ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਾਰੇ ਵਾਅਦੇ ਠੁੱਸ-ਮਜੀਠੀਆ

ਪੰਜਾਬ ਅਤੇ ਪੰਜਾਬੀਅਤ

ਗੁਰਾਇਆ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਿੱਢੀ ਗਈ ‘ਨਵੀਂ ਸੋਚ, ਨਵਾਂ ਜੋਸ਼’ ਯੂਥ ਚੇਤਨਾ ਰੈਲੀ ਦੇ ਗੁਰਾਇਆ ਵਿਖੇ ਪੁੱਜਣ ‘ਤੇ ਹਲਕਾ ਵਿਧਾਇਕ ਫਿਲੌਰ ਬਲਦੇਵ ਸਿੰਘ ਖਹਿਰਾ ਵੱਲੋਂ ਜੀ ਆਇਆ ਕਿਹਾ ਗਿਆ। ਇਸ ਮੌਕੇ ਮਜੀਠੀਆ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ‘ਤੇ ਫ਼ੇਲ੍ਹ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਾਰੇ ਵਾਅਦੇ ਠੁੱਸ ਹੋ ਚੁਕੇ ਹਨ। ਸੂਬੇ ‘ਚ ਪਿਛਲੇ ਦੋ ਸਾਲਾਂ ‘ਚ 800 ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ, ਜਦੋਂਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਕਹਿ ਕਹੇ ਹਨ ਕਿ ਪੰਜਾਬ ਮਾਡਲ ਨੂੰ ਪੂਰੇ ਭਾਰਤ ‘ਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਦੂਜੇ ਪਾਸੇ ਕਾਂਗਰਸ ਵੱਲੋਂ ਕਰਜ਼ਾ ਮਾਫ਼ੀ ਦੇ ਸਮਾਗਮਾਂ ‘ਚ ਸਟੇਜਾਂ ‘ਤੇ ਗੀਤ ਵਜਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਹਰ ਰੋਜ਼ 650 ਨੌਕਰੀਆਂ ਦੇਣ ਦਾ ਦਾਅਵਾ ਕਰ ਰਹੀ ਹੈ, ਜਦੋਂਕਿ ਹਕੀਕਤ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤੋਂ ਸੂਬੇ ਦਾ ਹਰ ਵਰਗ ਦੁੱਖੀ ਹੈ। ਮੁਲਾਜ਼ਮਾਂ ਨੂੰ ਡੀਏ ਨਹੀਂ ਮਿਲ ਰਿਹਾ ਅਤੇ ਰਮਸਾ ਤੇ ਐੱਸਐੱਸਏ ਅਧਿਆਪਕਾਂ ਦੀ ਤਨਖਾਹ 40,000 ਰੁਪਏ ਤੋਂ ਘਟਾ ਕੇ 10,000 ਰੁਪਏ ਕਰ ਦਿੱਤੀ ਗਈ ਹੈ। ਮਜੀਠਿਆ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਤੇ ਇਹ ਪੈਸਾ ਹੋਰ ਕੰਮਾਂ ‘ਚ ਵਰਤਿਆ ਜਾ ਰਿਹਾ। ਤੀਜੇ ਫਰੰਟ ਬਾਰੇ ਉਨ੍ਹਾਂ ਕਿਹਾ ਕਿ ਇਹ ਫਰੰਟ ਕਾਂਗਰਸ ਦੀ ਬੀ ਟੀਮ ਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਚੁੱਕੇ ਵਿਧਾਇਕਾਂ ਦੀ ਅਜੇ ਤਕ ਮਾਨਤਾ ਰੱਦ ਨਹੀਂ ਕੀਤੀ ਗਈ। ਵਿਧਾਨ ਸਭਾ ਦੇ ਸਪੀਕਰ ਇਸ ਬਾਰੇ ‘ਤੇ ਮੌਨ ਧਾਰ ਕੇ ਬੈਠੇ ਹੋਏ ਹਨ ਤੇ ਉਨ੍ਹਾਂ ਦੇ ਅਸਤੀਿਫ਼ਆਂ ਨੂੰ ਪ੍ਰਵਾਨਗੀ ਨਹੀਂ ਦੇ ਰਹੇ। ਇਸ ਮੌਕੇ ਹਲਕਾ ਵਿਧਾਇਕ ਫਿਲੌਰ ਬਲਦੇਵ ਸਿੰਘ ਖਹਿਰਾ, ਯੂਥ ਅਕਾਲੀ ਦਲ (ਬ) ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ, ਗੁਰਤੇਜ ਸਿੰਘ ਜਰਨਲ ਸਕੱਤਰ ਦੁਆਬਾ ਜ਼ੋਨ, ਮਿੁਲਖਾ ਸਿੰਘ ਰੰਧਾਵਾ ਸਰਕਲ ਪ੍ਰਧਾਨ ਹਲਕਾ ਫਿਲੌਰ, ਹਾਕਮ ਸਿੰਘ ਸਕਰਲ ਪ੍ਰਧਾਨ ਹਲਕਾ ਫਿਲੌਰ, ਤੀਰਥ ਸਿੰਘ ਢੇਸੀ ਸਰਕਲ ਪ੍ਰਧਾਨ ਜ਼ੋਨ ਰੁੜਕਾ ਕਲਾਂ, ਬਲਵਿੰਦਰ ਸਿੰਘ ਸਰਕਲ ਪ੍ਰਧਾਨ ਅੱਪਰਾ ਜ਼ੋੋਨ, ਬਲਵੀਰ ਸਿੰਘ, ਅਮਰਜੀਤ ਸਿੰਘ ਸੰਧੂ, ਸਰੂਪ ਸਿੰਘ ਬੱਛੋਲਾਲ, ਹਰਜਿੰਦਰ ਸਿੰਘ ਲੱਲੀਆਂ, ਹਰਦੀਪ ਸਿੰਘ ਤੱਗੜ, ਦਵਿੰਦਰ ਸਿੰਘ ਤੱਖਰ, ਸੁਰਿੰਦਰ ਸਿੰਘ, ਬੰਟੀ ਸਚਦੇਵਾ ਫਿਲੌਰ, ਕੌਂਸਲਰ ਹਰਮੇਸ਼ ਲਾਲ ਮੇਸ਼ੀ, ਸਾਬਕਾ ਕੌਂਸਲਰ ਬਾਲ ਕਿਸ਼ਨ ਬਾਲਾ ਤੇ ਗੁਰਮੀਤ ਸਿੰਘ ਬਾਬਾ ਆਦਿ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares