ਸਹਿਯੋਗੀ ਨਿਰਦੇਸਕ ਕੇ. ਵੀ. ਕੇ. ਬਠਿੰਡਾ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਕਿਸਾਨਾਂ ਦੁਆਰਾ ਬੇਲਰ, ਹੈਪੀ ਸੀਡਰ, ਉਲਟਾਵਾਂ ਹਲ ਤੋਂ ਇਲਾਵਾ ਰਵਾਇਤੀ ਸੰਦ ਤਵੀਆਂ ਨੂੰ ਦੋ ਵਾਰ ਚਲਾ ਕਿ ਵੀ ਪਰਾਲੀ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨਵਿਰਸਿਟੀ ਦੀਆਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ.-126, ਪੀ.ਆਰ.-121, ਪੀ.ਆਰ.-122 ਅਤੇ ਪੀ.ਆਰ.-124 ਨੂੰ ਤਰਜੀਹ ਦੇਣ ਕਿਉਂਕਿ ਇਨ੍ਹਾਂ ਦਾ ਪਰਾਲ ਨੀਚਿਉਂ ਹਰਾ ਰਹਿੰਦਾ ਹੈ ਜਿਸਨੂੰ ਸਾਡੇ ਰਵਾਇਤੀ ਸੰਦ ਤਵੀਆਂ ਨਾਲ ਜ਼ਮੀਨ ਵਿਚ ਮਿਲਾਇਆ ਜਾ ਸਕਦਾ ਹੈ।
ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ ਨੇ ਦੱਸਿਆ ਨਾਈਕਰਾ ਪ੍ਰੋਜੈਕਟ ਅਧੀਨ ਬੇਲਰ ਅਤੇ ਹੈਪੀ ਸੀਡਰ ਨਾਲ ਪਰਾਲੀ ਪ੍ਰਬੰਧ ਦੀਆਂ ਪ੍ਰਦਰਸ਼ਨੀਆਂ ਚੱਲ ਰਹੀਆਂ ਹਨ। ਇਸ ਵਾਰ ਵੀ ਲਗਭਗ 700 ਏਕੜ ਵਿਚ ਬੇਲਰ, 100 ਏਕੜ ਵਿਚ ਹੈਪੀ ਸੀਡਰ, 400 ਏਕੜ ਵਿੱਚ ਜੀਰੋ ਡਰਿੱਲ ਅਤੇ 800 ਏਕੜ ਵਿੱਚ ਚੌਪਰ/ਮਲਚਰ ਅਤੇ ਉਲਟਾਵੇਂ ਹਲ ਚਲਾ ਕਿ ਪਰਾਲੀ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਮੌਕੇ ਰੀਸਰਚ ਫੈਲੋ ਸ਼੍ਰੀ ਪ੍ਰਕਾਸ਼ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨ ਪਰਾਲੀ ਸਾੜਣ ਦੀ ਬਜਾਏ ਇਸਦਾ ਸੁਚੱਜਾ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਣ ਨਾਲ ਵਾਤਾਵਰਨ ਪਲੀਤ ਹੋਣ ਦੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜਿਆਂ ‘ਤੇ ਵੀ ਅਸਰ ਪੈਂਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares