ਕੈਪਟਨ ਅਮਰਿੰਦਰ ਸਿੰਘ, ਸੁਖਵੀਰ ਸਿੰਘ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਕਰ ਰਹੇ ਹਨ ਗੁਰੁ ਨਾਨਕ ਦੇਵ ਜੀ ਦੀ ਬੇਅਦਬੀ – ਅਮਨ ਅਰੋੜਾ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ ) ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਸ਼੍ਰੀ ਗੁਰੁ ਨਾਨਕ ਦ ੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਇਕ ਪਾਸੇ ਪੂਰੇ ਸਿੱਖ ਜਗਤ ਸਹਿਤ ਪੂਰੀ ਦ ੁਨੀਆ ਬੜੀ ਸ਼ਰਧਾ ਅਤੇ ਉਤਸਾਹ ਨਾਲ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਮਰਪਿਤ ਪ੍ਰੋਗਰਾਮਾ ਨੂੰ ਆਯੋਜਿਤ ਕਰਨ ਵਿਚ ਰੁਝੀ ਹੋਈ ਹੈ ਦ ੂਸਰੇ ਪਾਸੇ ਪੰਜਾਬ ਦ ੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਅਕਾਲੀ ਦਲ ਦ ੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਅ ੈਸ ਜੀ ਪੀ ਸੀ ਦ ੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਪਵਿਤਰ ਤੇ ਲੋਕਾਂ ਦੀਆਂ ਧਾਰਮਿਕ ਭਾਵਨਵਾਂ ਨਾਲ ਜੁੜੇ ਦਿਹਾੜੇ ਦਾ ਮਜਾਕ ਬਣਾ ਰੱਖਿਆ ਹੈ,

ਆਪਣੀ ਸੋੜੀ ਸਿਆਸਤ ਨੂੰ ਉਚਾ ਤੇ ਪ੍ਰਮੁੱਖ ਰੱਖਣ ਲਈ ਗੁਰੁ ਨਾਨਕ ਦੇਵ ਜੀ ਦੀ ਬੇਅਦਬੀ ਕਰ ਰਹੇ ਹਨ ਇਹ ਲੋਕ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਦਾ ਢੋਂਗ ਤਾਂ ਕਰਦੇ ਹਨ ਪਰ ਉਨਾ ਦੀ ਨਹੀ ਮੰਨਦ ੇ ਹਨ, ਉਨਾਂ ਦ ੇ ਫਲਸਫੇ ਦਾ ਸਤਿਕਾਰ ਨਹੀ ਕਰਦੇ, ਉਨਾਂ ਨੇ ਪੂਰੀ ਦੁਨੀਆਂ ਦੀ ਜਿਸ ਮਾਨਵਤਾ ਦੀ ਸਿਰਮੋਰਤਾ ਦਾ ਸੰਦੇਸ਼ ਦੇ ਕੇ ਅਗਵਾਈ ਕੀਤੀ, ਉਸ ਅਗਵਾਈ ਦੀ ਇਹ ਲੋਕ ਪੈਰੋਕਾਰੀ ਨਹੀ ਕਰ ਰਹੇ, ਜੋ ਸਰਬ ਸਾਂਝੀਵਾਲਤਾ , ਭਾਈਚਾਰਕ ਮਨੁਖੀ ਏਕਤਾ, ਹਉਮੇ ਤੋਂ ਕੋਹਾ ਦੂਰ ਰਹਿਣ ਦਾ ਫਲਸਫਾ ਸੀ ਪਰ ਇਹ ਲੀਡਰ ਆਪਣੀ ਰਾਜਨੀਤਿਕ ਅਸਫਲਤਾ ਅਤੇ ਗਵਰਨੈਸ ਦੀ ਅਸਫਲਤਾ ਨੂੰ ਛਪਾਉਣ ਲਈ ਗੁਰੂ ਨਾਨਕ ਦ ੇਵ ਜੀ ਦੇ ਪ੍ਰਕਾਸ਼ ਉਤਸਵ ਦੀ ਸਟੇਜ ਨੂੰ ਕਬਜੇ ਵਿਚ ਕਰਕੇ ਆਪਣੇ ਆਪ ਨੂੰ ਵੱਡਾ ਸੱਚਾ ਸੁਚਾ ਸਿਖ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਹਾਉਮੇ ਵਿਚ ਉਨਾਂ ਨੇ ਗੁਰੁ ਨਾਨਕ ਦੇਵ ਜੀ ਦੀ ਸੋਚ ਨੂੰ ਤਿਜਾਂਦਲੀ ਦੇ ਦਿਤੀ ਤੇ ਅਤੇ ਇਨਾ ਵਿਚ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਹੋੜ ਲੱਗੀ ਪਈ ਹੈ। ਉਨਾ ਨੇ ਕਿਹਾ ਕਿ ਜਦੋਂ 1969 ਵਿਚ ਗੁਰੁ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਉਤਸਵ ਦੇ ਸਮੇ, ਉਸ ਸਮੇ ਦੀ ਸਰਕਾਰਾਂ ਨੇ ਲੋਕਾਂ ਦੀ ਜਿੰਦਗੀ ਵਿਚ ਚਾਨਣ ਕਰਨ ਲਈ ਬਠਿੰਡੇ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖਿਆ, ਅਗਿਆਨਤਾ ਚੋਂ ਲੋਕਾਂ ਨੂੰ ਕੱਢਣ ਲਈ ਗੁਰੁ ਨਾਨਕ ਦੇਵ ਯੂਨੀਵਰਸਿਟੀ ਅਤੇ 38 ਕਾਲਜਾਂ ਦਾ ਨੀਂਹ ਪੱਥਰ ਰੱਖਿਆ। ਅੱਜ 50 ਸਾਲ ਬਾਅਦ ਮੋਜੂਦਾ ਹੁਕਮਰਾਨਾ ਨੇ ਨਾ ਕੋਈ ਸਕੂਲ ਨਾ ਕੋਈ ਕਾਲਜ , ਨਾ ਹੀ ਕੋਈ ਹਸਪਤਾਲ ਦੀ ਗਲ ਕੀਤੀ ਹੈ

ਬਲਿਕ ਗੁਰੁ ਨਾਨਕ ਥਰਮਲ ਪਲਾਂਟ ਦੀਆਂ ਚਿਮਨੀਆਂ ਸੁਕੀਆਂ ਪਈਆਂ ਹਨ ਅਤੇ ਅੱਜ ਇਹ ਲੋਕ ਸਕੂਲ, ਜਾਂ ਕੋਈ ਹੋਰ ਵੱਡਾ ਪ੍ਰੋਜੈਕਟ ਸ਼ੁਰੂ ਇਸ ਹੋੜ ਵਿਚ ਹਨ ਕਿ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੋਕੇ ਬਨਣ ਵਾਲੀ ਸਟੇਜ ਤੋ ਕੋਣ ਬੋਲੇਗਾ, ਕੋਣ ਕਿਥੇ ਬੈਠੇਗਾ ਅਤੇ ਕੋਣ ਕੀ ਕਹੇਗਾ। ਉਨਾਂ ਨੇ ਕਿਹਾ ਕਿ ਇਹ ਸਭ ਧਿਰਾਂ ਕੇਵਲ ਇਸ ਮੋਕੇ ਸਿਆਸੀ ਰੋਟੀਆਂ ਸੇਕ ਰਹੇ ਹਨ ਤੇ ਇਸ ਪਾਵਨ ਮੋਕੇ ਦੀ ਰੱਜ ਕੇ ਬੇਅਦਬੀ ਕਰ ਰਹੇ ਹਨ ਜਿਸ ਨੂੰੈ ਪੜੇ ਲਿਖੇ ਲੋਕ , ਬੁਧੀ ਜੀਵੀ ਅਤੇ ਆਮ ਲੋਕ ਚੰਗੀ ਤਰਾਂ ਸਮਝ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares