ਕੌਂਸਲਰ ਗੁਰਸੇਵਕ ਮਾਨ ਨੇ ਅਕਾਲੀ ਵਰਕਰਾਂ ਨਾਲ ਬੀਬਾ ਬਾਦਲ ਦੇ ਹੱਕ ਵਿੱਚ ਮੰਗਿਆ ਵੋਟਾਂ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ )-ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਸ਼ਹਿਰ ਵਾਸੀਆਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਦਿਨ ਬ ਦਿਨ ਚੋਣ ਮੁਹਿੰਮ ਸਿਖਰਾਂ ਤੇ ਪਹੁੰਚਦੀ ਜਾ ਰਹੀ ਹੈ।ਅਕਾਲੀ ਦਲ ਦੇ ਸਰਗਰਮ ਆਗੂ ਅਤੇ ਵਾਰਡ ਨੰਬਰ 43 ਦੇ ਕੌਂਸਲਰ ਗੁਰਸੇਵਕ ਮਾਨ ਨੂੰ ਗਲੀ ਗਲੀ, ਮੁਹੱਲਿਆਂ, ਬੂਥ ਪੱਧਰ ਵਾਰਡ ਪੱਧਰ ਤੇ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ।

ਕੌਂਸਲਰ ਗੁਰਸੇਵਕ ਸਿੰਘ ਮਾਨ ਵਲੋਂ ਅਕਾਲੀ ਵਰਕਰਾਂ ਨਾਲ ਮਿਲ ਕੇ ਡੋਰ ਟੂ ਡੋਰ ਜਾ ਕੇ ਬੀਬਾ ਬਾਦਲ ਦੇ ਹੱਕ ਵਿੱਚ ਵੋਟਾ ਮੰਗ ਲੋਕਾਂ ਨੂੰ ਅਪੀਲ ਕਿੱਤੀ ਜਾ ਰਹੀ ਹੈ ਕਿ 19 ਮਈ ਨੂੰ ਤਕੜੀ ਦੇ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਬੀਬਾ ਬਾਦਲ ਨੂੰ ਕਾਮਯਾਬ ਕਰਨ ਅਤੇ ਦੁੱਜੀ ਵਾਰ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਅਪੀਲ ਕੀਤੀ।

ਕੌਂਸਲਰ ਗੁਰਸੇਵਕ ਸਿੰਘ ਮਾਨ ਨੇ ਕਾਂਗਰਸ ਪਾਰਟੀ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਬਿਨਾਂ ਵਜ੍ਹਾ ਅਕਾਲੀ ਭਾਜਪਾ ਪਾਰਟੀ ਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਕੋਲ ਕੋਈ ਵੀ ਮੁੱਦਾ ਨਹੀਂ ਹੈ ਅਤੇ ਝੂਠ ਬੋਲ ਕੇ ਵੋਟਾਂ ਲੈ ਰਹੇ ਹਨ। ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਪੱਕੀ ਹੈ ਅਤੇ 23 ਤਾਰੀਖ ਨੂੰ ਜਿੱਤ ਦਾ ਸਰਟੀਫਿਕੇਟ ਦੇਣਾ ਬਾਕੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares