ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮੰਨਦੇ….ਪਤਨੀ ਤੋਂ ਸੁਣੋ ਹੱਥਾਂ ‘ਚ ਮੁੰਦਰੀਆਂ ਕਿਉਂ ਪਾਉਂਦੇ ਨੇ ਨਵਜੋਤ ਸਿੱਧੂ ?

ਪੰਜਾਬ ਅਤੇ ਪੰਜਾਬੀਅਤ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮੰਨਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਵਲੋਂ ਹੱਥ ‘ਚ ਪਾਈਆਂ ਮੁੰਦਰੀਆਂ ਸਬੰਧੀ ਬੋਲਦਿਆਂ ਕਿਹਾ ਕਿ ਇਹ ਇਕ ਐਸਟ੍ਰੋਲੋਜੀਕਲ ਸਾਇੰਸ ਹੈ ਇਸ ਦਾ ਕਿਸੇ ਡੇਰਿਆ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਸਿੱਧੂ ਸਾਹਿਬ ਕਿਸੇ ਡੇਰੇ ‘ਤੇ ਜਾਂਦੇ ਹਨ।
.
ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਅਕਾਲੀ ਦਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਡੇਰਿਆ ‘ਤੇ ਬਾਦਲ ਜਾਂਦੇ ਨੇ ਤੇ ਵੋਟਾਂ ਲੈਂਦੇ ਹਨ। ਇਹ ਸਾਰੀ ਦੁਨੀਆਂ ਨੂੰ ਲੁੱਟਦੇ ਹਨ ਤੇ ਪੂਰੇ ਪੰਜਾਬ ਦਾ ਪੈਸਾਂ ਇਹ ਲੁੱਟ ਕੇ ਖਾ ਗਏ ਹਨ। ਇਹ ਲੋਕ ਪੈਸੇ ਨਾਲ ਪੰਜਾਬ ‘ਤੇ ਰਾਜ ਕਰਨਾ ਚਾਹੁੰਦੇ ਹਨਤੇ ਇਨ੍ਹਾਂ ਨੇ ਪੈਸਾ ਸੁੱਟ ਕੇ ਅਬੋਹਰ ਦੀ ਰੈਲੀ ਕੀਤੀ ਹੈ। ਸੁਖਬੀਰ ਨੂੰ ਪੰਥ ਤੋਂ ਛੇਕਣਾ ਚਾਹੀਦਾ ਹੈ ਕਿਉਂਕਿ ਉਹ ਪੰਥਕ ਨਹੀਂ ਹੈ ਮੀਟ-ਮੁਰਗੇ ਖਾਂਦਾ ਹੈ। ਸੁੱਖਾ ਸਵੇਰੇ ਹੀ ਅਫੀਮ ਦੀ ਗੋਲੀ ਖਾ ਕੇ ਡਿੱਗ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਇਨ੍ਹਾਂ ਦੀਆਂ ਗਲਤ ਨੀਤੀਆਂ ਦਾ ਜਵਾਬ ਦੇ ਰਹੇ ਹਨ ਪਰ ਫਿਰ ਵੀ ਇਹ ਬੇਸ਼ਰਮ ਇੰਨੇ ਹਨ ਕਿ ਉਨ੍ਹਾਂ ਦੇ ਜਵਾਬ ਨੂੰ ਸਮਝ ਨਹੀਂ ਰਹੇ ਹਨ ਤੇ ਬਾਹਰ ਦੇ ਦੇਸ਼ਾਂ ‘ਚੋਂ ਵੀ ਜੁੱਤੀਆਂ ਖਾ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares